ਧਾਰਮਿਕ ਨੇਤਾਵਾਂ ਨੇ ਲਾਸ ਵੇਗਾਸ ਤੋਂ ਹਿੰਦੂ ਅਤੇ ਜੈਨ ਦੇਵਤਾਵਾਂ ਦੀਆਂ ਮੂਰਤੀਆਂ ਹਟਾਉਣ ਦੀ ਕੀਤੀ ਬੇਨਤੀ

Thursday, Jun 25, 2020 - 02:17 AM (IST)

ਨਵਾਦਾ - ਈਸਾਈ, ਹਿੰਦੂ, ਬੌਧ, ਯਹੂਦੀ ਅਤੇ ਜੈਨ ਧਰਮ ਗੁਰੂਆਂ ਨੇ ਲਾਸ ਵੇਗਾਸ ਕੈਸੀਨੋ ਮਾਂਡਲੇ ਬੇ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਨਾਈਟ ਕਲੱਬ ’ਚੋਂ ਵੱਖ-ਵੱਖ ਹਿੰਦੂ ਅਤੇ ਜੈਨ ਦੇਵਤਾਵਾਂ ਦੀਆਂ ਮੂਰਤੀਆਂ ਨੂੰ ਤੁਰੰਤ ਹਟਾਏ। ਉਨ੍ਹਾਂ ਕਿਹਾ ਕਿ ਨਾਈਟ ਕਲੱਬ ’ਚ ਮੂਰਤੀਆਂ ਗਲਤ ਤਰੀਕੇ ਨਾਲ ਰੱਖੀਆਂ ਗਈਆਂ ਹਨ।

ਨਵਾਦਾ ਦੇ ਗ੍ਰੀਕ ਰੂੜ੍ਹੀਵਾਦੀ ਈਸਾਈ ਪੁਜਾਰੀ ਸਟੀਫਨ ਆਰ. ਕਰਚਰ, ਹਿੰਦੂ ਰਾਜਨੇਤਾ ਰਾਜਨ ਜੈਦ, ਪਮੁੱਖ ਬੌਧ ਪੁਜਾਰੀ ਮੈਥਿਊ ਟੀ. ਫਿਸ਼ਰ, ਯਹੂਦੀ ਰੱਬੀ ਐਲੀਜ਼ਾਬੇਥ ਵੈੱਬ ਬੇਅਰ ਅਤੇ ਜੈਨ ਨੇਤਾ ਸੁੱਖ ਸੀ. ਜੈਨ ਨੇ ਇਕ ਸੰਯੁਕਤ ਬਿਆਨ ’ਚ ਕਿਹਾ ਕਿ ਇਕ ਕੈਸੀਨੋ ਨਾਈਟ ਕਲੱਬ ਨੂੰ ਸਜਾਉਣ ਲਈ ਇਸ ਤਰ੍ਹਾਂ ਦੇ ਹਿੰਦੂ ਅਤੇ ਜੈਨ ਦੇਵਤਾਵਾਂ ਦੀਆਂ ਮੂਰਤੀਆਂ ਨੂੰ ਰੱਖਕੇ ਅਪਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਮੂਰਤੀਆਂ ਨੂੰ ਦੇਖਕੇ ਵੱਖ-ਵੱਖ ਸ਼ਰਧਾਲੂ ਪ੍ਰੇਸ਼ਾਨ ਅਤੇ ਦੁਖੀ ਹਨ। ਉਨ੍ਹਾਂ ਨੇ ਕੰਪਨੀ ਨੂੰ ਇਸ ਸਬੰਧੀ ਮੁਆਫੀ ਮੰਗਣ ਨੂੰ ਵੀ ਕਿਹਾ ਹੈ।


Khushdeep Jassi

Content Editor

Related News