ਆਸਟ੍ਰੇਲੀਆ : ਅਸਥਾਈ ਵੀਜ਼ੇ ਦੇ ਵਿਰੋਧ 'ਚ ਸੰਸਦ ਸਾਹਮਣੇ ਸ਼ਰਣਾਰਥੀਆਂ ਵਲੋਂ ਪ੍ਰਦਰਸ਼ਨ

07/29/2019 2:26:14 PM

ਕੈਨਬਰਾ— ਆਸਟ੍ਰੇਲੀਆ 'ਚ ਸਥਾਈ ਸੁਰੱਖਿਆ ਵੀਜ਼ੇ (ਪਰਮਾਨੈਂਟ ਪ੍ਰੋਟੈਕਸ਼ਨ ਵੀਜ਼ਾ) ਦੀ ਥਾਂ 'ਤੇ ਅਸਥਾਈ ਵੀਜ਼ਾ ਵਿਵਸਥਾ ਲਿਆਂਦੇ ਜਾਣ ਦੇ ਬਾਅਦ ਸ਼ਰਣਾਰਥੀਆਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਸੈਂਕੜੇ ਸ਼ਰਣਾਰਥੀਆਂ ਨੇ ਕਿਹਾ ਕਿ ਉਹ ਆਪਣੇ ਭਵਿੱਖ ਦੀ ਚਿੰਤਾ ਨੂੰ ਲੈ ਕੇ ਪ੍ਰੇਸ਼ਾਨ ਹਨ। 'ਰਫਿਊਜੀ ਐਕਸ਼ਨ ਕੋਇਲੇਸ਼ਨ' ਦੇ ਬੁਲਾਰੇ ਇਆਨ ਰਿੰਤੌਲ ਨੇ ਦੱਸਿਆ ਕਿ ਸੋਮਵਾਰ ਨੂੰ ਜ਼ਿਆਦਾਤਰ ਪ੍ਰਦਰਸ਼ਨਕਾਰੀ ਮੈਲਬੌਰਨ ਤੋਂ 650 ਕਿਲੋ ਮੀਟਰ ਦੀ ਦੂਰੀ ਤੈਅ ਕਰ ਕੇ ਆਏ ਸਨ। 

ਇਹ ਪ੍ਰਦਰਸ਼ਨਕਾਰੀ ਇਰਾਕ, ਈਰਾਨ, ਸ਼੍ਰੀਲੰਕਾ, ਸੂਡਾਨ, ਸੋਮਾਲੀਆ ਦੇ ਸਨ। ਉਨ੍ਹਾਂ 'ਚ ਮਿਆਂਮਾ ਦੇ ਰੋਹਿੰਗਿਆ ਮੁਸਲਮਾਨ ਵੀ ਸਨ। ਉਨ੍ਹਾਂ 'ਚੋਂ ਜ਼ਿਆਦਾਤਰ ਅਜਿਹੇ ਹਨ ਜੋ ਆਸਟ੍ਰੇਲੀਆ 'ਚ 3 ਜਾਂ 5 ਸਾਲ ਦੇ ਵੀਜ਼ੇ 'ਤੇ ਰਹਿ ਰਹੇ ਹਨ ਜੋ ਸ਼ਰਣਾਰਥੀਆਂ ਲਈ ਉਪਲੱਬਧ ਹੈ। 2013 'ਚ ਜਦ ਕੰਜ਼ਰਵੇਟਿਵ ਸਰਕਾਰ ਬਣੀ ਤਦ ਕਿਸ਼ਤੀ ਨਾਲ ਪੁੱਜਣ ਵਾਲੇ ਸ਼ਰਣਾਰਥੀਆਂ ਨੂੰ ਆਉਣ ਤੋਂ ਰੋਕਣ ਲਈ ਅਸਥਾਈ ਵੀਜ਼ੇ ਦੇ ਪ੍ਰਬੰਧ ਕੀਤੇ ਗਏ। ਜੋ ਸ਼ਰਣਾਰਥੀ ਕਿਸ਼ਤੀਆਂ ਰਾਹੀਂ ਨਹੀਂ ਆਉਂਦੇ, ਉਹ ਪਰਮਾਨੈਂਟ ਪ੍ਰੋਟੈਕਸ਼ਨ ਵੀਜ਼ੇ ਦੇ ਹੱਕਦਾਰ ਹੁੰਦੇ ਹਨ।


Related News