PM ਟਰੂਡੋ ਨੂੰ ਰਾਹਤ, ਕੰਜ਼ਰਵੇਟਿਵ ਪਾਰਟੀ ਦਾ ਬੇਭਰੋਸਗੀ ਮਤਾ ਹੋਇਆ ਰੱਦ
Friday, Mar 22, 2024 - 05:18 PM (IST)

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡੀ ਰਾਹਤ ਮਿਲੀ ਹੈ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੋਲੀਵਰੇ ਵੱਲੋਂ ਕਾਰਬਨ ਟੈਕਸ ਦੇ ਮੁੱਦੇ ’ਤੇ ਟਰੂਡੋ ਸਰਕਾਰ ਵਿਰੁੱਧ ਲਿਆਂਦਾ ਬੇਭਰੋਸਗੀ ਮਤਾ ਰੱਦ ਹੋ ਗਿਆ। ਨਾ ਸਿਰਫ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਨੇ ਸੱਤਾਧਾਰੀ ਲਿਬਰਲ ਪਾਰਟੀ ਦਾ ਸਾਥ ਦਿੱਤਾ ਸਗੋਂ ਬਲਾਕ ਕਿਊਬੈਕ ਵੀ ਮਤੇ ਦੇ ਵਿਰੁੱਧ ਭੁਗਤੀ। ਹਾਊਸ ਆਫ ਕਾਮਨਜ਼ ਵਿਚ ਪੂਰਾ ਦਿਨ ਕਾਰਬਨ ਟੈਕਸ ’ਤੇ ਬਹਿਸ ਹੋਈ ਅਤੇ ਕਈ ਐਮ.ਪੀਜ਼ ਨੇ ਕਲਾਈਮੇਟ ਪੌਲਿਸੀ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਦਾਅਵਾ ਕੀਤਾ ਕਿ ਮਸਲਾ ਸਿਆਸੀ ਰੂਪ ਅਖਤਿਆਰ ਕਰ ਚੁੱਕਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਰਹਿ ਰਹੇ ਅਸਥਾਈ ਵਸਨੀਕਾਂ ਨੂੰ ਵੱਡਾ ਝਟਕਾ, ਸਰਕਾਰ ਨੇ ਕੀਤਾ ਇਹ ਐਲਾਨ
ਕਾਰਬਨ ਟੈਕਸ ਦੇ ਮਸਲੇ ’ਤੇ ਟਰੂਡੋ ਸਰਕਾਰ ਡੇਗਣਾ ਚਾਹੁੰਦੇ ਸਨ ਪੋਲੀਵਰੇ
ਪਿਅਰੇ ਪੋਲੀਵਰੇ ਨੇ ਸੰਸਦ ਭੰਗ ਕਰਨ ਅਤੇ ਚੋਣਾਂ ਦਾ ਐਲਾਨ ਕੀਤੇ ਜਾਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਠ ਸਾਲ ਬਾਅਦ ਇਕ ਗੱਲ ਬਿਲਕੁਲ ਸਪੱਸ਼ਟ ਹੋ ਚੁੱਕੀ ਹੈ ਕਿ ਐਨ.ਡੀ.ਪੀ. ਅਤੇ ਲਿਬਰਲ ਪਾਰਟੀ ਦਾ ਪ੍ਰਧਾਨ ਮੰਤਰੀ ਕਿਸੇ ਕੰਮ ਦਾ ਨਹੀਂ ਰਿਹਾ ਜਦਕਿ ਮੁਲਕ ਵਿਚ ਅਪਰਾਧ ਵਧ ਰਹੇ ਹਨ। ਹੁਣ ਕੈਨੇਡੀਅਨ ਲੋਕ ਇਸ ਪ੍ਰਧਾਨ ਮੰਤਰੀ ਕਾਰਨ ਹੋਰ ਦੁੱਖ ਭੋਗਣਾ ਨਹੀਂ ਚਾਹੁੰਦੇ। ਇੱਥੇ ਦੱਸਣਾ ਬਣਦਾ ਹੈ ਕਿ ਵਿਰੋਧੀ ਧਿਰ ਦੇ ਆਗੂ ਨੇ ਟੋਰਾਂਟੋ ਦੀ ਬੇਅ ਸਟ੍ਰੀਟ ਵਿਖੇ ਇਕ ਫੰਡ ਰੇਜ਼ਿੰਗ ਸਮਾਗਮ ਵਿਚ ਸ਼ਾਮਲ ਹੋਣਾ ਸੀ, ਇਸ ਕਰ ਕੇ ਬੇਭਰੋਸਗੀ ਮਤੇ ’ਤੇ ਵੋਟਿੰਗ ਤੋਂ ਪਹਿਲਾਂ ਹੀ ਉਹ ਸਦਨ ਵਿਚੋਂ ਨਿਕਲ ਗਏ ਅਤੇ ਵਰਚੁਅਲ ਤਰੀਕੇ ਨਾਲ ਆਪਣੀ ਵੋਟ ਪਾਈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਤੋਂ ਮੰਦਭਾਗੀ ਖਬਰ, 26 ਸਾਲਾ ਪੰਜਾਬੀ ਨੌਜਵਾਨ ਦੀ ਬੇਵਕਤੀ ਮੌਤ
ਮਤੇ ਦੇ ਹੱਕ ਵਿਚ 116 ਅਤੇ ਵਿਰੋਧ ਵਿਚ 204 ਵੋਟਾਂ ਪਈਆਂ
ਐਨ.ਡੀ.ਪੀ. ਦੇ ਐਮ.ਪੀ. ਚਾਰਲੀ ਐਂਗਸ ਨੇ ਪੋਲੀਵਰੇ ਦੀ ਗੈਰਹਾਜ਼ਰੀ ’ਤੇ ਸਵਾਲ ਉਠਾਇਆ ਅਤੇ ਕਿਹਾ ਕਿ ਆਪਣੇ ਐਮ.ਪੀਜ਼ ਨੂੰ ਭਾਰੀ ਭਰਕਮ ਕੰਮ ਸੌਂਪ ਕੇ ਪੋਲੀਵਰੇ ਬਾਹਰ ਚਲੇ ਗਏ। ਲਿਬਰਲ ਪਾਰਟੀ ਦੇ ਹੱਕ ਵਿਚ 204 ਅਤੇ ਬੇਭਰੋਸਗੀ ਮਤੇ ਦੇ ਹੱਕ ਵਿਚ 116 ਵੋਟਾਂ ਪਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।