ਬ੍ਰਿਟੇਨ ਦੇ ਲੀਡਸ 'ਚ ਦੰਗੇ, ਅੱਗਜ਼ਨੀ, ਪੁਲਸ ਦੀ ਕਾਰ 'ਤੇ ਵੀ ਹਮਲਾ (ਵੀਡੀਓ)

Friday, Jul 19, 2024 - 11:20 AM (IST)

ਇੰਟਰਨੈਸ਼ਨਲ ਡੈਸਕ- ਯੂਨਾਈਟਿਡ ਕਿੰਗਡਮ (ਯੂ.ਕੇ.) ਦੇ ਲੀਡਜ਼ ਸ਼ਹਿਰ ਵਿੱਚ ਬੀਤੀ ਰਾਤ ਭਾਰੀ ਦੰਗੇ ਹੋਏ। ਸ਼ਹਿਰ ਦੇ ਮੱਧ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਹੰਗਾਮਾ ਕੀਤਾ। ਇਨ੍ਹਾਂ ਲੋਕਾਂ ਨੇ ਇਕ ਬੱਸ ਨੂੰ ਅੱਗ ਲਗਾ ਦਿੱਤੀ। ਪੁਲਸ ਦੀਆਂ ਗੱਡੀਆਂ 'ਤੇ ਵੀ ਹਮਲਾ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਘਟਨਾ ਦੀ ਵੀਡੀਓ 'ਚ ਦੰਗਾਕਾਰੀਆਂ ਦੀ ਭੀੜ 'ਚ ਬੱਚੇ ਵੀ ਦੇਖੇ ਜਾ ਸਕਦੇ ਹਨ।

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ 'ਚ ਲੋਕ ਪੁਲਸ ਦੀ ਕਾਰ 'ਤੇ ਹਮਲਾ ਕਰ ਰਹੇ ਹਨ। ਭੀੜ ਪੁਲਸ ਵੈਨ ਨੂੰ ਪਲਟਦੀ ਨਜ਼ਰ ਆ ਰਹੀ ਹੈ ਪਰ ਇਸ ਤੋਂ ਪਹਿਲਾਂ ਇਸ ਦੀਆਂ ਖਿੜਕੀਆਂ ਤੋੜੀਆਂ ਜਾ ਰਹੀਆਂ ਹਨ। ਵੀਡੀਓ 'ਚ ਇਕ ਵਿਅਕਤੀ ਬੱਸ ਨੂੰ ਅੱਗ ਲਗਾਉਂਦੇ ਹੋਏ ਦਿਖਾਈ ਦੇ ਰਿਹਾ ਹੈ ਜਦਕਿ ਕੁਝ ਲੋਕ ਕੂੜਾ ਸੁੱਟ ਰਹੇ ਹਨ। ਇਕ ਹੋਰ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਇਕ ਵੱਡਾ ਫਰੀਜ਼ਰ ਲਿਆ ਕੇ ਸੜਕ 'ਤੇ ਲੱਗੀ ਅੱਗ 'ਚ ਸੁੱਟ ਰਹੇ ਹਨ। ਇਨ੍ਹਾਂ ਦੰਗਿਆਂ ਕਾਰਨ ਕਈ ਸੜਕਾਂ ਨੂੰ ਜਾਮ ਕਰ ਦਿੱਤਾ ਗਿਆ। ਲੋਕਾਂ ਨੂੰ ਇਸ ਖੇਤਰ 'ਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਜਦੋਂ ਤੱਕ ਕਿ ਸਥਿਤੀ 'ਤੇ ਕਾਬੂ ਨਹੀਂ ਪਾਇਆ ਜਾਂਦਾ ਹੈ। ਉਹ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ। ਹੈਰਹਿਲਜ਼ ਵਿੱਚ ਵੱਡੀ ਗਿਣਤੀ ਵਿੱਚ ਪੁਲਸ ਤਾਇਨਾਤ ਕੀਤੀ ਗਈ ਹੈ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਬੰਗਲਾਦੇਸ਼ ਹਿੰਸਾ; ਹੁਣ ਤੱਕ 39 ਮੌਤਾਂ, 2500 ਜ਼ਖਮੀ, ਸੜਕਾਂ 'ਤੇ ਫੌਜ 

ਦੰਗਿਆਂ ਬਾਰੇ ਚਸ਼ਮਦੀਦ ਨੇ ਕਹੀ ਇਹ ਗੱਲ

ਲੀਡਜ਼ ਸ਼ਹਿਰ 'ਚ ਅਚਾਨਕ ਭੜਕ ਉੱਠੇ ਇਨ੍ਹਾਂ ਦੰਗਿਆਂ 'ਤੇ 26 ਸਾਲਾ ਰੀਸਾ ਨੇ ਦੱਸਿਆ ਕਿ ਦੰਗਾਕਾਰੀ ਪੁਲਸ ਵੈਨ 'ਤੇ ਵੀ ਹਮਲਾ ਕਰ ਰਹੇ ਸਨ। ਉਹ ਪੁਲਸ ਵੈਨ 'ਤੇ ਪੱਥਰਾਂ ਤੋਂ ਲੈ ਕੇ ਪੀਣ ਵਾਲੇ ਪਦਾਰਥਾਂ ਅਤੇ ਕੂੜਾ ਤੱਕ ਜੋ ਵੀ ਲੱਭ ਸਕਦੇ ਹਨ, ਸੁੱਟ ਰਹੇ ਹਨ। ਰੀਸਾ ਨੇ ਦੱਸਿਆ ਕਿ ਇਸ ਇਲਾਕੇ 'ਚ ਦੰਗਾਕਾਰੀਆਂ ਨੇ ਇਕ ਬੱਸ ਨੂੰ ਘੇਰ ਲਿਆ। ਬੱਸ ਚਾਲਕ ਨੇ ਬੱਸ ਨੂੰ ਉਥੋਂ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਅਜਿਹਾ ਨਾ ਕਰ ਸਕਿਆ ਤਾਂ ਉਹ ਬੱਸ ਨੂੰ ਉਥੇ ਹੀ ਛੱਡ ਕੇ ਆਪਣੀ ਜਾਨ ਬਚਾਉਣ ਲਈ ਭੱਜ ਗਿਆ। ਗਿਪਟਨ ਅਤੇ ਹਾਰਹਿਲਸ ਦੀ ਕੌਂਸਲਰ ਸਲਮਾ ਆਰਿਫ ਨੇ ਸਥਾਨਕ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਵੀਡੀਓ ਪੋਸਟ ਕਰਕੇ ਕਿਹਾ ਕਿ ਹੇਅਰ ਹਿਲਸ 'ਚ ਫਿਲਹਾਲ ਸਥਿਤੀ ਠੀਕ ਨਹੀਂ ਹੈ।

PunjabKesari

ਲੀਡਜ਼ ਵਿੱਚ ਦੰਗਿਆਂ ਦੀ ਵਜ੍ਹਾ

ਦੱਸਿਆ ਜਾ ਰਿਹਾ ਹੈ ਕਿ ਸਥਾਨਕ ਚਾਈਲਡ ਕੇਅਰ ਏਜੰਸੀ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਕੇ ਬਾਲ ਸੰਭਾਲ ਘਰ ਵਿੱਚ ਰੱਖਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਬਾਲ ਸੰਭਾਲ ਘਰਾਂ ਵਿੱਚ ਰੱਖਿਆ ਗਿਆ ਹੈ। ਦਰਅਸਲ ਜੇਕਰ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੀ ਦੇਖ-ਰੇਖ ਵਿਚ ਬੱਚੇ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਨਹੀਂ ਹੋ ਰਿਹਾ ਹੈ, ਤਾਂ ਅਜਿਹੇ ਬੱਚਿਆਂ ਨੂੰ ਬਾਲ ਸੰਭਾਲ ਘਰਾਂ ਵਿਚ ਰੱਖਿਆ ਜਾਂਦਾ ਹੈ। ਇਸ ਦੇ ਵਿਰੋਧ 'ਚ ਲੋਕ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News