ਵਰਜ਼ੀਨੀਆ ਹਿੰਸਾ ਲਈ ਦੋਵੇਂ ਪੱਖ ਹਨ ਜ਼ਿੰਮੇਵਾਰ: ਟਰੰਪ

08/16/2017 11:54:18 AM

ਵਾਸ਼ਿੰਗਟਨ— ਵਰਜ਼ੀਨੀਆ ਦੇ ਸ਼ਾਰਲਟਵਿਲੇ ਵਿਚ ਹੋਈ ਹਿੰਸਾ ਲਈ ਦੋਹਾਂ ਪੱਖਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਟਿੱਪਣੀ 'ਤੇ ਕੋਈ ਸ਼ੱਕ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਨੇ ਕਲ ਫਿਰ ਆਪਣਾ ਪੱਖ ਦੁਹਰਾਉਂਦੇ ਹੋਏ ਕਿਹਾ ਕਿ ਵਰਜ਼ੀਨੀਆ ਵਿਚ ਹਫਤੇ ਦੇ ਅਖੀਰ ਵਿਚ ਗੋਰਿਆਂ ਨੂੰ ਸਰਵਉੱਚ ਮੰਨਣ ਵਾਲੇ ਨਸਲਵਾਦੀਆਂ ਵੱਲੋਂ ਆਯੋਜਿਤ ਰੈਲੀ ਵਿਚ ਖੱਬੇ ਅਤੇ ਸੱਜੇ ਪੱਖ ਦੋਹੀਂ ਪਾਸੇ ਦੇ ਅੱਤਵਾਦੀ ਹਿੰਸਕ ਹੋ ਗਏ ਸਨ। ਉਨ੍ਹਾਂ ਨੇ ''ਖੱਬੇ ਪੱਖੀ ਅੱਤਵਾਦੀ'' ਸਮੇਤ ਦੋਹਾਂ ਪੱਖਾਂ ਨੂੰ ਇਸ ਜਾਨਲੇਵਾ ਹਿੰਸਾ ਲਈ ਜ਼ਿੰਮੇਵਾਰ ਦੱਸਿਆ। ਸ਼ਾਰਲਟਵਿਲੇ ਵਿਚ ਗੋਰੇ ਨਸਲਵਾਦੀਆਂ ਦੀ ਰੈਲੀ ਵਿਚ ਹੋਈ ਹਿੰਸਾ 'ਤੇ ਟਰੰਪ ਦੀ ਚੁੱਪੀ ਦੀ ਉਨ੍ਹਾਂ ਦੀ ਰੀਪਬਲਕਿਨ ਪਾਰਟੀ ਅਤੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੋਹਾਂ ਨੇ ਸਖਤ ਆਲੋਚਨਾ ਕੀਤੀ ਹੈ। ਇਸ ਹਿੰਸਾ ਵਿਚ 1 ਔਰਤ ਦੀ ਮੌਤ ਹੋ ਗਈ ਜਦਕਿ 19 ਹੋਰ ਜ਼ਖਮੀ ਹੋ ਗਏ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ,''ਮੈਨੂੰ ਲੱਗਦਾ ਹੈ ਕਿ ਦੋਵੇਂ ਪੱਖ ਜ਼ਿੰਮੇਵਾਰ ਹਨ। ਮੈਨੂੰ ਆਪਣੀ ਇਸ ਰਾਇ ਬਾਰੇ ਕੋਈ ਸ਼ੱਕ ਨਹੀਂ। ਜੇ ਤੁਸੀਂ ਇਸ ਦੀ ਸਹੀ ਰਿਪੋਟਿੰਗ ਕੀਤੀ ਹੈ ਤਾਂ ਤੁਸੀਂ ਵੀ ਇਹੀ ਗੱਲ ਕਹੋਗੇ।'' ਟਰੰਪ ਮੁਤਾਬਕ ਦੋਹਾਂ ਸਮੂਹਾਂ ਵਿਚ ਚੰਗੇ ਅਤੇ ਬੁਰੇ ਲੋਕ ਸ਼ਾਮਲ ਸਨ।


Related News