76 ਸਾਲ ਪਹਿਲਾਂ ਪਾਕਿਸਤਾਨ ਤੋਂ ਭਾਰਤ ਲਈ ਜਾਰੀ ਕੀਤੀ 'ਰੇਲਵੇ ਟਿਕਟ' ਵਾਇਰਲ, ਲੋਕ ਹੋਏ ਹੈਰਾਨ

Monday, Jan 23, 2023 - 11:22 AM (IST)

76 ਸਾਲ ਪਹਿਲਾਂ ਪਾਕਿਸਤਾਨ ਤੋਂ ਭਾਰਤ ਲਈ ਜਾਰੀ ਕੀਤੀ 'ਰੇਲਵੇ ਟਿਕਟ' ਵਾਇਰਲ, ਲੋਕ ਹੋਏ ਹੈਰਾਨ

ਇਸਲਾਮਾਬਾਦ (ਬਿਊਰੋ): ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ ਦੇ ਸ਼ੁਰੂਆਤੀ ਦਿਨਾਂ ਦੀ ਇੱਕ ਰੇਲਵੇ ਟਿਕਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਟਿਕਟ ਪਾਕਿਸਤਾਨ ਵਿੱਚ ਰਾਵਲਪਿੰਡੀ ਅਤੇ ਅੰਮ੍ਰਿਤਸਰ ਵਿਚਕਾਰ ਰੇਲ ਯਾਤਰਾ ਦੀ ਹੈ। ਰਾਵਲਪਿੰਡੀ ਤੋਂ ਅੰਮ੍ਰਿਤਸਰ ਦੀ ਦੂਰੀ 276 ਕਿਲੋਮੀਟਰ ਹੈ। ਇਸ ਰੇਲਵੇ ਟਿਕਟ 'ਤੇ ਕੁੱਲ ਨੌਂ ਲੋਕਾਂ ਦੇ ਨਾਂ ਲਿਖੇ ਹੋਏ ਹਨ। ਪਰ ਇਸ ਦੀ ਕੀਮਤ ਨੇ ਲੋਕਾਂ ਵਿੱਚ ਉਤਸੁਕਤਾ ਪੈਦਾ ਕਰ ਦਿੱਤੀ ਹੈ। ਉਸ ਸਮੇਂ ਪਾਕਿਸਤਾਨ ਦੇ ਰਾਵਲਪਿੰਡੀ ਤੋਂ ਭਾਰਤ ਦੇ ਅੰਮ੍ਰਿਤਸਰ ਤੱਕ ਨੌਂ ਲੋਕਾਂ ਲਈ ਰੇਲ ਟਿਕਟ ਦੀ ਕੀਮਤ ਸਿਰਫ 36 ਰੁਪਏ ਅਤੇ 9 ਆਨੇ ਸੀ। ਲੋਕ ਇਸ ਦੀ ਤੁਲਨਾ ਫਿਲਹਾਲ ਟਿਕਟਾਂ ਦੀ ਕੀਮਤ ਨਾਲ ਕਰ ਰਹੇ ਹਨ।

17 ਸਤੰਬਰ 1947 ਦੀ ਹੈ ਇਹ ਰੇਲ ਟਿਕਟ  

PunjabKesari

ਇਹ ਵਾਇਰਲ ਰੇਲ ਟਿਕਟ ਪਾਕਿਸਤਾਨ ਰੇਲ ਪ੍ਰੇਮੀ ਨਾਮ ਦੇ ਇੱਕ ਸੋਸ਼ਲ ਮੀਡੀਆ ਅਕਾਉਂਟ ਦੁਆਰਾ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੀ ਗਈ ਸੀ। ਇਹ ਰੇਲ ਟਿਕਟ 17 ਸਤੰਬਰ 1947 ਨੂੰ ਖਰੀਦੀ ਗਈ। ਸਟੈਂਪ ਨੂੰ ਇੱਕ ਪੈੱਨ ਦੀ ਵਰਤੋਂ ਕਰਕੇ ਪੂਰੀ ਤਰ੍ਹਾਂ ਹੱਥ ਨਾਲ ਬਣਾਇਆ ਗਿਆ ਸੀ। ਟਿਕਟ ਵਿੱਚ ਇਹ ਵੀ ਲਿਖਿਆ ਹੈ ਕਿ ਇਹ ਏਸੀ-3 ਕੋਚ ਲਈ ਹੈ। ਪੋਸਟ 'ਤੇ ਲੋਕਾਂ ਨੇ ਟਿੱਪਣੀ ਕੀਤੀ ਕਿ ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ 'ਚ ਉੱਤਰ ਪੱਛਮੀ ਰੇਲਵੇ ਜ਼ੋਨ ਸੀ। ਕਈਆਂ ਨੇ ਅੰਦਾਜ਼ਾ ਲਗਾਇਆ ਕਿ ਟਿਕਟ ਕਿਸੇ ਵਿਦੇਸ਼ੀ ਨਾਗਰਿਕ ਦੀ ਸੀ। ਹਾਲਾਂਕਿ ਪਹਿਲਾਂ ਪਾਕਿਸਤਾਨ ਤੋਂ ਭਾਰਤ ਲਈ ਟਿਕਟਾਂ ਖਰੀਦਣਾ ਆਸਾਨ ਹੁੰਦਾ ਸੀ, ਪਰ ਹੁਣ ਅਜਿਹਾ ਨਹੀਂ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਆਟੇ ਲਈ ਮਾਰੋਮਾਰ, ਸਾਹਮਣੇ ਆਈ ਵੀਡੀਓ

ਵੰਡ ਵੇਲੇ ਪਾਕਿਸਤਾਨ ਤੋਂ ਭਾਰਤ ਆਏ ਪਰਿਵਾਰ ਦੀ ਹੋ ਸਕਦੀ ਹੈ ਟਿਕਟ 

ਪਾਕਿਸਤਾਨ ਨੂੰ 14 ਅਗਸਤ ਅਤੇ ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ। ਇਸ ਸਮੇਂ ਦੌਰਾਨ ਵੰਡ ਕਾਰਨ ਕਰੋੜਾਂ ਲੋਕ ਪਾਕਿਸਤਾਨ ਤੋਂ ਭੱਜ ਕੇ ਭਾਰਤ ਆ ਗਏ ਸਨ। ਸੰਭਾਵਨਾ ਹੈ ਕਿ ਇਹ ਟਿਕਟ ਇਨ੍ਹਾਂ ਵਿੱਚੋਂ ਕਿਸੇ ਦੀ ਵੀ ਹੋ ਸਕਦੀ ਹੈ। ਕੁਝ ਯੂਜ਼ਰਸ ਦਾ ਮੰਨਣਾ ਹੈ ਕਿ ਇਹ ਟਿਕਟ ਕਿਸੇ ਅਮੀਰ ਪਰਿਵਾਰ ਨੇ ਖਰੀਦੀ ਹੋਵੇਗੀ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਟਿੱਪਣੀ ਕੀਤੀ ਹੈ ਕਿ ਇਹ ਟਿਕਟ ਉਸ ਸਮੇਂ ਦੇ ਮੁਕਾਬਲੇ ਬਹੁਤ ਮਹਿੰਗੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News