11,500 ਸਾਲ ਪੁਰਾਣਾ ਹੈ ਇਨਸਾਨ ਤੇ ਕੁੱਤੇ ਦਾ ਰਿਸ਼ਤਾ!
Wednesday, Jan 16, 2019 - 07:51 PM (IST)

ਲੰਡਨ— ਕਿਹਾ ਜਾਂਦਾ ਰਿਹਾ ਹੈ ਕਿ ਇਨਸਾਨ ਦੀ ਜਾਨ ਜਦੋਂ ਖਤਰੇ 'ਚ ਪੈਂਦੀ ਹੈ ਤਾਂ ਉਸ ਦਾ ਵਫਾਦਾਰ ਕੁੱਤਾ ਉਸ ਨੂੰ ਬਚਾਉਣ ਲਈ ਆਪਣੀ ਜਾਨ 'ਤੇ ਖੇਡ ਜਾਂਦਾ ਹੈ। ਇਨਸਾਨ ਦਾ ਆਪਣੇ ਸਭ ਤੋਂ ਵਫਾਦਾਰ ਦੋਸਤ ਕੁੱਤੇ ਨਾਲ ਰਿਸ਼ਤਾਂ ਹਜ਼ਾਰਾਂ ਸਾਲ ਪੁਰਾਣਾ ਹੈ। ਇਸ ਸਬੰਧ 'ਚ ਡੈਨਮਾਰਕ 'ਚ ਹੋਏ ਇਕ ਰਿਸਰਚ ਦਾ ਨਤੀਜਾ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਇਸ ਅਧਿਐਨ ਮੁਤਾਬਕ ਇਨਸਾਨ ਨੇ ਕਰੀਬ 11,500 ਸਾਲ ਪਹਿਲਾਂ ਹੀ ਕੁੱਤਿਆਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ। ਇਹ ਹੀ ਨਹੀਂ ਕੁੱਤੇ ਦੀ ਜ਼ਬਰਦਸਤ ਸੁੰਘਣ ਸ਼ਕਤੀ ਨੂੰ ਪਛਾਣ ਕੇ ਉਸ ਨਾਲ ਸ਼ਿਕਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਡੈਨਮਾਰਕ 'ਚ ਯੂਨੀਵਰਸਿਟੀ ਆਫ ਕੋਪੇਨਹੇਗਨ ਤੇ ਯੂਨੀਵਰਸਿਟੀ ਕਾਲੇਜ ਲੰਡਨ ਦੇ ਖੋਜਕਾਰਾਂ ਨੇ ਦੱਸਿਆ ਕਿ ਮਨੁੱਖ ਨੇ ਉੱਤਰ ਪੂਰਬੀ ਜਾਰਡਨ 'ਚ 14 ਹਜ਼ਾਰ ਸਾਲ ਪਹਿਲਾਂ ਕੁੱਤੇ ਪਾਲਣਾ ਸ਼ੁਰੂ ਕੀਤਾ ਸੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅਜਿਹਾ ਹਾਦਸੇ ਨਾਲ ਹੋਇਆ ਜਾਂ ਇਸ ਪਿੱਛੇ ਕੋਈ ਠੋਸ ਕਾਰਨ ਸੀ।
ਜਨਰਲ ਆਫ ਐਂਥਰੋਪੋਲਾਜਿਕਲ ਆਰਕੀਓਲਾਜੀ 'ਚ ਪ੍ਰਕਾਸ਼ਿਤ ਇਸ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਮਨੁੱਖ ਬਹੁਤ ਪਹਿਲਾਂ ਹੀ ਕੁੱਤਿਆਂ ਦੀ ਸੁੰਘਣ ਤੇ ਸ਼ਿਕਾਰ ਕਰਨ ਦੀਆਂ ਸਮਰਥਾਵਾਂ ਨੂੰ ਪਛਾਣ ਗਿਆ ਸੀ।