USA: ਡੋਨਾਲਡ ਟਰੰਪ ਦਾ ਟਵਿੱਟਰ ਖ਼ਾਤਾ ਬੰਦ ਕਰਨ 'ਤੇ ਭੜਕੇ ਰੀਪਬਲਿਕਨ

Saturday, Jan 09, 2021 - 10:02 PM (IST)

USA: ਡੋਨਾਲਡ ਟਰੰਪ ਦਾ ਟਵਿੱਟਰ ਖ਼ਾਤਾ ਬੰਦ ਕਰਨ 'ਤੇ ਭੜਕੇ ਰੀਪਬਲਿਕਨ

ਵਾਸ਼ਿੰਗਟਨ- 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਤੋਂ ਵਿਦਾ ਹੋ ਰਹੇ ਡੋਨਾਲਡ ਟਰੰਪ ਦਾ ਟਵੀਟ ਖ਼ਾਤਾ ਬੰਦ ਕਰਨ 'ਤੇ ਉਨ੍ਹਾਂ ਦੀ ਰੀਪਬਲਿਕਨ ਪਾਰਟੀ ਦੇ ਨੇਤਾਵਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਨ੍ਹਾਂ ਨੇਤਾਵਾਂ ਨੇ ਟਵਿੱਟਰ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਹ ਅਮਰੀਕਾ ਹੈ, ਕੋਈ ਚੀਨ ਨਹੀਂ ਹੈ। ਟਵਿੱਟਰ ਦੀ ਆਲੋਚਨਾ ਕਰਨ ਵਾਲਿਆਂ ਵਿਚ ਭਾਰਤੀ ਮੂਲ ਦੀ ਅਮਰੀਕੀ ਨੇਤਾ ਨਿੱਕੀ ਹੈਲੀ ਵੀ ਸ਼ਾਮਲ ਹਨ।

ਗੌਰਤਲਬ ਹੈ ਕਿ ਅਮਰੀਕੀ ਸੰਸਦ ਯੂ. ਐੱਸ. ਕੈਪੀਟੋਲ ਵਿਚ ਹੋਈ ਹਿੰਸਾ ਵਿਚ ਕਥਿਤ ਤੌਰ 'ਤੇ ਟਰੰਪ ਦੀ ਭੂਮਿਕਾ ਅਤੇ ਹਿੰਸਾ ਭੜਕਾਉਣ ਦੇ ਹੋਰ ਖ਼ਦਸ਼ੇ ਨੂੰ ਦੇਖ਼ਦੇ ਹੋਏ ਟਵਿੱਟਰ ਨੇ ਸ਼ੁੱਕਰਵਾਰ ਨੂੰ ਟਰੰਪ ਦਾ ਖ਼ਾਤਾ ਪੱਕੇ ਤੌਰ 'ਤੇ ਬੰਦ ਕਰ ਦਿੱਤਾ। ਟਰੰਪ ਦੇ ਸਮਰਥਕਾਂ ਨੇ ਜਮ ਕੇ ਹੁਲੜਬਾਜ਼ੀ ਕੀਤੀ ਸੀ।

 

ਇਹ ਵੀ ਪੜ੍ਹੋ- ਕੈਨੇਡਾ 'ਚ ਵਧੇਰੇ ਛੂਤਕਾਰੀ ਦੱਖਣੀ ਅਫ਼ਰੀਕੀ ਕੋਵਿਡ-19 ਸਟ੍ਰੇਨ ਦੀ ਦਸਤਕ

ਕੈਪੀਟੋਲ ਹਿੰਸਾ ਵਿਚ ਇਕ ਪੁਲਸ ਅਧਿਕਾਰੀ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਟਵਿੱਟਰ ਦੇ ਫ਼ੈਸਲੇ 'ਤੇ ਸਖ਼ਤ ਇਤਰਾਜ਼ ਜਤਾਉਂਦੇ ਨਿੱਕੀ ਹੈਲੀ ਨੇ ਟਵੀਟ ਕੀਤਾ। ਉਨ੍ਹਾਂ ਟਵੀਟ ਵਿਚ ਕਿਹਾ, ''ਲੋਕਾਂ ਨੂੰ ਖ਼ਾਮੋਸ਼ ਕਰਨ ਦਾ ਕੰਮ ਚੀਨ ਵਿਚ ਹੋ ਸਕਦਾ ਹੈ, ਸਾਡੇ ਦੇਸ਼ ਵਿਚ ਨਹੀਂ। ਅਮਰੀਕੀ ਰਾਸ਼ਟਰਪਤੀ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ।'' ਇਸੇ ਤਰ੍ਹਾਂ ਸ਼ਹਿਰੀ ਵਿਕਾਸ ਤੇ ਰਿਹਾਇਸ਼ੀ ਮੰਤਰੀ ਡਾ. ਬੇਨ ਕਾਰਸਨ ਨੇ ਵੀ ਟਵਿੱਟਰ ਦੀ ਨਿੰਦਾ ਕੀਤੀ ਹੈ। ਗੌਰਤਲਬ ਹੈ ਕਿ ਟਵਿੱਟਰ ਖ਼ਾਤਾ ਬੰਦ ਹੋਣ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹ ਬਾਈਡੇਨ ਦੇ 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ। ਇਸ ਵਿਚਕਾਰ ਟਰੰਪ ਦੇ ਰਵੱਈਏ ਨੂੰ ਲੈ ਕੇ ਉਨ੍ਹਾਂ ਦਾ ਕਾਰਜਕਾਲ ਸਮਾਪਤ ਹੋਣ ਤੋਂ ਪਹਿਲਾਂ ਅਸਤੀਫ਼ਾ ਲਏ ਜਾਣ ਦੀ ਵੀ ਮੰਗ ਉੱਠ ਰਹੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! UK ਤੋਂ ਜਲਦ ਨੀਰਵ ਮੋਦੀ ਨੂੰ ਭਾਰਤ ਲਿਆ ਸਕਦੀ ਹੈ ਸਰਕਾਰ


author

Sanjeev

Content Editor

Related News