ਪੰਜਾਬੀ ਮੂਲ ਦੇ ਕੈਨੇਡੀਅਨ ਐੱਮ.ਪੀ. ਨੇ ਸਕੂਲ ਡਰਾਈਵਰਾਂ ਨੂੰ ਕੀਤੀ ਅਪੀਲ

Wednesday, Sep 06, 2017 - 03:12 PM (IST)

ਪੰਜਾਬੀ ਮੂਲ ਦੇ ਕੈਨੇਡੀਅਨ ਐੱਮ.ਪੀ. ਨੇ ਸਕੂਲ ਡਰਾਈਵਰਾਂ ਨੂੰ ਕੀਤੀ ਅਪੀਲ

ਬਰੈਂਪਟਨ— ਕੈਨੇਡਾ ਦੇ ਸੰਸਦ ਮੈਂਬਰ ਰਾਜ ਗਰੇਵਾਲ ਨੇ ਪਹਿਲੇ ਦਿਨ ਬੱਚਿਆਂ ਦੇ ਸਕੂਲ ਖੁੱਲ੍ਹਣ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਹਨ। ਪੰਜਾਬੀ ਮੂਲ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਹ ਹਰ ਅਧਿਆਪਕ, ਵਿਦਿਆਰਥੀ ਅਤੇ ਮਾਂ-ਬਾਪ ਨੂੰ ਇਸ ਖਾਸ ਦਿਨ 'ਤੇ ਉਹ ਵਧਾਈਆਂ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਡਰਾਈਵਰਾਂ ਨੂੰ ਸੜਕ ਨਿਯਮਾਂ ਪ੍ਰਤੀ ਵਧੇਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਤਾਂ ਕਿ ਉਹ ਬੱਚਿਆਂ ਨੂੰ ਸੁਰੱਖਿਅਤ ਪਹੁੰਚਾ ਸਕਣ। 
ਉਨ੍ਹਾਂ ਕਿਹਾ ਕਿ ਸਕੂਲ ਬੱਸਾਂ 'ਚ ਬੱਚਿਆਂ ਨੂੰ ਬੈਠਾਉਂਦੇ ਸਮੇਂ ਜਾਂ ਉਤਾਰਦੇ ਸਮੇਂ ਉਨ੍ਹਾਂ ਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਬਾਈਕ 'ਤੇ ਜਾ ਰਹੇ ਅਤੇ ਪੈਦਲ ਜਾ ਰਹੇ ਲੋਕਾਂ ਦਾ ਵਿਸ਼ੇਸ਼ ਧਿਆਨ ਰੱਖ ਕੇ ਹੀ ਉਹ ਗੱਡੀਆਂ ਚਲਾਉਣ। ਰਾਜ ਗਰੇਵਾਲ ਨੇ ਇਸ ਮੌਕੇ ਸਕੂਲ ਦੇ ਬੱਚਿਆਂ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਦੇਸ਼ ਦੇ ਚੰਗੇ ਭਵਿੱਖ ਦੀ ਪ੍ਰਾਰਥਨਾ ਕਰਦੇ ਹਨ।


Related News