ਅਮਰੀਕਾ 'ਚ ਰਿਪੋਰਟਰ ਨੂੰ ਗਾਰਡ ਨੇ ਸ਼ਰੇਆਮ ਮਾਰੀ ਗੋਲੀ, ਵੀਡੀਓ ਵਾਇਰਲ
Monday, Jun 09, 2025 - 01:23 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਲਾਸ ਏਂਜਲਸ ਵਿੱਚ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਨੈਸ਼ਨਲ ਗਾਰਡ ਕਰਮਚਾਰੀਆਂ ਦੀ ਵੀ ਤਾਇਨਾਤੀ ਕੀਤੀ ਗਈ ਹੈ। ਇਸ ਦੌਰਾਨ ਇੱਕ ਵਿਦੇਸ਼ੀ ਪੱਤਰਕਾਰ ਨੂੰ ਗੋਲੀ ਮਾਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਹਿਲਾ ਰਿਪੋਰਟਰ ਮੌਕੇ ਤੋਂ ਰਿਪੋਰਟਿੰਗ ਕਰ ਰਹੀ ਸੀ। ਫਿਰ ਪਿੱਛੇ ਖੜ੍ਹੇ ਦੰਗਾ ਵਿਰੋਧੀ ਪੁਲਸ ਕਰਮਚਾਰੀ ਵਿੱਚੋਂ ਇੱਕ ਨੇ ਉਸਦੀ ਲੱਤ ਵਿੱਚ ਗੋਲੀ ਮਾਰ ਦਿੱਤੀ।
In LA, riot police shot an Australian journalist with a rubber bullet, apparently without provocation, as she was reporting from the scene. pic.twitter.com/CFtP92e9kS
— Pekka Kallioniemi (@P_Kallioniemi) June 9, 2025
ਜਿਸ ਮਹਿਲਾ ਰਿਪੋਰਟਰ ਦੇ ਪੈਰ ਵਿੱਚ ਗੋਲੀ ਲੱਗੀ ਹੈ, ਉਹ ਆਸਟ੍ਰੇਲੀਆ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਲਾਸ ਏਂਜਲਸ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਦੌਰਾਨ ਪੁਲਸ ਨੇ ਆਸਟ੍ਰੇਲੀਆਈ ਰਿਪੋਰਟਰ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਮਹਿਲਾ ਰਿਪੋਰਟਰ ਦਾ ਨਾਮ ਲੌਰੇਨ ਟੋਮਾਸੀ ਦੱਸਿਆ ਜਾ ਰਿਹਾ ਹੈ। ਉਹ ਲਾਸ ਏਂਜਲਸ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਲਾਈਵ ਗਰਾਊਂਡ ਰਿਪੋਰਟਿੰਗ ਕਰ ਰਹੀ ਸੀ। ਪੱਤਰਕਾਰ ਦਾ ਕਹਿਣਾ ਹੈ ਕਿ ਇੱਕ ਅਧਿਕਾਰੀ ਨੇ ਜਾਣਬੁੱਝ ਕੇ ਉਸਨੂੰ ਨਿਸ਼ਾਨਾ ਬਣਾਇਆ। ਉਸ ਨੇ ਦੱਸਿਆ ਭੀੜ ਨੂੰ ਖਿੰਡਾਉਣ ਲਈ ਵਰਤੀ ਜਾਂਦੀ ਰਬੜ ਦੀ ਗੋਲੀ ਉਸ 'ਤੇ ਚਲਾਈ। ਜਦਕਿ ਉਹ ਆਰਾਮ ਨਾਲ ਰਿਪੋਰਟਿੰਗ ਕਰ ਰਹੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਗਾਰਡਜ਼ ਦੀ ਤਾਇਨਾਤੀ ਤੋਂ ਬਾਅਦ Trump ਵਿਰੁੱਧ ਪ੍ਰਦਰਸ਼ਨ ਤੇਜ਼; ਵਾਹਨਾਂ ਨੂੰ ਲਾਈ ਅੱਗ (ਤਸਵੀਰਾਂ)
ਜਿਵੇਂ ਹੀ ਗੋਲੀ ਚੱਲਦੀ ਹੈ, ਤੋਮਾਸੀ ਚੀਕਣਾ ਸ਼ੁਰੂ ਕਰ ਦਿੰਦੀ ਹੈ ਅਤੇ ਪਿੱਛੇ ਤੋਂ ਇੱਕ ਆਵਾਜ਼ ਆਉਣ ਲੱਗਦੀ ਹੈ ਕਿ ਤੁਸੀਂ ਰਿਪੋਰਟਰ ਨੂੰ ਗੋਲੀ ਮਾਰ ਦਿੱਤੀ। ਇਸ ਦੇ ਨਾਲ ਹੀ ਰਿਪੋਰਟਰ ਦੇ ਦਰਦ ਨਾਲ ਕਰਾਹਣ ਦੀ ਆਵਾਜ਼ ਵੀ ਸਾਫ਼ ਸੁਣਾਈ ਦਿੰਦੀ ਹੈ। ਹਾਲਾਂਕਿ ਤੋਮਾਸੀ ਜ਼ਖਮੀ ਹੋ ਗਈ, ਪਰ ਉਸਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਦੌਰਾਨ ਕੁਝ ਇਲਾਕਿਆਂ ਵਿੱਚ ਛਾਪੇ ਮਾਰੇ ਸਨ। ਇਸ ਤੋਂ ਬਾਅਦ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ 'ਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿਣ ਦਾ ਦੋਸ਼ ਸੀ। ਇਸ ਘਟਨਾ ਤੋਂ ਬਾਅਦ ਫੈਡਰਲ ਇਮੀਗ੍ਰੇਸ਼ਨ ਦੀ ਦੇਸ਼ ਨਿਕਾਲੇ ਮੁਹਿੰਮ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਇਸਨੇ ਹਿੰਸਕ ਝੜਪਾਂ ਦਾ ਰੂਪ ਧਾਰਨ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।