ਭਾਰਤ 'ਚ ਰਾਫੇਲ ਦੀ ਦਸਤਕ ਨਾਲ ਘਬਰਾਇਆ ਪਾਕਿਸਤਾਨ, ਕਹੀ ਇਹ ਗੱਲ

Thursday, Jul 30, 2020 - 05:47 PM (IST)

ਭਾਰਤ 'ਚ ਰਾਫੇਲ ਦੀ ਦਸਤਕ ਨਾਲ ਘਬਰਾਇਆ ਪਾਕਿਸਤਾਨ, ਕਹੀ ਇਹ ਗੱਲ

ਇਸਲਾਮਾਬਾਦ : ਰਾਫੇਲ ਲੜਾਕੂ ਜਹਾਜ਼ਾਂ ਦੇ ਭਾਰਤੀ ਹਵਾਈ ਫੌਜ ਵਿਚ ਸ਼ਾਮਲ ਹੁੰਦੇ ਹੀ ਪਾਕਿਸ‍ਤਾਨ ਦਹਿਸ਼ਤ ਵਿਚ ਆ ਗਿਆ ਹੈ। ਪਾਕਿਸ‍ਤਾਨ ਦੇ ਵਿਦੇਸ਼ ਮੰਤਰਾਲਾ ਨੇ ਦੋਸ਼ ਲਗਾਇਆ ਕਿ ਭਾਰਤ ਆਪਣੀ ਵਾਸ‍ਤਵਿਕ ਰੱਖਿਆ ਜ਼ਰੂਰਤਾਂ ਤੋਂ ਜ਼ਿਆਦਾ ਹਥਿਆਰ ਜਮ੍ਹਾ ਕਰ ਰਿਹਾ ਹੈ। ਪਾਕਿਸ‍ਤਾਨ ਦੇ ਵਿਦੇਸ਼ ਮੰਤਰਾਲਾ ਨੇ ਵਿਸ਼ਵ ਸਮੁਦਾਏ ਨੂੰ ਗੁਹਾਰ ਲਗਾਈ ਹੈ ਕਿ ਉਹ ਭਾਰਤ ਨੂੰ ਹਥਿਆਰ ਜਮ੍ਹਾ ਕਰਣ ਤੋਂ ਰੋਕੇ। ਪਾਕਿਸ‍ਤਾਨ ਨੇ ਕਿਹਾ ਕਿ ਇਸ ਨਾਲ ਦੱਖਣੀ ਏਸ਼ੀਆ ਵਿਚ ਹਥਿਆਰਾਂ ਦੀ ਹੋੜ ਸ਼ੁਰੂ ਹੋ ਸਕਦੀ ਹੈ।

ਇਹ ਵੀ ਪੜ੍ਹੋ: ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ

ਪਾਕਿਸ‍ਤਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਲਗਾਤਾਰ ਆਪਣੇ ਪਰਮਾਣੁ ਹਥਿਆਰਾਂ ਦੀ ਗਿਣਤੀ ਅਤੇ ਗੁਣਵੱ‍ਤਾ ਦੋਵਾਂ ਨੂੰ ਹੀ ਵਧਾ ਰਿਹਾ ਹੈ ਅਤੇ ਇਹ ਪਰੇਸ਼ਾਨ ਕਰਣ ਵਾਲਾ ਹੈ ਕਿ ਭਾਰਤ ਲਗਾਤਾਰ ਆਪਣੀ ਜ਼ਰੂਰਤ ਤੋਂ ਜ਼ਿਆਦਾ ਫੌਜ ਸਮਰੱਥਾ ਇਕੱਠਾ ਕਰ ਰਿਹਾ ਹੈ। ਭਾਰਤ ਹੁਣ ਦੂਜਾ ਸਭ ਤੋਂ ਵੱਡਾ ਹਥਿਆਰਾਂ ਦਾ ਆਯਾਤਕ ਦੇਸ਼ ਬਣ ਗਿਆ ਹੈ। ਇਹ ਦੱਖਣੀ ਏਸ਼ੀਆ ਵਿਚ ਰਣਨੀਤਕ ਸਥਿਰਤਾ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਿਹਾ ਹੈ।

ਦੱਸ ਦੇਈਏ ਕਿ ਕਰੀਬ 7000 ਕਿਲੋਮੀਟਰ ਦਾ ਸਫ਼ਰ ਕਰਦੇ ਹੋਏ ਪਾਕਿਸ‍ਤਾਨ ਦੇ ਹਵਾਈ ਖ਼ੇਤਰ ਰਾਹੀਂ ਗੁਜਰਾਤ ਦੇ ਰਾਸ‍ਿਤਓਂ ਅੰਬਾਲਾ ਏਅਰਬੇਸ ਪੁੱਜੇ ਇਨ੍ਹਾਂ ਰਾਫੇਲ ਲੜਾਕੂ ਜਹਾਜ਼ਾਂ ਨੇ ਪਾਕਿਸ‍ਤਾਨੀ ਹਵਾਈ ਫੌਜ ਦੀ ਬੇਚੈਨੀ ਵਧਾ ਦਿੱਤੀ ਹੈ। ਰਾਫੇਲ ਦੇ ਖ਼ੌਫ ਆਲਮ ਇਹ ਹੈ ਕਿ ਇਨ੍ਹਾਂ ਜਹਾਜ਼ਾਂ ਦੇ ਆਉਣ ਤੋਂ ਠੀਕ ਪਹਿਲਾਂ ਪਾਕਿਸ‍ਤਾਨ ਦੇ ਏਅਰਫੋਰਸ ਚੀਫ਼ ਨੂੰ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਨਾਲ ਐਮਰਜੈਂਸੀ ਬੈਠਕ ਕਰਣੀ ਪਈ ਹੈ। ਦਰਅਸਲ ਪਾਕਿਸ‍ਤਾਨ ਦੀ ਇਹ ਬੇਚੈਨੀ ਠੀਕ ਵੀ ਹੈ। ਰਾਫੇਲ ਦੇ ਆਉਣ ਨਾਲ  ਹੁਣ ਪਾਕਿਸਤਾਨ ਵਿਚ ਵੜ ਕੇ ਏਅਰ ਸਟਰਾਈਕ ਕਰਣ ਵਾਲੀ ਭਾਰਤੀ ਹਵਾਈ ਫੌਜ ਦੀ ਤਾਕਤ ਹੋਰ ਵੱਧ ਗਈ ਹੈ। ਇਰਾਕ ਅਤੇ ਲੀਬੀਆ ਵਿਚ ਆਪਣੇ ਯੁੱਧ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕਰਣ ਵਾਲੇ ਰਾਫੇਲ ਲੜਾਕੂ ਜਹਾਜ਼ਾਂ ਦੀ ਸਿੱਧੀ ਟੱਕਰ ਪਾਕਿਸ‍ਤਾਨ ਦੇ ਅਮਰੀਕੇ ਨਿਰਮਿਤ ਐਫ-16 ਲੜਾਕੂ ਜਹਾਜ਼ ਨਾਲ ਹੋਵੇਗੀ। ਮਾਹਰਾਂ ਮੁਤਾਬਕ ਰਾਫੇਲ ਜੰਗ ਵਿਚ ਗੇਮਚੇਂਜਰ ਸਾਬਤ ਹੋਵੇਗਾ ਅਤੇ ਇਸ ਦੇ ਆਉਣ 'ਤੇ ਪਾਕਿਸ‍ਤਾਨੀ ਏਅਰਫੋਰਸ 'ਤੇ ਦਬਾਅ ਕਾਫ਼ੀ ਵੱਧ ਜਾਵੇਗਾ।

ਇਹ ਵੀ ਪੜ੍ਹੋ: ਟੈਕਸਦਾਤਾਵਾਂ ਨੂੰ ਵੱਡੀ ਰਾਹਤ: ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ 'ਚ ਹੋਇਆ ਵਾਧਾ

ਇਕ ਰਾਫੇਲ ਜਹਾਜ਼ ਨੂੰ ਰੋਕਣ ਲਈ 2 ਐਫ-16 ਦੀ ਜ਼ਰੂਰਤ
ਇਹੀ ਨਹੀਂ ਪਾਕਿਸ‍ਤਾਨੀ ਏਅਰਫੋਰਸ ਨੂੰ ਹੁਣ ਇਕ ਰਾਫੇਲ ਲੜਾਕੂ ਜਹਾਜ਼ ਨੂੰ ਰੋਕਣ ਲਈ ਆਪਣੇ 2 ਐਫ-16 ਲੜਾਕੂ ਜਹਾਜ਼ ਲਗਾਉਣੇ ਪੈਣਗੇ। ਹੁਣ ਤੱਕ ਸਥਿਤੀ ਇਹ ਹੈ ਕਿ ਭਾਰਤ ਨੂੰ ਇਕ ਐਫ-16 ਰੋਕਣ ਲਈ 2 ਸੁਖੋਈ-30 ਐਮਕੇਆਈ ਜਹਾਜ਼ ਤਾਇਨਾਤ ਕਰਣੇ ਪੈਂਦੇ ਹਨ। ਇੰਡੀਅਨ ਏਅਰਫੋਰਸ ਦੇ ਸਾਬਕਾ ਚੀਫ਼ ਏਵਾਈ ਟਿਪਣਿਸ ਦਾ ਮੰਨਣਾ ਹੈ ਕਿ ਜੇਕਰ ਏਅਰਫੋਰਸ ਕੋਲ ਫਰਵਰੀ ਵਿਚ ਬਾਲਾਕੋਟ ਹਮਲੇ ਦੌਰਾਨ ਰਾਫੇਲ ਹੁੰਦਾ ਤਾਂ ਭਾਰਤ ਪਾਕਿਸ‍ਤਾਨ ਦੇ ਘੱਟ ਤੋਂ ਘੱਟ 12 ਐਫ-16 ਜਹਾਜ਼ਾਂ ਨੂੰ ਮਾਰ  ਸੁੱਟਦਾ। ਇਹੀ ਨਹੀਂ ਭਾਰਤ ਨੂੰ ਬਾਲਾਕੋਟ ਵਿਚ ਏਅਰ ਸ‍ਟਰਾਇਕ ਕਰਣ ਲਈ ਪਾਕਿਸ‍ਤਾਨੀ ਹਵਾਈ ਖੇਤਰ ਵਿਚ ਨਾ ਵੜਨਾ ਪੈਂਦਾ।

ਇਹ ਵੀ ਪੜ੍ਹੋ: ...ਤੇ ਇਸ ਡਿਵਾਇਸ ਨਾਲ ਮਰੇਗਾ ਕੋਰੋਨਾ ਵਾਇਰਸ, ਆਸਾਨੀ ਨਾਲ ਕਿਤੇ ਵੀ ਕਰੋ ਫਿੱਟ


author

cherry

Content Editor

Related News