ਰਵੀ ਸਿੰਘ ਬਣੇ ''ਸਿੱਖ ਆਫ ਦੀ ਈਅਰ'', ''ਖਾਲਸਾ ਏਡ'' ਬਣੀ ''ਸਿੱਖ ਆਰਗੇਨਾਈਜੇਸ਼ਨ ਆਫ ਦੀ ਈਅਰ'' (ਦੇਖੋ ਤਸਵੀਰਾਂ)
Sunday, Jan 08, 2017 - 05:50 PM (IST)

ਅੰਮ੍ਰਿਤਸਰ/ ਲੰਡਨ— ਸਿੱਖ ਸੰਸਥਾ ''ਖਾਲਸਾ ਏਡ'' ਨੂੰ ਫਤਿਹ ਅਕੈਡਮੀ ਵੱਲੋਂ ''ਸਿੱਖ ਆਰਗੇਨਾਈਜੇਸ਼ਨ ਆਫ ਦੀ ਈਅਰ'' ਐਵਾਰਡ ਨਾਲ ਨਿਵਾਜ਼ਿਆ ਗਿਆ। ਇਹ ਸੰਸਥਾ ਸਮਾਜ ਭਲਾਈ ਦੇ ਕੰਮਾਂ ਵਿਚ ਮੋਹਰੀ ਰਹਿ ਕੇ ਸੇਵਾਵਾਂ ਨਿਭਾਅ ਰਹੀ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕੋਈ ਕੁਦਰਤੀ ਕਹਿਰ ਜਾਂ ਫਿਰ ਆਫਤ ਹੋਵੇ ਤਾਂ ਇਸ ਸੰਸਥਾ ਦੇ ਸਿਪਾਹੀ ਸਭ ਤੋਂ ਪਹਿਲਾਂ ਮਦਦ ਕਰਨ ਲਈ ਪਹੁੰਚਦੇ ਹਨ। ਅੰਮ੍ਰਿਤਸਰ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ''ਖਾਲਸਾ ਏਡ'' ਨੂੰ ਇਹ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਖਾਲਸਾ ਏਡ ਦੇ ਡਾਈਰੈਕਟਰ ਅਮਰਪ੍ਰੀਤ ਸਿੰਘ ਨੇ ਇਹ ਐਵਾਰਡ ਹਾਸਲ ਕੀਤਾ ਅਤੇ ਆਪਣੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਾਹਿਗੁਰੂ ਇਸੇ ਤਰ੍ਹਾਂ ਉਨ੍ਹਾਂ ਨੂੰ ਲੋਕ ਭਲਾਈ ਦੇ ਕੰਮਾਂ ਨਾਲ ਜੋੜ ਕੇ ਰੱਖੇ।
ਦੂਜੇ ਪਾਸੇ ਖਾਲਸਾ ਏਡ ਦੇ ਸੀ. ਈ. ਓ. ਰਵਿੰਦਰ ''ਰਵੀ'' ਸਿੰਘ ਨੂੰ ''ਸਿੱਖ ਆਫ ਦੀ ਈਅਰ'' ਐਵਾਰਡ ਨਾਲ ਨਿਵਾਜ਼ਿਆ ਗਿਆ ਹੈ। ਰਵੀ ਸਿੰਘ ਨੂੰ ਇਹ ਐਵਾਰਡ ਸਿੱਖਾਂ ਸੰਬੰਧੀ ਵੈੱਬਸਾਈਟ ''ਸਿੱਖਚਿਕ ਡਾਟ ਕਾਮ'' ਵੱਲੋਂ ਦਿੱਤਾ ਗਿਆ ਹੈ। ਰਵੀ ਸਿੰਘ ਨੇ ਖਾਲਸਾ ਏਡ ਸੰਸਥਾ ਦੀ ਸਥਾਪਨਾ ਕੀਤੀ ਸੀ। ਧਰਮ, ਰੰਗ, ਜਾਤ-ਪਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਰਵੀ ਸਿੰਘ ਅਤੇ ਖਾਲਸਾ ਏਡ ਦੇ ਸਿਪਾਹੀ ਲੋਕਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਉਹ ਖੁਦ ਜੰਗ ਦੀ ਮਾਰ ਝੱਲ ਰਹੇ ਤੁਰਕੀ, ਇਰਾਕ, ਸੀਰੀਆ ਵਰਗੇ ਦੇਸ਼ਾਂ ਵਿਚ ਲੋਕਾਂ ਦੀ ਸੇਵਾ ਲਈ ਜਾਂਦੇ ਹਨ।
''ਸਿੱਖਚਿਕ ਡਾਟ ਕਾਮ'' ਵੱਲੋਂ ਹਰ ਸਾਲ ਪਾਠਕਾਂ ਵੱਲੋਂ ਚੁਣੇ ਗਏ ਲੋਕਾਂ ਅਤੇ ਸੰਸਥਾਵਾਂ ਇਸ ਐਵਾਰਡ ਲਈ ਨਾਮਜ਼ਦ ਕੀਤਾ ਜਾਂਦਾ ਹੈ। ਦੋ ਮਹੀਨਿਆਂ ਤੱਕ ਇਸ ਲਈ ਵੋਟਿੰਗ ਕਰਵਾਈ ਜਾਂਦੀ ਹੈ। ਇਸ ਸਾਲ ਇਸ ਸੂਚੀ ਲਈ 27 ਵਿਅਕਤੀਆਂ, ਗਰੁੱਪਾਂ ਨੂੰ ਇਸ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਸੀ, ਜੋ ਇਸ ਤਰ੍ਹਾਂ ਹਨ—
Canada (Nation)
Kaur (Everywoman)
Bardish Kaur Chagger (Canada Govt. House of Commons Leader)
Ek Ong Kaar Kaur Khalsa (Poet, Author)
Mann Kaur (Centenarian Athlete)
Rupi Kaur (Poet, artist)
Khalsa (Everyman-woman)
Khalsa Aid
Caroline Louise Phillips (Podiatrist, Australia)
Sikh (Everyman-woman)
Singh (Everyman)
Ajaypal Singh Banga (CEO, MasterCard)
Amarjit Singh Sudan (Sevadaar)
Bhagat Singh (SikhiArt)
Gurmeet Singh (Patna, Bihar)
Harnarayan Singh (Broadcaster)
Jagraj Singh (Basics of Sikhi)
Kanwar Singh (Art of Punjab)
Kanwar Singh Saini
Kulvir Singh Gill (Brampton, Canada)
Lilly Singh (Comedian, Actor)
Mota Singh, Sir (Judhe, UK)
Navdeep Singh Bains (Minister, Canadian Govt)
Nikki Kaur Randhawa Haley
Shauna Singh Baldwin (Novelist)
Justin Trudeau, Prime Minister of Canada
Universal Sikh Mother