ਇਕ ਦੁਰਲੱਭ ਬੀਮਾਰੀ ਕਾਰਨ ਇਹ 5 ਸਾਲਾ ਬੱਚੀ ਦਿਸਣ ਲੱਗ ਗਈ ਹੈ ਜਵਾਨ (ਤਸਵੀਰਾਂ)

10/10/2017 3:47:28 PM

ਸਿਡਨੀ(ਬਿਊਰੋ)—ਦੁਨੀਆ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਪੀੜਤ ਲੋਕ ਆਪਣੇ ਨਾਲ ਹੋ ਰਹੀ ਸਮੱਸਿਆ ਦੁਨੀਆ ਨਾਲ ਸ਼ੇਅਰ ਕਰਦੇ ਹਨ। ਆਸਟਰੇਲੀਆ ਦੀ ਰਹਿਣ ਵਾਲੀ ਟੈਮ ਡੋਵਰ ਨੇ ਹਾਲ ਹੀ ਵਿਚ ਸੋਸ਼ਲ ਸਾਈਟਸ ਉੱਤੇ ਆਪਣੀ 5 ਸਾਲ ਦੀ ਧੀ ਨੂੰ ਹੋ ਰਹੀ ਪ੍ਰੇਸ਼ਾਨੀ ਸ਼ੇਅਰ ਕੀਤੀ ਹੈ। ਟੈਮ ਦੀ ਧੀ ਏਮਿਲੀ ਡੋਵਰ ਹੈ ਤਾਂ 5 ਸਾਲ ਦੀ ਪਰ ਉਸ ਦੀ ਬਾਡੀ ਵਿਚ ਮੌਜੂਦ ਹਾਰਮੋਂਸ ਪ੍ਰੈਗਨੈਂਟ ਔਰਤ ਦੀ ਤਰ੍ਹਾਂ ਹਨ।
ਜਵਾਨ ਕੁੜੀਆਂ ਦੀ ਤਰ੍ਹਾਂ ਵਿਕਸਿਤ ਹੈ ਬ੍ਰੈਸਟ
ਏਮਿਲੀ ਜਦੋਂ ਸਿਰਫ 2 ਸਾਲ ਦੀ ਸੀ, ਉਦੋਂ ਉਸ ਦੀ ਬ੍ਰੈਸਟ ਜਵਾਨ ਕੁੜੀਆਂ ਦੀ ਤਰ੍ਹਾਂ ਵਿਕਸਿਤ ਹੋ ਗਈ ਸੀ। ਨਾਲ ਹੀ ਚਾਰ ਸਾਲ ਦੀ ਉਮਰ ਵਿਚ ਹੀ ਏਮਿਲੀ ਦੇ ਪੀਰੀਅਡਸ ਵੀ ਸ਼ੁਰੂ ਹੋ ਗਏ ਸਨ। ਉਸ ਦੀ ਬਾਡੀ 'ਚੋਂ ਵੱਡਿਆਂ ਦੀ ਤਰ੍ਹਾਂ ਪਸੀਨੇ ਦੀ ਬਦਬ  ਆਉਂਦੀ ਹੈ। ਟੈਮ ਦੱਸਦੀ ਹੈ ਕਿ ਆਮ ਬੱਚਿਆਂ ਦੀ ਤਰ੍ਹਾਂ ਏਮਿਲੀ ਕਦੇ ਨਹੀਂ ਰਹਿ ਸਕੀ। ਉਸਦੀ ਬਾਡੀ ਦੀ ਗਰੋਥ ਅਤੇ ਬਦਲਾਵਾਂ ਕਾਰਨ ਉਹ ਹਮੇਸ਼ਾ ਸਭ ਤੋਂ ਵੱਖ ਹੀ ਰਹਿੰਦੀ ਹੈ। ਸਭ ਤੋਂ ਬੁਰੀ ਗੱਲ ਤਾਂ ਇਹ ਹੈ ਕਿ ਏਮਿਲੀ ਨੂੰ ਪਤਾ ਵੀ ਨਹੀਂ ਹੈ ਕਿ ਉਸ ਦੀ ਬਾਡੀ ਵਿਚ ਜੋ ਬਦਲਾਵ ਹੈ, ਉਹ ਕਿਉਂ ਹੈ? ਟੈਮ ਨੇ ਦੱਸਿਆ ਕਿ ਹੁਣ ਜਦੋਂ ਉਹ ਸਿਰਫ 5 ਸਾਲ ਦੀ ਹੈ, ਉਸ ਦਾ ਮੇਨੋਪਾਜ ਵੀ ਸ਼ੁਰੂ ਹੋ ਗਿਆ ਹੈ।
ਬੀਮਾਰੀ ਕਾਰਨ ਹੋ ਰਿਹਾ ਹੈ ਅਜਿਹਾ
ਏਮਿਲੀ ਦਾ ਜਦੋਂ ਜਨਮ ਹੋਇਆ ਸੀ, ਉਦੋਂ ਉਹ ਬਿਲਕੁੱਲ ਨਾਰਮਲ ਸੀ ਪਰ ਸਿਰਫ 4 ਮਹੀਨੇ ਵਿਚ ਉਸ ਦੀ ਬਾਡੀ ਇਕ ਸਾਲ ਦੀ ਬੱਚੀ ਵਰਗੀ ਹੋ ਗਈ। ਇਸ ਤੋਂ ਬਾਅਦ 2 ਸਾਲ ਵਿਚ ਉਸ ਦੀ ਬ੍ਰੈਸਟ ਵਿਕਸਿਤ ਹੋਣ ਲੱਗ ਗਈ। ਜਦੋਂ ਟੈਮ ਏਮਿਲੀ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ 1 ਸਾਲ ਤੱਕ ਹੋਏ ਟੈਸਟਾਂ ਅਤੇ ਟ੍ਰੀਟਮੈਂਟ ਤੋਂ ਬਾਅਦ ਪਤਾ ਲੱਗਾ ਕਿ ਉਹ 'ਐਡੀਸਨ' ਨਾਮ ਦੀ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ਵਿਚ ਬਾਡੀ ਦੇ ਹਾਰਮੋਂਸ ਉਮਰ ਤੋਂ ਜ਼ਿਆਦਾ ਜਲਦੀ ਹੀ ਚੇਂਜ ਹੋਣ ਲੱਗਦੇ ਹਨ।
ਮਾਤਾ-ਪਿਤਾ ਜਮ੍ਹਾਂ ਕਰ ਰਹੇ ਹਨ ਇਲਾਜ ਲਈ ਪੈਸੇ
ਏਮਿਲੀ ਦੇ ਇਲਾਜ ਲਈ ਕਾਫੀ ਪੈਸਾ ਚਾਹੀਦਾ ਹੈ। ਜਨਮ ਤੋਂ ਬਾਅਦ ਤੋਂ ਲਗਾਤਾਰ ਉਸ ਦੇ ਇਲਾਜ ਉੱਤੇ ਪੈਸੇ ਖਰਚ ਕਰਦੇ ਹੋਏ ਹੁਣ ਟੈਮ ਦੀ ਫਾਈਨੈਂਸ਼ੀਅਲ ਹਾਲਤ ਖ਼ਰਾਬ ਹੋ ਚੁੱਕੀ ਹੈ। ਇਸ ਲਈ ਕੁੱਝ ਹਫਤੇ ਪਹਿਲਾਂ ਏਮਿਲੀ ਦੇ ਮਾਤਾ-ਪਿਤਾ ਨੇ ਇਕ ਫੰਡ ਪੇਜ ਬਣਾਇਆ ਹੈ, ਤਾਂ ਕਿ ਉਸ ਦੇ ਇਲਾਜ ਲਈ ਪੈਸੇ ਇਕੱਠੇ ਹੋ ਸਕਣ।


Related News