ਦੁਨੀਆਭਰ 'ਤੇ ਮੰਦੀ ਦਾ ਸਾਇਆ, ਨਿਊਜ਼ੀਲੈਂਡ ਤੇ ਫਰਾਂਸ ਨੇ ਵੰਡੇ ਰਾਹਤ ਪੈਕੇਜ

Tuesday, Mar 17, 2020 - 04:54 PM (IST)

ਦੁਨੀਆਭਰ 'ਤੇ ਮੰਦੀ ਦਾ ਸਾਇਆ, ਨਿਊਜ਼ੀਲੈਂਡ ਤੇ ਫਰਾਂਸ ਨੇ ਵੰਡੇ ਰਾਹਤ ਪੈਕੇਜ

ਪੈਰਿਸ- ਮੰਦੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਦਿਨ ਪਹਿਲਾਂ ਹੀ ਇਹ ਸਾਫ ਕਰ ਦਿੱਤਾ ਸੀ ਕਿ ਅਜਿਹਾ ਹੋ ਸਕਦਾ ਹੈ ਕਿ ਦੁਨੀਆਭਰ ਨੂੰ ਮੰਦੀ ਦੀ ਮਾਰ ਝੱਲਣੀ ਪਵੇ। ਪਰ ਅਸੀਂ ਇਸ ਮਾਮਲੇ ਨੂੰ ਕੋਰੋਨਾਵਾਇਰਸ ਦੇ ਨਜ਼ਰੀਏ ਨਾਲ ਨਹੀਂ ਦੇਖ ਰਹੇ। ਉਥੇ ਹੀ ਅੱਜ ਮੰਗਲਵਾਰ ਨੂੰ ਨਿਊਜ਼ੀਲੈਂਡ ਦੇ ਵਿੱਤ ਮੰਤਰੀ ਗ੍ਰਾਂਟ ਰਾਬਰਟਸਨ ਨੇ ਮੰਨਿਆ ਕਿ ਆਰਥਿਕ ਮੰਦੀ ਤਰੀਬਨ ਤੈਅ ਹੈ।

ਨਿਊਜ਼ੀਲੈਂਡ ਦੇ ਵਿੱਤ ਮੰਤਰੀ ਨੇ ਸੰਸਦ ਵਿਚ ਕਿਹਾ ਕਿ ਅਸੀਂ ਇਕ ਅਜਿਹੀ ਬਾਹਰੀ ਤਾਕਤ ਨਾਲ ਲੜ ਰਹੇ ਹਾਂ ਜੋ ਸਾਡੇ ਕੰਟਰੋਲ ਤੋਂ ਬਾਹਰ ਹੈ ਤੇ ਜਿਸ ਨੇ ਦੁਨੀਆਭਰ ਵਿਚ ਤਬਾਹੀ ਮਚਾ ਦਿੱਤੀ ਹੈ। ਅਸੀਂ ਲੜਨ ਦੇ ਲਈ ਤਿਆਰ ਹਾਂ। ਉਥੇ ਹੀ ਫਰਾਂਸ ਦੇ ਵਿੱਤ ਮੰਤਰੀ ਬੁਰਨੋ ਲੀ ਮੇਅਰ ਨੇ ਵੀ ਰਾਹਤ ਪੈਕੇਜ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸਾਲ ਫਰਾਂਸ ਆਰਥਿਕ ਮੰਦੀ ਦੀ ਲਪੇਟ ਵਿਚ ਆ ਸਕਦਾ ਹੈ।

7.3 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ
ਨਿਊਜ਼ੀਲੈਂਡ ਨੇ ਕੋਰੋਨਾਵਾਇਰਸ ਨਾਲ ਫੈਲੀ ਮਹਾਮਾਰੀ ਨਾਲ ਅਰਥਵਿਵਸਥਾ 'ਤੇ ਪੈ ਰਹੇ ਅਸਰ ਨੂੰ ਦੂਰ ਕਰਨ ਦੇ ਲਈ ਮੰਗਲਵਾਰ ਨੂੰ 12.1 ਅਰਬ ਨਿਊਜ਼ੀਲੈਂਡ ਡਾਲਰ ਯਾਨੀ 7.3 ਅਮਰੀਕੀ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਨਿਊਜ਼ੀਲੈਂਡ ਦੇ ਵਿੱਤ ਮੰਤਰੀ ਗ੍ਰਾਂਟ ਰਾਬਰਟਸਨ ਨੇ ਮੰਨਿਆ ਕਿ ਆਰਥਿਕ ਮੰਦੀ ਤਕਰੀਬਨ ਤੈਅ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਸ ਪੈਕੇਜ ਵਿਚ ਤਨਖਾਹ ਸਬਸਿਡੀ, ਟੈਕਸ ਰਾਹਤ ਤੇ ਸਿਹਤ ਤੇ ਮੈਡੀਕਲ ਖੇਤਰ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਅਰਥਵਿਵਸਥਾ 'ਤੇ ਮਹਾਮਾਰੀ ਦੇ ਅਸਰ ਨੂੰ ਕੁਝ ਘੱਟ ਕਰੇਗਾ।

ਮੰਦੀ ਨੂੰ ਲੈ ਕੇ ਟਰੰਪ ਦਾ ਜਵਾਬ
ਮੰਦੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਦਿਨ ਪਹਿਲਾਂ ਹੀ ਇਕ ਸਵਾਲ 'ਤੇ ਕਿਹਾ ਸੀ ਕਿ ਅਜਿਹੀ ਵੀ ਹੋ ਸਕਦਾ ਹੈ। ਪਰ ਅਸੀਂ ਮਾਮਲਾ ਨੂੰ ਕੋਰੋਨਾਵਾਇਰਸ ਦੇ ਨਜ਼ਰੀਏ ਨਾਲ ਨਹੀਂ ਦੇਖ ਰਹੇ। ਮੈਨੂੰ ਲੱਗਦਾ ਹੈ ਕਿ ਸਟਾਕ ਮਾਰਕੀਟ ਤੇ ਅਰਥਵਿਵਸਥਾ ਦੀ ਮੰਗ ਕਿਤੇ ਦਬੀ-ਲੁਕੀ ਹੈ। ਇਕ ਵਾਰ ਅਸੀਂ ਹਾਲ ਦੇ ਹਾਲਾਤਾਂ ਤੋਂ ਉਭਰ ਆਈਏ। ਇਸ ਤੋਂ ਬਾਅਦ ਤੁਸੀਂ ਅਰਥਵਿਵਸਥਾ ਵਿਚ ਉਛਾਲ ਦੇਖੋਗੇ।

ਉਥੇ ਹੀ ਅਰਥਵਿਵਸਥਾ ਨੂੰ ਬਚਾਉਣ ਦੇ ਲਈ ਅਮਰੀਕੀ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿਚ ਇਕ ਫੀਸਦੀ ਕਟੌਤੀ ਕੀਤੀ ਹੈ। ਫੈਡ ਨੇ ਅਮਰੀਕੀ ਅਰਥਵਿਵਸਥਾ ਵਿਚ 700 ਅਰਬ ਡਾਲਰ ਪਾਉਣ ਦਾ ਵੀ ਫੈਸਲਾ ਕੀਤਾ ਹੈ। ਉਸ ਨੇ 500 ਅਰਬ ਡਾਲਰ ਦੇ ਸ਼ੇਅਰ ਤੇ 200 ਅਰਬ ਡਾਲਰ ਦੇ ਸਰਕਾਰੀ ਬਾਂਡ ਖਰੀਦਣ ਦਾ ਐਲਾਨ ਕੀਤਾ ਹੈ। ਨਿਊਜ਼ੀਲੈਂਡ ਦੇ ਕੇਂਦਰੀ ਬੈਂਕ ਨੇ ਵੀ ਐਮਰਜੰਸੀ ਬੈਠਕ ਤੋਂ ਬਾਅਦ ਸੋਮਵਾਰ ਨੂੰ ਵਿਆਜ ਦਰਾਂ ਵਿਚ ਕਟੌਤੀ ਕੀਤੀ ਹੈ। ਉਥੇ ਹੀ ਦੁਨੀਆਭਰ ਦੇ ਕਈ ਦੇਸ਼ਾਂ ਦੇ ਕੇਂਦਰੀ ਬੈਂਕਾ ਨੇ ਆਪਣੀਆਂ ਦਰਾਂ ਘਟਾਈਆਂ ਹਨ।

ਫਰਾਂਸ ਨੇ ਐਲਾਨਿਆਂ 45 ਯੂਰੋ ਦਾ ਰਾਹਤ ਪੈਕੇਜ
ਫਰਾਂਸ ਨੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਅਰਥਵਿਵਸਥਾ 'ਤੇ ਪੈ ਰਹੇ ਅਸਰ ਨੂੰ ਘੱਟ ਕਰਨ ਦੇ ਲਈ 45 ਅਰਬ ਯੂਰੋ ਦੇ ਰਾਹਤ ਪੈਕੇਜ ਦਾ ਮੰਗਲਵਾਰ ਨੂੰ ਐਲਾਨ ਕੀਤਾ। ਫਰਾਂਸ ਦੇ ਵਿੱਤ ਮੰਤਰੀ ਬਰੂਨੋ ਲੀ ਮੇਅਰ ਨੇ ਪੈਕੇਜ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸਾਲ ਫਰਾਂਸ ਆਰਥਿਕ ਮੰਦੀ ਦੀ ਲਪੇਟ ਵਿਚ ਆ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਵੇਲੇ ਇਸ ਮਹਾਮਾਰੀ ਖਿਲਾਫ ਸਖਤ ਕਦਮਾਂ ਦੀ ਲੋੜ ਹੈ। ਉਹਨਾਂ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਖਿਲਾਫ ਇਸ ਮੁਹਿੰਮ ਨੂੰ ਆਰਥਿਕ ਤੇ ਵਿੱਤੀ ਜੰਗ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਜੰਗ ਕੁਝ ਸਮੇਂ ਤੱਕ ਜਾਰੀ ਰਹਿ ਸਕਦੀ ਹੈ। ਇਸ ਜੰਗ ਲਈ ਸਾਨੂੰ ਪੂਰੀ ਤਾਕਤ ਦੀ ਲੋੜ ਹੈ।


author

Baljit Singh

Content Editor

Related News