ਹਾਂਗਕਾਂਗ ''ਚ ਹਵਾਲਗੀ ਬਿੱਲ ਰੱਦ
Saturday, Jun 15, 2019 - 11:27 PM (IST)

ਸ਼ੰਘਾਈ - ਚੀਨ ਦੀ ਸਰਕਾਰ ਨੇ ਸ਼ਨੀਵਾਰ ਨੂੰ ਆਖਿਆ ਕਿ ਉਹ ਚੀਨ ਨੂੰ ਹਵਾਲਗੀ ਦੀ ਇਜਾਜ਼ਤ ਦੇਣ ਵਾਲੇ ਬਿੱਲ ਨੂੰ ਰੱਦ ਕਰਨ ਦੇ ਹਾਂਗਕਾਂਗ ਦੀ ਨੇਤਾ ਦੇ ਫੈਸਲੇ ਦਾ ਸਮਰਥਨ ਕਰਦੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਇਸ ਫੈਸਲੇ ਨੂੰ ਭਾਈਚਾਰੇ ਦੇ ਵਿਚਾਰਾਂ ਨੂੰ ਵਿਆਪਕ ਰੂਪ ਤੋਂ ਜ਼ਿਆਦਾ ਸੁਣੇ ਜਾਣ ਅਤੇ ਜਲਦ ਤੋਂ ਜਲਦ ਭਾਈਚਾਰੇ 'ਚ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਦੱਸਿਆ।
ਹਾਂਗਕਾਂਗ ਦੀ ਮੁਖ ਪ੍ਰਸ਼ਾਸਕ ਕੈਰੀ ਲਾਮ ਦੇ ਬਿੱਲ ਨੂੰ ਰੱਦ ਕਰਨ ਦਾ ਐਲਾਨ ਤੋਂ ਕੁਝ ਸਮੇਂ ਬਾਅਦ ਗੇਂਗ ਸ਼ੁਆਂਗ ਨੇ ਇਕ ਬਿਆਨ 'ਚ ਆਖਿਆ ਕਿ ਅਸੀਂ ਇਸ ਫੈਸਲੇ ਦਾ ਸਮਰਥਨ, ਸਨਮਾਨ ਕਰਦੇ ਹਾਂ ਅਤੇ ਇਸ ਨੂੰ ਸਮਝਦੇ ਹਾਂ। ਹਾਂਗਕਾਂਗ 'ਚ ਇਕ ਹਫਤੇ ਤੱਕ ਚਲੇ ਪ੍ਰਦਰਸ਼ਨਾਂ ਤੋਂ ਬਾਅਦ ਲਾਮ ਨੇ ਇਸ ਸਬੰਧ 'ਚ ਆਪਣੀ ਸਰਕਾਰ ਦੇ ਰੁਖ 'ਚ ਬਦਲਾਅ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਹਾਂਗਕਾਂਗ ਦੇ ਨਿਵਾਸੀਆਂ ਦੇ ਅਧਿਕਾਰ ਅਤੇ ਆਜ਼ਾਦੀ ਕਾਨੂੰਨ ਮੁਤਾਬਕ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਂਗਕਾਂਗ ਦੀ ਤਰੱਕੀ ਅਤੇ ਸਥਿਰਤਾ ਨੂੰ ਬਣਾਏ ਰੱਖਣਾ ਨਾ ਸਿਰਫ ਚੀਨ ਦੇ ਹਿੱਤ 'ਚ ਬਲਕਿ ਦੁਨੀਆ ਦੇ ਸਾਰੇ ਦੇਸ਼ਾਂ ਦੇ ਹਿੱਤ 'ਚ ਹੈ।