ਰੋਹਿੰਗੀਆ ਸੰਕਟ ''ਤੇ ਮਿਆਮਾਂ ਦੀ ਸਲਾਹਕਾਰ ਕੌਂਸਲ ਦੇ ਅਹਿਮ ਮੈਂਬਰ ਨੇ ਦਿੱਤਾ ਅਸਤੀਫਾ
Saturday, Jul 21, 2018 - 03:09 PM (IST)

ਯੰਗੂਨ (ਏ.ਐਫ.ਪੀ.)- ਮਿਆਮਾਂ ਦੇ ਸੰਕਟਗ੍ਰਸਤ ਰਖਾਈਨ ਸੂਬੇ ਦੀ ਕੌਮਾਂਤਰੀ ਸਲਾਹਕਾਰ ਕੌਂਸਲ ਦੇ ਇਕ ਮੁੱਖ ਮੈਂਬਰ ਨੇ ਅਸਤੀਫਾ ਦੇ ਦਿੱਤਾ ਅਤੇ ਕਿਹਾ ਕਿ ਆਂਗ ਸਾਨ ਸੂ ਕੀ ਵਲੋਂ ਨਿਯੁਕਤ ਬੋਰਡ ਦੇ ਖੁਦ ਸਮੱਸਿਆ ਦਾ ਹਿੱਸਾ ਬਣਨ ਦਾ ਜੋਖਮ ਵੱਧਦਾ ਜਾ ਰਿਹਾ ਹੈ। ਰੋਹਿੰਗੀਆ ਸੂਬੇ ਵਿਚ ਹੋਏ ਸੰਘਰਸ਼ ਵਿਚ 7 ਲੱਖ ਲੋਕਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ ਸੀ। ਰਿਟਾਇਰਡ ਥਾਈ ਸੰਸਦ ਮੈਂਬਰ ਅਤੇ ਦੂਤ ਕੋਬਸਾਕ ਚੁਤਿਕੁਲ ਕੌਂਸਲ ਦੇ ਸਕੱਤਰ ਸਨ। ਉਹ ਗੈਰ ਫੌਜੀ ਨੇਤਾ ਆਂਗ ਸਾਨ ਸੂ ਕੀ ਵਲੋਂ ਚੁਣੇ ਗਏ ਉਨ੍ਹਾਂ ਚੁਣੇ ਹੋਏ ਲੋਕਾਂ ਵਿਚੋਂ ਸਨ ਜਿਨ੍ਹਾਂ ਨੂੰ ਸੂ ਕੀ ਨੂੰ ਫੌਜੀ ਮੁਹਿੰਮ ਤੋਂ ਬਾਅਦ ਦੇ ਘਟਨਾਕ੍ਰਮ 'ਤੇ ਸਲਾਹ ਦੇਣੀ ਸੀ। ਪਿਛਲੇ ਸਾਲ ਅਗਸਤ ਵਿਚ ਰੋਹਿੰਗੀਆ ਪਿੰਡਾਂ ਵਿਚ ਫੌਜ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਬਾਅਦ ਲੱਖਾਂ ਰੋਹਿੰਗੀਆ ਮੁਸਲਮਾਨਾਂ ਨੂੰ ਆਪਣਾ ਘਰ ਛੱਡ ਕੇ ਬੰਗਲਾਦੇਸ਼ ਵਿਚ ਪਨਾਹ ਲੈਣੀ ਪਈ ਸੀ। ਚੁਤੀਕੁਲ ਨੇ ਕਿਹਾ ਕਿ ਇਸ ਹਫਤੇ ਮਿਆਮਾਂ ਦੀ ਰਾਜਧਾਨੀ ਨੇਪੀਤਾਵ 'ਚ ਅਧਿਕਾਰੀਆਂ ਨਾਲ ਹੋਣ ਵਾਲੀ ਕੌਂਸਲ ਦੀ ਦੂਜੀ ਪੂਰਨ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਦੀ ਸਥਿਤੀ ਬੇਹੱਦ ਅਸਥਿਰ ਹੋ ਗਈ ਸੀ। ਉਨ੍ਹਾਂ ਨੇ ਬੈਂਕਾਕ ਤੋਂ ਏ.ਐਫ.ਪੀ. ਨੂੰ ਫੋਨ ਉੱਤੇ ਦੱਸਇਆ ਕਿ ਮੈਂ ਮੰਗਲਵਾਰ ਨੂੰ ਇਕ ਸਟਾਫ ਮੀਟਿੰਗ 'ਚ ਮੁੱਖ ਤੌਰ 'ਤੇ ਆਪਣਾ ਅਸਤੀਫਾ ਦੇ ਦਿੱਤਾ ਸੀ।