ਟੋਰਾਂਟੋ ਦੇ ਭਾਰਤੀ ਸ਼ਫਾਰਤਖਾਨੇ ’ਚ ਮਨਾਇਆ ਗਣਤੰਤਰ ਦਿਵਸ

Wednesday, Jan 29, 2020 - 12:43 AM (IST)

ਟੋਰਾਂਟੋ ਦੇ ਭਾਰਤੀ ਸ਼ਫਾਰਤਖਾਨੇ ’ਚ ਮਨਾਇਆ ਗਣਤੰਤਰ ਦਿਵਸ

ਟੋਰਾਂਟੋ (ਕੰਵਲਜੀਤ ਕੰਵਲ)-ਟੋਰਾਂਟੋ ਸਥਿੱਤ ਭਾਰਤੀ ਸ਼ਫਾਰਤਖਾਨੇ ’ਚ ਭਾਰਤ ਦੇ 71ਵੇਂ ਗਣਤੰਤਰ ਦਿਵਸ ’ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਟੋਰਾਂਟੋ ਦੀ ਕੌਂਸਲ ਜਨਰਲ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਵਲੋਂ ਨਿਭਾਈ ਗਈ ਅਤੇ ਸਾਬਕਾ ਭਾਰਤੀ ਫੌਜ ਦੇ ਅਧਿਕਾਰੀਆਂ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਰਾਸ਼ਟਰੀ ਗੀਤ ਤੋਂ ਇਲਾਵਾ ਭਾਰਤੀ ਸੰਸਕ੍ਰਿਤੀ ਨੂੰ ਦਰਸਾਉਂਦੀਆਂ ਕਲਾਵਾਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਗਣਤੰਤਰ ਦਿਵਸ ਮੌਕੇ ਜੁੜੇ ਵੱਡੇ ਇਕੱਠ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਵੱਲੋਂ ਪੜ੍ਹਕੇ ਸੁਣਾਇਆ ਗਿਆ ਅਤੇ ਕੈਨੇਡਾ ਵੱਸਦੇ ਭਾਰਤੀ ਭਾਈਚਾਰੇ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਓਨਟਾਰੀਓ ਸੂਬੇ ਦੀ ਸਰਕਾਰ ਵਲੋਂ ਐੱਮ. ਪੀ. ਪੀ. ਸ਼੍ਰੀਮਤੀ ਨੀਨਾ ਟਾਂਗਰੀ ਅਤੇ ਵੱਖ-ਵੱਖ ਭਾਰਤੀ ਰਾਜਨੀਤਕਾਂ ਨੇ ਹਿੱਸਾ ਲਿਆ।


author

Sunny Mehra

Content Editor

Related News