ਰਿਪਬਲਿਕਨ ਪਾਰਟੀ ਨੇ ਸਾਬਕਾ ਰਾਸ਼ਟਰਪਤੀ ਟਰੰਪ ਨਾਲ ਹੋਰ ਮਜ਼ਬੂਤ ਕੀਤਾ ਰਿਸ਼ਤਾ
Sunday, Feb 06, 2022 - 02:15 AM (IST)
ਸਾਲਟ ਲੇਕ ਸਿਟੀ (ਅਮਰੀਕਾ)-ਡੋਨਾਲਡ ਟਰੰਪ ਨੇ 2016 'ਚ ਰਿਪਬਲਿਕਨ ਪਾਰਟੀ ਦੀ ਨੈਸ਼ਨਲ ਕਮੇਟੀ (ਆਰ.ਐੱਨ.ਸੀ.) 'ਚ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਸਾਰੇ ਦਾਅਵੇਦਾਰਾਂ ਨੂੰ ਪਿਛੇ ਛੱਡਦੇ ਹੋਏ ਆਪਮੀ ਪਾਰਟੀ ਦੇ ਨੇਤਾਵਾਂ ਨੂੰ ਹੈਰਾਨ ਕਰ ਦਿੱਤਾ। ਉਥੇ, 2020 'ਚ ਪਾਰਟੀ ਨੂੰ ਰਿਪਬਲਿਕਨ ਪ੍ਰਧਾਨ ਦੇ ਰੂਪ 'ਚ ਉਨ੍ਹਾਂ ਦਾ ਸਮਰਥਨ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਹਾਲਾਂਕਿ, 2024 'ਚ ਰਿਪਬਲਿਕਨ ਪਾਰਟੀ ਦੇ ਕੋਲ ਇਕ ਵਿਕਲਪ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ ਜਨਤਕ ਥਾਵਾਂ 'ਚ ਦਾਖਲੇ ਲਈ ਕੋਰੋਨਾ ਟੀਕਾਕਰਨ ਕੀਤਾ ਜ਼ਰੂਰੀ
ਐੱਨ.ਐੱਸ.ਸੀ. 'ਤੇ ਹੁਣ ਫਿਰ ਤੋਂ ਸਾਬਕਾ ਰਾਸ਼ਟਰਪਤੀ ਟਰੰਪ ਦਾ ਸਮਰਥਨ ਦੇਣ ਦੀ ਜ਼ਿੰਮੇਵਾਰੀ ਨਹੀਂ ਹੈ। ਪਾਰਟੀ ਦੇ ਨਿਯਮਾਂ ਦੇ ਹਿਸਾਬ ਨਾਲ ਨਿਰਪੱਖਤਾ ਦੀ ਲੋੜ ਹੁੰਦੀ ਹੈ ਜੇਕਰ ਇਕ ਤੋਂ ਜ਼ਿਆਦਾ ਉਮੀਦਵਾਰ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦੀ ਮੰਗ ਕਰਦੇ ਹਨ। ਸਾਲ 2018 ਤੋਂ ਨੇਵਾਦਾ ਦੀ ਨੁਮਾਇੰਦਗੀ ਕਰਨ ਵਾਲੀ ਆਰ.ਐੱਨ.ਸੀ. ਦੀ ਮੈਂਬਰ ਮਿਸ਼ੇਲ ਫਿਓਰ ਨੇ ਕਿਹਾ ਕਿ ਜੇਕਰ ਟਰੰਪ ਤੈਅ ਕਰਦੇ ਹਨ ਕਿ ਉਹ ਮੁਕਾਬਲੇ 'ਚ ਉਤਰਨਗੇ ਤਾਂ ਆਰ.ਐੱਨ.ਸੀ. ਨੂੰ ਉਨ੍ਹਾਂ ਨੂੰ 100 ਫੀਸਦੀ ਸਮਰਥਨ ਦੇਣਾ ਚਾਹੀਦਾ।
ਇਹ ਵੀ ਪੜ੍ਹੋ : ਮਲੇਸ਼ੀਆ ਦੇ ਸਾਬਕਾ PM ਮਹਾਤਿਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਅਸੀਂ ਪਾਰਟੀ ਦੇ ਉਪ-ਨਿਯਮਾਂ ਨੂੰ ਬਦਲ ਸਕਦੇ ਹਾਂ। ਟਰੰਪ ਦੇ ਪ੍ਰਤੀ ਵਫ਼ਾਦਾਰੀ ਫ਼ਿਰ ਤੋਂ ਯਾਦ ਦਿਵਾਉਂਦੀ ਹੈ ਕਿ ਅਮਰੀਕਾ ਦਾ ਪ੍ਰਮੁੱਖ ਰਾਜਨੀਤਿਕ ਦਲ ਦੇਸ਼ ਦੇ ਲੋਕਤਾਂਤਰਿਕ ਸਿਧਾਂਤਾ ਨੂੰ ਕਮਜ਼ੋਰ ਕਰਨ ਵਾਲੇ ਵਿਅਕਤੀ ਨਾਲ ਆਪਣੇ ਰਿਸ਼ਤੇ ਨੂੰ ਡੂੰਘਾ ਕਰ ਰਿਹਾ ਹੈ। ਹਾਲ 'ਚ ਟਰੰਪ ਨੇ ਕਿਹਾ ਸੀ ਕਿ ਤਤਕਾਲੀ ਉਪ ਰਾਸ਼ਟਰਪਤੀ ਮਾਈਕ ਪੇਂਸ ਚੋਣ ਨਤੀਜਿਆਂ ਨੂੰ ਪਲਟ ਸਕਦੇ ਸਨ। ਹਾਲਾਂਕਿ ਪੇਂਸ ਨੇ ਟਰੰਪ ਦੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਉਹ 2020 ਦੇ ਚੋਣ ਨਤੀਜਿਆਂ ਨੂੰ ਪਲਟ ਸਕਦੇ ਸਨ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ 'ਗਲਤ' ਕਹਿ ਰਹੇ ਹਨ।
ਇਹ ਵੀ ਪੜ੍ਹੋ : ਇਥੋਪੀਆ 'ਚ ਅਫਰੀਕੀ ਨੇਤਾਵਾਂ ਦੇ ਸੰਮੇਲਨ 'ਚ ਅਸੁਰੱਖਿਆ ਵੱਡਾ ਮੁੱਦਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।