ਜਰਮਨ ''ਚ ਕਾਲੇ ਦਿਨ ਵਜੋਂ ਮਨਾਇਆ ਗਣਤੰਤਰ ਦਿਵਸ, ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਕਾਰਨ ਜਤਾਇਆ ਰੋਸ

01/27/2023 7:26:10 PM

ਫਰੈਂਕਫੋਰਟ (ਸਰਬਜੀਤ ਸਿੰਘ ਬਨੂੜ) ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਨਾ ਹੋਣ ਕਰਕੇ ਭਾਰਤ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲ਼ੰਘਣਾ ਦੇ ਖ਼ਿਲਾਫ਼ ਕਾਲਾ ਦਿਵਸ ਵਜੋਂ ਮਨਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਜ਼ਮੀਨ ਦਾ ਇੰਤਕਾਲ ਕਰਨ ਲਈ ਪਟਵਾਰੀ ਨੇ ਮੰਗੇ 70 ਹਜ਼ਾਰ, ਵਿਜੀਲੈਂਸ ਵੱਲੋਂ ਕਰਿੰਦੇ ਸਣੇ ਗ੍ਰਿਫ਼ਤਾਰ

ਜਰਮਨ ਵਿਚ ਭਾਰਤੀ ਅੰਬੈਸੀ ਫਰੈਕਫੋਰਡ ਬਾਹਰ ਵੱਖ-ਵੱਖ ਆਗੂਆਂ ਨੇ ਕਿਹਾ ਕਿ ਅੱਜ ਭਾਰਤ ਸੰਵਿਧਾਨ ਲਾਗੂ ਕਰਨ ਦੀ 74ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਮਨਾ ਰਿਹਾ ਹੈ ਤੇ ਇਨ੍ਹਾਂ ਜਸ਼ਨਾਂ ਦਾ ਹੱਕ ਸਿੱਖ ਕੌਮ ਨੇ 82% ਕੁਰਬਾਨੀਆਂ ਕਰਕੇ ਅੰਗਰੇਜ਼ਾਂ ਤੋਂ ਭਾਰਤ ਨੂੰ ਅਜ਼ਾਦ ਕਰਵਾਕੇ ਦੁਆਇਆ ਸੀ ਤੇ ਅੱਜ ਸਿੱਖ ਆਪਣੇ ਬੰਦ ਨੌਜਵਾਨਾਂ ਨੂੰ ਛਡਵਾਉਣ ਲਈ ਮੋਰਚੇ ਲਾ ਰਿਹਾ ਹੈ। ਜਥੇਬੰਦੀਆਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਿੱਖਾਂ ਨੂੰ ਸੰਵਿਧਾਨ ਦੀ ਧਾਰਾ 25 (ਬੀ) ਵਿਚ ਵੱਖਰੀ ਕੌਮ ਮੰਨਣ ਤੋਂ ਹੀ ਇਨਕਾਰੀ ਹੋ ਕੇ ਸਿੱਖਾਂ ਨਾਲ ਧੋਖਾ ਤੇ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਘੱਟ -ਗਿਣਤੀਆਂ, ਆਦਿ-ਵਾਸੀਆਂ ਤੇ ਖਾਸ ਕਰਕੇ ਸਿੱਖ ਕੌਮ ਨਾਲ ਦੂਜੇ ਦਰਜੇ ਦੇ ਸ਼ਹਿਰੀ ਤੇ ਗੁਲਾਮਾਂ ਵਾਲਾ ਸਲੂਕ ਕਰ ਰਿਹਾ ਹੈ।
ਭਾਰਤੀ ਕਾਨੂੰਨ ਸਿੱਖਾਂ ਤੇ ਘੱਟ ਗਿਣਤੀ ਲਈ ਹੋਰ ਤੇ ਬਹੁ-ਗਿਣਤੀਆਂ ਵਾਸਤੇ ਵੱਖਰੇ ਵੱਖਰੇ ਹੋ ਨਿਬੜੇ ਹਨ। ਬੰਦੀ ਸਿੱਖ ਕਾਲੇ ਕਾਨੂੰਨਾਂ ਤਹਿਤ ਉਮਰ ਕੈਦ ਦੀਆਂ ਦਿੱਤੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਰਿਹਾਈ ਲਈ ਸਿੱਖਾਂ ਤੋਂ ਤਰਲੇ ਤੇ ਲੇਲੜੀਆਂ ਕਢਾਈਆਂ ਜਾ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਸ਼ਰਾਬੀ ਪਤੀ ਤੋਂ ਦੁਖੀ ਵਿਆਹੁਤਾ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਨਸ਼ੇ 'ਚ ਕਰਦਾ ਸੀ ਕੁੱਟਮਾਰ

ਇਸ ਮੌਕੇ ਰੋਸ ਮੁਜ਼ਾਹਰੇ ਵਿਚ ਸ਼ਾਮਲ ਸਮੂਹ ਬੁਲਾਰਿਆਂ ਵੱਲੋਂ ਇੱਕਜੁੱਟ ਹੋ ਕੇ ਸੰਗਤਾਂ ਨੂੰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿਚ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੋਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਰੋਸ ਮੁਜ਼ਾਹਰੇ ਵਿਚ ਗੁਰਚਰਨ ਸਿੰਘ ਗੁਰਾਇਆ ਕੋ-ਕੋਅਰਡੀਨੇਟਰ, ਸਤਨਾਮ ਸਿੰਘ ਬੱਬਰ, ਰਜਿੰਦਰ ਸਿੰਘ ਬੱਬਰ, ਅਵਤਾਰ ਸਿੰਘ ਬੱਬਰ , ਗੁਰਪਾਲ ਸਿੰਘ ਬੱਬਰ ਇੰਟਰਨੈਸ਼ਨਲ ਬੱਬਰ ਖਾਲਸਾ ਜਰਮਨੀ, ਲਖਵਿੰਦਰ ਸਿੰਘ ਮੱਲੀ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ, ਹੀਰਾ ਸਿੰਘ ਮੱਤੇਵਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪ੍ਰਤਾਪ ਸਿੰਘ ਕਸ਼ਮੀਰੀ ਆਗੂ ਅਨਸਰ ਬੱਟ ਨੇ ਸ਼ਮੂਲੀਅਤ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News