ਅਮਰੀਕਾ ''ਚ ਏਸ਼ੀਅਨ ਲੋਕਾਂ ਪ੍ਰਤੀ ਨਸਲੀ ਘਟਨਾਵਾਂ ਦੇ ਵਿਰੋਧ ''ਚ ਕੱਢੀਆਂ ਗਈਆਂ ਰੈਲੀਆਂ

Monday, Mar 29, 2021 - 01:24 AM (IST)

ਅਮਰੀਕਾ ''ਚ ਏਸ਼ੀਅਨ ਲੋਕਾਂ ਪ੍ਰਤੀ ਨਸਲੀ ਘਟਨਾਵਾਂ ਦੇ ਵਿਰੋਧ ''ਚ ਕੱਢੀਆਂ ਗਈਆਂ ਰੈਲੀਆਂ

ਫਰਿਜ਼ਨੋ (ਗੁਰਿੰਦਰਜੀਤ) - ਅਮਰੀਕਾ ਇਕ ਵਿਸ਼ਾਲ ਅਤੇ ਭਿੰਨਤਾਵਾਂ ਵਾਲਾ ਦੇਸ਼ ਹੈ। ਇਥੇ ਸੰਸਾਰ ਭਰ ਵਿਚੋਂ ਹਰ ਵਰਗ, ਧਰਮ, ਜਾਤ ਅਤੇ ਰੰਗ ਦੇ ਲੋਕ ਚੰਗੀ ਜਿੰਦਗੀ ਦੀ ਆਸ ਵਿਚ ਰਹਿੰਦੇ ਹਨ ਪਰ ਕੁਝ ਸਮੇਂ ਤੋਂ ਅਮਰੀਕਾ ਵਿਚ ਏਸ਼ੀਅਨ ਭਾਈਚਾਰੇ ਦੇ ਲੋਕਾਂ 'ਤੇ ਨਸਲੀ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਕਈ ਥਾਵਾਂ 'ਤੇ ਤਾਂ ਹੋਈ ਗੋਲੀਬਾਰੀ ਵਿਚ ਏਸ਼ੀਅਨ ਲੋਕਾਂ ਦੀ ਮੌਤ ਵੀ ਹੋਈ ਹੈ। ਇਸੇ ਸੰਬੰਧ ਵਿਚ ਪਿਛਲੇ ਹਫਤੇ ਐਟਲਾਂਟਾ ਵਿਚ ਹੋਈ ਗੋਲੀਬਾਰੀ, ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿਚੋਂ 6 ਏਸ਼ੀਅਨ ਮੂਲ ਦੀਆਂ ਔਰਤਾਂ ਸਨ, ਤੋਂ ਬਾਅਦ ਸੈਂਕੜੇ ਲੋਕ ਏਸ਼ੀਅਨ ਅਮਰੀਕੀ ਅਤੇ ਪੈਸੀਫਿਕ ਆਈਸਲੈਂਡਰਜ਼ ਪ੍ਰਤੀ ਹਿੰਸਾ ਵਿਰੁੱਧ ਪ੍ਰਦਰਸ਼ਨ ਕਰਨ ਲਈ ਹਫਤੇ ਦੇ ਅਖੀਰ ਵਿਚ ਸੜਕਾਂ 'ਤੇ ਉਤਰ ਆਏ।

ਮੁਲਕ ਦੇ ਪ੍ਰਮੁੱਖ ਸ਼ਹਿਰ ਜਿਨ੍ਹਾਂ ਵਿਚ ਨਿਊਯਾਰਕ, ਵਾਸ਼ਿੰਗਟਨ, ਸ਼ਿਕਾਗੋ, ਸਾਨ ਫ੍ਰਾਂਸਿਸਕੋ ਅਤੇ ਓਕਲਾਹੋਮਾ ਆਦਿ ਸ਼ਾਮਿਲ ਹਨ, ਵਿਚ ਸੈਂਕੜੇ ਲੋਕ ਹਿੰਸਕ ਘਟਨਾਵਾਂ ਵਿਰੁੱਧ ਰੈਲੀਆਂ ਕੱਢਣ ਲਈ ਇਕੱਠੇ ਹੋਏ। ਕੋਰੋਨਾ ਮਹਾਮਾਰੀ ਦੌਰਾਨ ਏਸ਼ੀਅਨ ਅਮਰੀਕੀਆਂ ਅਤੇ ਪ੍ਰਸ਼ਾਂਤ ਆਈਸਲੈਂਡਰਜ਼ ਵਿਰੁੱਧ ਦੇਸ਼ ਭਰ ਵਿਚ ਹਿੰਸਾ ਵਿਚ ਇਕ ਅਹਿਮ ਵਾਧਾ ਹੋਇਆ ਹੈ, ਜਿਸ ਵਿਚ ਆਨਲਾਈਨ ਪਰੇਸ਼ਾਨੀ ਵਿਚ 6 ਫੀਸਦੀ ਵਾਧਾ ਸ਼ਾਮਿਲ ਹੈ। ਹਿੰਸਕ ਘਟਨਾਵਾਂ ਦੀ ਇਕ ਤਾਜ਼ਾ ਘਟਨਾ ਵਿਚ, ਸਾਨ ਫ੍ਰਾਂਸਿਸਕੋ ਦੀਆਂ ਗਲੀਆਂ ਵਿਚ ਇਕ 75 ਸਾਲਾਂ ਦੀ ਏਸ਼ੀਅਨ ਔਰਤ ਅਤੇ ਇਕ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ। ਸ਼ਨੀਵਾਰ ਇੰਡੀਆਨਾਪੋਲਿਸ ਵਿਚ ਮਾਰਚ ਕਰਨ ਵਾਲੀ ਲਿੰਗ ਲਿਊ ਮੁਤਾਬਕ ਨੇ ਉਹ ਅਮਰੀਕੀ ਹਨ ਅਤੇ ਆਪਣੇ ਭਾਈਚਾਰੇ ਨੂੰ ਪਿਆਰ ਕਰਦੇ ਹਨ, ਇਸ ਲਈ ਕਿਸੇ ਨਾਲ ਹਿੰਸਾ ਨਹੀਂ ਚਾਹੁੰਦੇ।


author

Khushdeep Jassi

Content Editor

Related News