ਅਮਰੀਕਾ 'ਚ ਭਾਰਤੀ ਮੂਲ ਦੀ ਗੁਜਰਾਤੀ ਔਰਤ ਰਿੱਧੀ ਪਟੇਲ ਨੂੰ ਰਾਹਤ, ਜੇਲ੍ਹ ਤੋਂ ਰਿਹਾਅ

Sunday, Apr 21, 2024 - 01:05 PM (IST)

ਅਮਰੀਕਾ 'ਚ ਭਾਰਤੀ ਮੂਲ ਦੀ ਗੁਜਰਾਤੀ ਔਰਤ ਰਿੱਧੀ ਪਟੇਲ ਨੂੰ ਰਾਹਤ, ਜੇਲ੍ਹ ਤੋਂ ਰਿਹਾਅ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ 'ਚ ਟਾਕ ਆਫ ਦਾ ਟਾਊਨ ਬਣੀ ਗੁਜਰਾਤੀ ਭਾਰਤੀ ਰਿਧੀ ਪਟੇਲ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਰਿਧੀ ਪਟੇਲ ਨੂੰ ਅਦਾਲਤ ਵੱਲੋਂ 1 ਮਿਲੀਅਨ ਡਾਲਰ ਦਾ ਬਾਂਡ ਅਦਾ ਕਰਨ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ, ਰਿਧੀ ਨੂੰ ਹੁਣ ਕੁੱਲ 18 ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਨੇ ਆਪਣੀ ਨੌਕਰੀ ਵੀ ਗੁਆ ਦਿੱਤੀ ਹੈ। ਬੇਕਰਸਫੀਲਡ ਕੈਲੀਫੋਰਨੀਆ ਦੀ ਰਿਧੀ ਪਟੇਲ ਨੂੰ 500,000 ਲੱਖ ਡਾਲਰ ਦੇ ਬਾਂਡ 'ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ।  

ਹੁਣ ਭਾਰਤ ਦੇ ਨਾਲ-ਨਾਲ ਅਮਰੀਕਾ ਵਿੱਚ ਚਰਚਾ ਦਾ ਵਿਸ਼ਾ ਬਣੀ ਗੁਜਰਾਤੀ ਮੂਲ ਦੀ ਰਿਧੀ ਪਟੇਲ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਹੁਣ ਉਸ ਦੀ ਮੁਸਕਲਾਂ ਹੋਰ ਵੱਧ ਸਕਦੀਆਂ ਹਨ। ਬੇਕਰਸਫੀਲਡ, ਕੈਲੀਫੋਰਨੀਆ ਦੀ ਵਸਨੀਕ ਰਿਧੀ ਪਟੇਲ ਨੂੰ ਇੱਕ ਜਨਤਕ ਸਮਾਗਮ ਵਿੱਚ ਮੇਅਰ ਸਮੇਤ ਸਿਟੀ ਕੌਂਸਲ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਧੀ ਪਟੇਲ 'ਤੇ ਕੁੱਲ 18 ਦੋਸ਼ ਲਗਾਏ ਗਏ ਹਨ ਅਤੇ ਅਦਾਲਤ ਨੇ ਇਕ ਵਾਰ ਉਸ 'ਤੇ 10 ਲੱਖ ਡਾਲਰ ਦਾ ਬਾਂਡ ਰੱਖਿਆ ਸੀ ਪਰ ਬਾਂਡ ਦੀ ਰਕਮ ਘਟਾ ਕੇ 5 ਲੱਖ ਡਾਲਰ ਕਰ ਦਿੱਤੇ ਜਾਣ ਤੋਂ ਬਾਅਦ ਰਿਧੀ ਪਟੇਲ ਜੇਲ੍ਹ ਤੋਂ ਬਾਹਰ ਨਿਕਲਣ 'ਚ ਕਾਮਯਾਬ ਹੋ ਗਈ।

PunjabKesari

ਇਕ ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ ਰਿਧੀ ਪਟੇਲ ਨੂੰ ਪੰਜ ਲੱਖ ਡਾਲਰ ਦਾ ਬਾਂਡ ਭਰਨ ਤੋਂ ਬਾਅਦ ਜੇਲ ਤੋਂ ਰਿਹਾਅ ਕੀਤਾ ਗਿਆ। ਹਾਲਾਂਕਿ ਉਸ ਨੂੰ ਇਸ ਸ਼ਰਤ 'ਤੇ ਰਿਹਾ ਕੀਤਾ ਗਿਆ ਹੈ ਕਿ ਉਹ ਆਪਣਾ ਪਾਸਪੋਰਟ ਸਪੁਰਦ ਕਰ ਦੇਵੇ ਅਤੇ ਰਿਧੀ ਦੀ ਨਿਗਰਾਨੀ ਕਰਨ ਲਈ ਇੱਕ ਜੀਪੀਐਸ ਨਿਗਰਾਨੀ ਯੰਤਰ ਵੀ ਫਿੱਟ ਕੀਤਾ ਗਿਆ ਹੈ। ਰਿਧੀ ਪਟੇਲ 'ਤੇ 18 ਸੰਗੀਨ ਦੋਸ਼ਾਂ ਤੋਂ ਇਲਾਵਾ, ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਉਸ 'ਤੇ ਤਿੰਨ ਹੋਰ ਦੋਸ਼ ਲਗਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਿਧੀ ਪਟੇਲ ਖ਼ਿਲਾਫ਼ ਦਾਇਰ ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਇਸਤਗਾਸਾ ਪੱਖ ਉਸ 'ਤੇ ਅਪਰਾਧਿਕ ਧਮਕੀਆਂ ਦੇਣ ਦੇ ਤਿੰਨ ਨਵੇਂ ਦੋਸ਼ ਤੈਅ ਕਰਨਾ ਚਾਹੁੰਦਾ ਹੈ। ਉਸ 'ਤੇ ਇਸ ਸਮੇਂ ਅਪਰਾਧਿਕ ਧਮਕੀਆਂ ਦੇ 10 ਅਤੇ ਜਨਤਕ ਅਧਿਕਾਰੀਆਂ ਨੂੰ ਧਮਕਾਉਣ ਦੇ 8 ਮਾਮਲਿਆਂ ਦੇ ਦੋਸ਼ ਹੈ। ਹੁਣ ਉਸ 'ਤੇ ਤਿੰਨ ਨਵੇਂ ਦੋਸ਼ ਲਗਾਉਣ ਲਈ ਪ੍ਰਸਤਾਵ ਦਾਇਰ ਕੀਤਾ ਗਿਆ ਹੈ, ਜਿਸ ਦੀ ਸੁਣਵਾਈ ਬੁੱਧਵਾਰ ਨੂੰ ਹੋਣੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੂੰ ਵੱਡਾ ਝਟਕਾ, ਅਮਰੀਕਾ 'ਚ TikTok 'ਤੇ ਲੱਗ ਸਕਦੀ ਹੈ ਪਾਬੰਦੀ

ਜਦੋਂ ਰਿਧੀ ਪਟੇਲ ਨੇ 10 ਅਪ੍ਰੈਲ ਨੂੰ ਆਪਣੀ ਪਾਰਟੀ ਪੇਸ਼ ਕਰ ਰਹੀ ਸੀ ਕਿ ਬੇਕਰਸਫੀਲਡ ਸਿਟੀ ਕੌਂਸਲ ਨੇ ਗਾਜ਼ਾ ਵਿੱਚ ਜੰਗਬੰਦੀ ਦੀ ਮੰਗ ਕਰਨ ਵਾਲਾ ਮਤਾ ਪਾਸ ਕੀਤਾ, ਤਾਂ ਉਹ ਮਿੰਟਾਂ ਵਿੱਚ ਹੀ ਇੰਨੀ ਗਰਮ ਹੋ ਗਈ ਕਿ ਉਸ ਨੇ ਮੇਅਰ ਸਮੇਤ ਅਧਿਕਾਰੀਆਂ ਨੂੰ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਤੋਂ ਬਾਅਦ ਰਿਧੀ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਜਦੋਂ ਉਸ ਨੂੰ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਰਿਧੀ ਪਟੇਲ ਅਦਾਲਤ ਵਿੱਚ ਬਹੁਤ ਰੋ ਰਹੀ ਸੀ। ਰਿਧੀ ਪਟੇਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਅਜਿਹੀਆਂ ਹਰਕਤਾਂ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਸਨ। ਬੇਕਰਸਫੀਲਡ ਦੇ ਵਾਈਸ ਮੇਅਰ ਆਂਦਰੇ ਗੋਂਜਾਲੇਸ ਨੇ ਅਮਰੀਕੀ ਨਿਊਜ਼ ਚੈਨਲ ਸੀ.ਐਨ.ਐਨ ਨੂੰ ਦੱਸਿਆ ਕਿ ਉਹ ਰਿਧੀ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ ਅਤੇ ਉਹ ਪਹਿਲਾਂ ਵੀ ਜਨਤਕ ਤੌਰ 'ਤੇ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰ ਚੁੱਕੀ ਹੈ। ਅਤੇ ਰਿਧੀ ਪਟੇਲ ਨੂੰ ਆਪਣਾ ਗੁੱਸਾ ਜਨਤਕ ਤੌਰ 'ਤੇ ਜ਼ਾਹਰ ਕਰਨ ਦੀ ਆਦਤ ਹੈ, ਪਰ ਉਸ ਨੇ ਹੁਣ ਤੱਕ ਕਦੇ ਵੀ ਕਿਸੇ ਨੂੰ ਹਿੰਸਾ ਦੀ ਧਮਕੀ ਨਹੀਂ ਦਿੱਤੀ। ਹਾਲਾਂਕਿ 10 ਅਪ੍ਰੈਲ ਦੀ ਘਟਨਾ ਤੋਂ ਬਾਅਦ ਉਹ ਟਾਕ ਆਫ ਦਾ ਟਾਊਨ ਬਣ ਗਈ ਸੀ। 
 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News