ਇਟਲੀ ਤੋਂ ਰਾਹਤ ਭਰੀ ਖਬਰ, ਘੱਟਿਆ ਕੋਰੋਨਾ ਦਾ ਕਹਿਰ

Sunday, Apr 12, 2020 - 10:38 PM (IST)

ਇਟਲੀ ਤੋਂ ਰਾਹਤ ਭਰੀ ਖਬਰ, ਘੱਟਿਆ ਕੋਰੋਨਾ ਦਾ ਕਹਿਰ

ਰੋਮ (ਏਜੰਸੀ)- ਬੀਤੇ 3 ਹਫਤਿਆਂ ਵਿਚ ਇਟਲੀ ਲਈ ਇਹ ਰਾਹਤ ਭਰੀ ਖਬਰ ਹੈ ਕਿਉਂਕਿ ਇਥੇ ਅੱਜ ਦੇ ਦਿਨ 431 ਮੌਤਾਂ ਹੋਈਆਂ ਹਨ। ਜੋ ਕਿ ਬੀਤੇ 3 ਹਫਤਿਆਂ ਵਿਚ ਸਭ ਤੋਂ ਘੱਟ ਹੈ। ਕੋਰੋਨਾ ਦੀ ਸਭ ਵੱਧ ਮਾਰ ਝੱਲਣ ਵਾਲੇ ਇਟਲੀ ਦੇ ਲੋਕਾਂ 'ਤੇ ਹੁਣ ਕੋਰੋਨਾ ਦਾ ਕਹਿਰ ਵਰ੍ਹਨਾ ਘੱਟ ਹੋ ਰਿਹਾ ਹੈ। ਕੋਰੋਨਾ ਕਾਰਨ ਇਟਲੀ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਲੋਕਾਂ ਨੂੰ ਦਫਨਾਉਣ ਲਈ ਥਾਂ ਵੀ ਮੁੱਕ ਗਈ ਸੀ, ਜਿਸ ਕਾਰਨ ਫੌਜੀਆਂ ਦੇ ਟਰੱਕਾਂ ਵਿਚ ਲਾਸ਼ਾਂ ਨੂੰ ਦੂਜੇ ਸੂਬੇ ਲਿਜਾ ਕੇ ਦਫਨਾਇਆ ਗਿਆ।

ਇਥੋਂ ਤੱਕ ਕਿ ਕੋਰੋਨਾ ਨਾਲ ਲੜ ਰਹੇ ਕਈ ਡਾਕਟਰਾਂ ਦੀ ਵੀ ਮੌਤ ਹੋ ਚੁੱਕੀ ਹੈ। ਵੈਬਸਾਈਟ ਵਰਲਡੋਮੀਟਰ ਮੁਤਾਬਕ ਇਟਲੀ ਵਿਚ ਹੁਣ ਤੱਕ 19,899 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੇ ਅਜੇ ਵੀ 1,56,363 ਲੋਕ ਅਜਿਹੇ ਹਨ ਜੋ ਇਸ ਵਾਇਰਸ ਦੀ ਲਪੇਟ ਵਿਚ ਹਨ, ਜਿਨ੍ਹਾਂ ਵਿਚੋਂ 3343 ਮਰੀਜ਼ ਅਜਿਹੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ 34,211 ਮਰੀਜ਼ ਅਜਿਹੇ ਵੀ ਹਨ ਜਿਹੜੇ ਠੀਕ ਹੋ ਚੁੱਕੇ ਹਨ। ਅੱਜ ਦੇ ਦਿਨ 4092 ਨਵੇਂ ਮਾਮਲੇ ਸਾਹਮਣੇ ਆਏ ਹਨ।102,253 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।


author

Sunny Mehra

Content Editor

Related News