ਪੂਰਬੀ ਅਫਗਾਨਿਸਤਾਨ ’ਚ ਬੰਬ ਧਮਾਕਾ, 11 ਬੱਚਿਆਂ ਦੀ ਮੌਤ ਤੇ 20 ਜ਼ਖਮੀ

Friday, Dec 18, 2020 - 07:39 PM (IST)

ਕਾਬੁਲ-ਪੂਰਬੀ ਅਫਗਾਨਿਸਤਾਨ ਦੇ ਗਜਨੀ ਸੂਬੇ ’ਚ ਸ਼ੁੱਕਰਵਾਰ ਨੂੰ ਰਿਕਸ਼ੇ ’ਚ ਲੁੱਕਾ ਕੇ ਰੱਖੇ ਬੰਬ ’ਚ ਧਮਾਕਾ ਹੋਣ ਕਾਰਣ ਉਸ ਦੀ ਲਪੇਟ ’ਚ ਆਏ 11 ਬੱਚਿਆਂ ਦੀ ਮੌਤ ਹੋ ਗਈ ਜਦਕਿ 20 ਜ਼ਖਮੀ ਹੋ ਗਏ। ਗਜਨੀ ਸੂਬੇ ਦੇ ਗਵਰਨਰ ਦੇ ਬੁਲਾਰੇ ਵਹੀਦੁੱਲਾਹ ਜੁਮਾਜ਼ਾਦਾ ਨੇ ਦੱਸਿਆ ਕਿ ਹਮਲਾ ਦੁਪਹਿਰ ਨੂੰ ਗਿਲਾਨ ਜ਼ਿਲੇ ’ਚ ਹੋਇਆ। ਉਨ੍ਹਾਂ ਨੇ ਦੱਸਿਆ ਕਿ ਬੰਬ ਧਮਾਕਾ ਉਸ ਸਮੇਂ ਹੋਇਆ ਜਦ ਚਾਲਕ ਮੋਟਰ ਨਾਲ ਸਾਮਾਨ ਵੇਚਣ ਲਈ ਪਿੰਡ ’ਚ ਦਾਖਲ ਹੋਇਆ ਅਤੇ ਜਲਦ ਹੀ ਬੱਚਿਆਂ ਨੇ ਉਸ ਨੂੰ ਘੇਰ ਲਿਆ।

ਇਹ ਵੀ ਪੜ੍ਹੋ -ਕੋਲੰਬੀਆ : ਬਾਰੂਦ ਫੈਕਟਰੀ ’ਚ ਧਮਾਕਾ, 1 ਦੀ ਮੌਤ ਤੇ 16 ਜ਼ਖਮੀ

ਜੁਮਾਜ਼ਾਦਾ ਮੁਤਾਬਕ ਮਿ੍ਰਤਕਾਂ ਦੀ ਗਿਣਤੀ ਵਧ ਸਕਦੀ ਹੈ। ਤੁਰੰਤ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਬੁਲਾਰੇ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦ ਅਮਰੀਕਾ ਦੇ ਜੁਆਇੰਟ ਚੀਫ ਆਫ ਸਟਾਫ ਜਰਨਲ ਮਾਰਕ ਮਿਲੇ ਨੇ ਮੰਗਲਵਾਰ ਨੂੰ ਦੋਹਾ ’ਚ ਤਾਬਿਲਾਨੀ ਦੇ ਨੇਤਾਵਾਂ ਨਾਲ ਪਹਿਲਾਂ ਤੋਂ ਕੀਤੇ ਐਲਾਨ ਮੁਤਾਬਕ, ਇਕ ਮੀਟਿੰਗ ਕਰ ਅਮਰੀਕਾ-ਤਾਲਿਬਾਨ ਸਮਝੌਤਿਆਂ ਦੇ ਫੌਜ ਪਹਿਲੂਆਂ ’ਤੇ ਚਰਚਾ ਕੀਤੀ ਹੈ। ਸਮਝੌਤਿਆਂ ਦਾ ਉਦੇਸ਼ ਤਾਲਿਬਾਨੀ ਅਤੇ ਅਫਗਾਨਿਸਤਾਨ ਦੀ ਸਰਕਾਰ ਵਿਚਾਲੇ ਸਿੱਧੀ ਸ਼ਾਂਤੀ ਗੱਲਬਾਤ ਲਈ ਮੰਚ ਤਿਆਰ ਕਰਨਾ ਹੈ।

ਇਹ ਵੀ ਪੜ੍ਹੋ -ਇਮਰਾਨ ਸਰਕਾਰ ਨੂੰ ਸੀਨੇਟ ਚੋਣਾਂ ਦਾ ਫੈਸਲਾ ਬਦਲਣ ਦਾ ਕੋਈ ਅਧਿਕਾਰ ਨਹੀਂ : PPP

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 


Karan Kumar

Content Editor

Related News