ਕਵੇਟਾ ਨੂੰ ਪਾਕਿਸਤਾਨ ਨਾਲ ਜੋੜਨ ਵਾਲਾ ਰੇਲਵੇ ਟਰੈਕ ਅੱਤਵਾਦੀਆਂ ਨੇ ਉਡਾਇਆ
Wednesday, Jan 21, 2026 - 03:30 AM (IST)
ਗੁਰਦਾਸਪੁਰ/ਡੇਰਾ ਮੁਰਾਦ ਜਮਾਲੀ (ਵਿਨੋਦ) : ਮੰਗਲਵਾਰ ਕਵੇਟਾ ਅਤੇ ਬਾਕੀ ਪਾਕਿਸਤਾਨ ਵਿਚਕਾਰ ਰੇਲ ਸੰਪਰਕ ਕਈ ਘੰਟਿਆਂ ਲਈ ਠੱਪ ਰਿਹਾ, ਜਦੋਂ ਅੱਤਵਾਦੀਆਂ ਨੇ ਡੇਰਾ ਮੁਰਾਦ ਜਮਾਲੀ ਦੇ ਨੇੜੇ ਰੇਲਵੇ ਟਰੈਕ ਦੇ ਦੋ ਫੁੱਟ ਲੰਬੇ ਹਿੱਸੇ ਨੂੰ ਵਿਸਫੋਟਕਾਂ ਨਾਲ ਉਡਾ ਦਿੱਤਾ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਅੱਜ ਸਵੇਰੇ ਨਸੀਰਾਬਾਦ ਜ਼ਿਲੇ ਦੇ ਡੇਰਾ ਮੁਰਾਦ ਜਮਾਲੀ ਖੇਤਰ ਵਿਚ ਮੁੱਖ ਰੇਲਵੇ ਟਰੈਕ ’ਤੇ ਇਕ ਵਿਸਫੋਟਕ ਯੰਤਰ ਲਾਇਆ ਗਿਆ ਸੀ ਅਤੇ ਫਿਰ ਵਿਸਫੋਟਕ ਧਮਾਕਾ ਕੀਤਾ ਗਿਆ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਟਰੈਕ ਦੇ ਦੋ ਫੁੱਟ ਲੰਬੇ ਹਿੱਸੇ ਨੂੰ ਉਡਾ ਦਿੱਤਾ ਗਿਆ, ਜਿਸ ਨਾਲ ਰੇਲ ਸੇਵਾਵਾਂ ਠੱਪ ਹੋ ਗਈਆਂ। ਧਮਾਕੇ ਤੋਂ ਤੁਰੰਤ ਬਾਅਦ ਪੁਲਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਲਾਕੇ ਵਿਚ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।
