ਬ੍ਰਿਟੇਨ ਜਾਣ ਵਾਲੇ ਭਾਰਤੀ ਪ੍ਰਵਾਸੀਆਂ ਦੀ ਗਿਣਤੀ ''ਚ ਆਈ ਕਮੀ

02/22/2018 10:52:06 PM

ਲੰਡਨ— ਬ੍ਰਿਟੇਨ ਜਾਣ ਵਾਲੇ ਭਾਰਤੀ ਪ੍ਰਵਾਸੀਆਂ ਦੀ ਗਿਣਤੀ 'ਚ 2016 ਦੇ ਮੁਕਾਬਲੇ ਪਿਛਲੇ ਸਾਲ 10 ਫੀਸਦੀ ਦੀ ਕਮੀ ਆਈ ਹੈ। ਤਾਜ਼ਾ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਬ੍ਰਿਟੇਨ ਦੇ ਰਾਸ਼ਟਰੀ ਅੰਕੜੇ ਦਫਤਰ ਦੇ ਅੰਕੜਿਆਂ ਤੋਂ ਪਤਾ ਲੱਗਾ ਕਿ ਬ੍ਰਿਟੇਨ 'ਚ ਹੁਨਰਮੰਦ ਪ੍ਰਵਾਸੀ ਕਰਮਚਾਰੀਆਂ 'ਚ ਭਾਰਤੀ ਨਾਗਰਿਕਾਂ ਦਾ ਦਬਦਬਾ ਜਾਰੀ ਹੈ। ਪਿਛਲੇ ਸਾਲ ਹੁਨਰਮੰਦ ਕਰਮਚਾਰੀਆਂ ਦਾ ਅੱਧਾ ਵੀਜ਼ਾ ਭਾਰਤੀਆਂ ਨੂੰ ਮਿਲਿਆ ਸੀ।
ਰਿਕਾਰਡ ਤੋਂ ਪਤਾ ਲੱਗਾ ਕਿ ਯੂਰੋਪੀ ਸੰਘ ਦੇ ਬਾਹਰ ਭਾਰਤੀ ਸਭ ਤੋਂ ਵੱਡੇ ਪ੍ਰਵਾਸੀ ਸਮੂਹ ਹਨ ਪਰ 2016 ਦੇ ਮੁਕਾਬਲੇ 'ਚ 2017 'ਚ ਉਨ੍ਹਾਂ ਦੀ ਗਿਣਤੀ 10 ਫੀਸਦੀ ਘਟ ਗਈ। ਇਹ ਅੰਕੜਾ ਬ੍ਰਿਟੇਨ 'ਚ ਘੱਟ 'ਤੇ ਜ਼ਿਆਦਾ ਸਮੇਂ ਦੇ ਪ੍ਰਵਾਸ ਲਈ ਜ਼ਰੂਰੀ ਰਾਸ਼ਟਰੀ ਬੀਮਾ ਨੰਬਰ ਰਜਿਸਟਰੇਸ਼ਨ ਤੇ ਆਧਾਰਿਤ ਹੈ। ਅਧਿਐਨ ਵੀਜ਼ਾ 'ਤੇ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਾਈ ਕਰਨ ਲਈ ਆਉਣ ਵਾਲਿਆਂ 'ਚ ਵੀ ਭਾਰਚੀਆਂ ਦੀ ਗਿਣਤੀ ਜ਼ਿਆਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਧਿਐਨ ਸੰਬੰਧੀ ਵੀਜ਼ਾ 'ਚ ਚੀਨ, ਅਮਰੀਕਾ ਤੇ ਭਾਰਤ ਦੀ ਕੁਲ ਮਿਲਾ ਕੇ ਹਿੱਸੇਦਾਰੀ (53 ਫੀਸਦੀ) ਅੱਧੇ ਤੋਂ ਜ਼ਿਆਦਾ ਸੀ। ਸਭ ਤੋਂ ਜ਼ਿਆਦਾ ਚੀਨੀ ਨਾਗਰਿਕਾਂ ਨੂੰ 88,456 ਵੀਜ਼ਾ ਦਿੱਤਾ ਗਿਆ। ਇਹ ਕੁਲ ਵੀਜ਼ਾ ਦਾ 40 ਫੀਸਦੀ ਹੈ। ਭਾਰਤੀਆਂ ਨੂੰ 14,445 ਵੀਜ਼ਾ ਮਿਲਿਆ। ਪਿਛਲੇ ਸਾਲ ਭਾਰਤੀਆਂ ਨੂੰ ਸਟੂਡੈਂਟ ਵੀਜ਼ਾ ਮਿਲਣ 'ਚ 28 ਫੀਸਦੀ ਦਾ ਫਾਇਦਾ ਹੋਇਆ।


Related News