ਨਨਕਾਣਾ ਸਾਹਿਬ ਜਾ ਰਹੀ ਰੇਲਗੱਡੀ ਦੇ ਪਟੜੀ ਤੋਂ ਉਤਰਨ ਨੂੰ ਲੈ ਕੇ ਰੇਲਵੇ ਅਧਿਕਾਰੀ ਦਾ ਬਿਆਨ ਆਇਆ ਸਾਹਮਣੇ
Sunday, Nov 06, 2022 - 04:56 PM (IST)
ਗੁਰਦਾਸਪੁਰ/ਲਾਹੌਰ (ਵਿਨੋਦ)-ਪਾਕਿਸਤਾਨ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ’ਚ ਸ਼ਾਮਲ ਹੋਣ ਲਈ ਸਿੱਖ ਸ਼ਰਧਾਲੂਆਂ ਨੂੰ ਕਰਾਚੀ ਤੋਂ ਨਨਕਾਣਾ ਸਾਹਿਬ ਲਿਜਾ ਰਹੀ ਰੇਲਗੱਡੀ ਦੇ ਤਿੰਨ ਕੋਚ ਦੇ ਸ਼ੌਰਕੋਟ ਅਤੇ ਪੀਰ ਮਹਿਲ ਵਿਚਾਲੇ ਪੱਟੜੀ ਤੋਂ ਹੇਠਾਂ ਉਤਰਨ ਦੀ ਘਟਨਾ ਨੂੰ ਰੇਲ ਅਧਿਕਾਰੀਆਂ ਨੇ ਇਕ ਅੱਤਵਾਦੀ ਘਟਨਾ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ। ਸੂਤਰਾਂ ਅਨੁਸਾਰ ਰੇਲਵੇ ਦੇ ਲਾਹੌਰ ਡਵੀਜ਼ਨਲ ਸੁਪ੍ਰਿੰਟੈਂਡੈਂਟ ਹਨੀਫ ਗਿੱਲ ਨੇ ਇਹ ਸਵੀਕਾਰ ਕੀਤਾ ਕਿ ਅਜੇ ਮੁੱਢਲੀ ਜਾਂਚ ’ਚ ਪਾਇਆ ਗਿਆ ਹੈ ਕਿ ਰੇਲਵੇ ਟ੍ਰੈਕ ਦੀਆਂ ਫਿਸ਼ ਪਲੇਟਾਂ ਨਾਲ ਛੇੜਛਾੜ ਕੀਤੀ ਗਈ ਸੀ, ਇਸ ਲਈ ਇਸ ਘਟਨਾ ਨੂੰ ਕਿਸੇ ਅੱਤਵਾਦੀ ਘਟਨਾ ਦੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਸਹੀਂ ਜਾਣਕਾਰੀ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਸਾਹਮਣੇ ਆਏਗੀ।
ਇਹ ਖ਼ਬਰ ਵੀ ਪੜ੍ਹੋ : ਬੀਬੀ ਜਗੀਰ ਕੌਰ ਕੇਂਦਰ ਦੀ ਭਾਜਪਾ ਦੇ ਹੱਥਾਂ ’ਚ ਖੇਡ ਰਹੀ ਹੈ : ਸੁਖਬੀਰ ਬਾਦਲ
ਉਨ੍ਹਾਂ ਨੇ ਸਵੀਕਾਰ ਕੀਤਾ ਕਿ ਪੈਸੇ ਦੀ ਕਮੀ ਦੇ ਚੱਲਦਿਆਂ ਇਸ ਰੂਟ ’ਤੇ ਬੀਤੇ ਚਾਰ ਸਾਲਾਂ ਤੋਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਟ੍ਰੈਕ ਦੀ ਖਸਤਾ ਹਾਲਤ, ਨੁਕਸਾਨਦਾਇਕ ਸਿਗਨਲ ਸਿਸਟਮ, ਖ਼ਰਾਬ ਇੰਟਰਲਾਕਿੰਗ ਸਿਸਟਮ, ਅਧਿਕਾਰੀਆਂ ਦੀ ਲਾਪ੍ਰਵਾਹੀ, ਤੇਜ਼ ਰਫ਼ਤਾਰ ਰੇਲ ਗੱਡੀਆਂ, ਮਨੁੱਖ ਰਹਿਤ ਰੇਲਵੇ ਕ੍ਰਾਸਿੰਗ, ਆਰਥਿਕ ਸੰਕਟ ਅਤੇ ਕਰਮਚਾਰੀਆਂ ਦੀ ਕਮੀ ਦੇ ਚੱਲਦਿਆਂ ਇਹ ਰੂਟ ਬਹੁਤ ਹੀ ਬੁਰੀ ਹਾਲਤ ’ਚ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ : NIA ਨੇ ਗਾਇਕਾ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ