ਅੱਜ ਰਾਤ ਆਸਮਾਨ ''ਚ ਪਵੇਗਾ ਤਾਰਿਆਂ ਦਾ ਮੀਂਹ, ਦਿਸੇਗਾ ਇਹ ਨਜ਼ਾਰਾ

Thursday, Oct 08, 2020 - 06:27 PM (IST)

ਅੱਜ ਰਾਤ ਆਸਮਾਨ ''ਚ ਪਵੇਗਾ ਤਾਰਿਆਂ ਦਾ ਮੀਂਹ, ਦਿਸੇਗਾ ਇਹ ਨਜ਼ਾਰਾ

ਲੰਡਨ (ਬਿਊਰੋ): ਅਕਤੂਬਰ ਮਹੀਨੇ ਆਸਮਾਨ ਰਾਤ ਦੇ ਸਮੇਂ ਜਿਵੇਂ ਆਤਿਸ਼ਬਾਜ਼ੀ ਨਾਲ ਭਰਿਆ ਰਹਿਣ ਵਾਲਾ ਹੈ। 8-9 ਅਕਤੂਬਰ ਦੀ ਸ਼ਾਮ ਉਲਕਾ ਪਿੰਡਾ ਦੇ ਮੀਂਹ (Draconid Meteor Shower) ਕਾਰਨ ਹਰ ਘੰਟੇ ਟੁੱਟਦੇ ਤਾਰੇ ਨਜ਼ਰ ਆਉਣਗੇ। ਆਮਤੌਰ 'ਤੇ ਉਲਕਾ ਪਿੰਡ ਧੂਮਕੇਤੁ ਨਾਲ ਬਣਦੇ ਹਨ। ਜਦੋਂ ਧੂਮਕੇਤੁ ਸੂਰਜ ਦਾ ਚੱਕਰ ਕੱਟਦੇ ਹਨ ਤਾਂ ਉਹਨਾਂ ਤੋਂ ਧੂੜ ਅਤੇ ਬਰਫ ਨਿਕਲਦੀ ਹੈ।ਜਦੋਂ ਧਰਤੀ ਦੇ ਨੇੜਿਓਂ ਲੰਘਦੇ ਹਨ ਤਾਂ ਰੌਸ਼ਨੀ ਦੇ ਨਾਲ ਇਹ ਟੁੱਟਦੇ ਤਾਰੇ (shooting stars) ਵਾਂਗ ਨਜ਼ਰ ਆਉਂਦੇ ਹਨ।

PunjabKesari

Draconid ਟੁੱਟਦੇ ਤਾਰਿਆਂ ਦਾ ਨਾਮ Draco ਤਾਰਾਮੰਡਲ ਦੇ ਨਾਮ 'ਤੇ ਰੱਖਿਆ ਗਿਆ ਹੈ। ਧਰਤੀ ਜਦੋਂ Giacobini-Zinner ਧੂਮਕੇਤੁ ਦੇ ਮਲਬੇ ਵਿਚੋਂ ਹੋ ਕੇ ਲੰਘਦੀ ਹੈ ਤਾਂ ਇਹ ਬਣਦੇ ਹਨ। ਆਮਤੌਰ 'ਤੇ ਟੁੱਟਦੇ ਤਾਰੇ ਤੜਕੇ ਸਵੇਰੇ ਦਿਸਦੇ ਹਨ ਪਰ Draconid ਸ਼ਾਮ ਨੂੰ ਚੰਗੀ ਤਰ੍ਹਾਂ ਨਜ਼ਰ ਆਉਂਦੇ ਹਨ। ਇਹਨਾਂ ਦੇ 8-9 ਅਕਤੂਬਰ ਨੂੰ ਦਿਸਣ ਦੀ ਆਸ ਹੈ। ਜੇਕਰ ਤੁਸੀਂ Draconid ਕਿਸੇ ਕਾਰਨ ਨਹੀਂ ਦੇਖ ਪਾਉਂਦੇ ਹੋ ਤਾਂ ਅਕਤੂਬਰ ਵਿਚ ਇਕ ਹੋਰ ਉਲਕਾ ਪਿੰਡ ਦਾ ਮੀਂਹ ਪਵੇਗਾ।

PunjabKesari

Orionid ਦੇ 20-21 ਅਕਤੂਬਰ ਦੀ ਰਾਤ ਵੱਡੀ ਗਿਣਤੀ ਵਿਚ ਹੋਣ ਦੀ ਆਸ ਹੈ। ਇਹ Orion ਤਾਰਾਮੰਡਲ ਵੱਲ ਜਾਂਦੇ ਹਨ ਅਤੇ ਇਹਨਾਂ ਦਾ ਸੰਬੰਧ Halley's comet ਨਾਲ ਹੈ। ਇਸ ਦੇ ਇਲ਼ਾਵਾ ਅਕਤੂਬਰ ਵਿਚ Taurid ਵੀ ਹੋਵੇਗਾ ਜੋ Tauras ਤਾਰਾਮੰਡਲ ਤੋਂ ਆਉਂਦਾ ਹੈ। ਇਸ ਦੇ 9-10 ਅਕਤੂਬਰ  ਅਤੇ ਫਿਰ 10-11 ਨਵੰਬਰ ਨੂੰ ਚੋਟੀ 'ਤੇ ਹੋਣ ਦੀ ਆਸ ਹੈ।


author

Vandana

Content Editor

Related News