...ਜਦੋਂ ਕੁੱਤੇ ਨੂੰ ਸ਼ੇਰ ਸਮਝ ਘਰਾਂ ''ਚ ਲੁਕ ਗਏ ਲੋਕ

Wednesday, Mar 11, 2020 - 05:39 PM (IST)

...ਜਦੋਂ ਕੁੱਤੇ ਨੂੰ ਸ਼ੇਰ ਸਮਝ ਘਰਾਂ ''ਚ ਲੁਕ ਗਏ ਲੋਕ

ਬਾਰਸੀਲੋਨਾ- ਕਦੇ ਤੁਸੀਂ ਸੋਚਿਆ ਹੈ ਕਿ ਪਿੰਜਰੇ ਦੇ ਸ਼ੇਰ 'ਤੇ ਤਾਂ ਹਰ ਕੋਈ ਮੁੰਗਫਲੀ ਸੁੱਟ ਸਕਦਾ ਹੈ ਪਰ ਜੇਕਰ ਉਸੇ ਸ਼ੇਰ ਦਾ ਇਲਾਕੇ ਦੀਆਂ ਗਲੀਆਂ ਵਿਚ ਆਉਣ ਦਾ ਪਤਾ ਲੱਗੇ ਤਾਂ ਕੀ ਹੋਵੇ। ਅਜਿਹਾ ਹੀ ਕੁਝ ਹੋਇਆ ਸਪੇਨ ਵਿਚ, ਜਿਥੇ ਅਚਾਨਕ ਅਫਵਾਹ ਉੱਡ ਗਈ ਕਿ ਸਥਾਨਕ ਬਗੀਚੇ ਵਿਚ ਇਕ ਸ਼ੇਰ ਨੂੰ ਘੁੰਮਦੇ ਦੇਖਿਆ ਗਿਆ ਹੈ।

ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਦੌਰਾਨ ਪੁਲਸ ਨੇ ਵੀ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਤੁਰੰਤ ਸ਼ੇਰ ਨੂੰ ਫੜਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਸ਼ਿਕਾਇਤ ਦੀ ਜਾਂਚ ਕੀਤੀ ਤੇ ਆਪਣੇ ਨਤੀਜੇ ਨੂੰ ਜਨਤਕ ਕਰਨ ਲਈ ਟਵਿੱਟਰ ਦਾ ਸਹਾਰਾ ਲਿਆ। ਪੁਲਸ ਨੇ ਲਿਖਿਆ ਕਿ ਸਵੇਰੇ ਤੋਂ ਕਈ ਨੋਟਿਸ ਮਿਲੇ ਹਨ, ਜਿਸ ਵਿਚ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਇਕ ਬਗੀਚੇ ਵਿਚ ਇਕ ਸ਼ੇਰ ਆਰਾਮ ਨਾਲ ਘੁੰਮ ਰਿਹਾ ਹੈ। ਪਰੰਤੂ ਅਸੀਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਹੈ ਤੇ ਇਹ ਕੋਈ ਸ਼ੇਰ ਨਹੀਂ ਬਲਕਿ ਇਕ ਕੁੱਤਾ ਹੈ। ਇਹ ਮਾਮਲਾ ਸਪੇਨ ਦਾ ਹੈ, ਜਿਥੇ ਲੋਕਾਂ ਨੇ ਕੁੱਤੇ ਨੂੰ ਸ਼ੇਰ ਸਮਝ ਲਿਆ ਤੇ ਦਹਿਸ਼ਤ ਨਾਲ ਆਪਣੇ ਘਰਾਂ ਵਿਚ ਲੁਕ ਗਏ।

ਪੁਲਸ ਦੇ ਅਧਿਕਾਰਿਤ ਟਵਿੱਟਰ ਅਕਾਊਂਟ 'ਤੇ 7 ਮਾਰਚ ਨੂੰ ਉਸ ਜਾਨਵਰ ਦੀ ਅਜੀਬ ਤਸਵੀਰ ਪੋਸਟ ਕੀਤੀ ਗਈ। ਪੁਲਸ ਨੇ ਇਕ ਵੀ ਦੱਸਿਆ ਕਿ ਉਹਨਾਂ ਨੇ ਕੁੱਤੇ ਦੇ ਮਾਲਕ ਦਾ ਪਤਾ ਕਰ ਲਿਆ ਹੈ। ਇਸ ਕੁੱਤੇ ਦੀ ਦਾੜ੍ਹੀ ਸਵਾਰਨ ਦੀ ਲੋੜ ਹੈ। 


author

Baljit Singh

Content Editor

Related News