ਸ਼ਿੰਜੋ ਆਬੇ ਦੇ ਕਤਲ ਨਾਲ ਖੜ੍ਹੇ ਹੋਏ ਸਵਾਲ, ਐਂਬੂਲੈਂਸ ਆਉਣ ’ਚ ਦੇਰੀ, ਚੀਨੀ ਮੀਡੀਆ ਨੇ ਬ੍ਰੇਕ ਕੀਤੀ ਪਹਿਲਾਂ ਖ਼ਬਰ

Saturday, Jul 09, 2022 - 04:06 PM (IST)

ਸ਼ਿੰਜੋ ਆਬੇ ਦੇ ਕਤਲ ਨਾਲ ਖੜ੍ਹੇ ਹੋਏ ਸਵਾਲ, ਐਂਬੂਲੈਂਸ ਆਉਣ ’ਚ ਦੇਰੀ, ਚੀਨੀ ਮੀਡੀਆ ਨੇ ਬ੍ਰੇਕ ਕੀਤੀ ਪਹਿਲਾਂ ਖ਼ਬਰ

ਟੋਕੀਓ (ਬਿਊਰੋ)- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਸ਼ੁੱਕਰਵਾਰ ਨੂੰ ਪੱਛਮੀ ਜਾਪਾਨ ਵਿੱਚ ਇੱਕ ਚੁਣਾਵੀਂ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ਿੰਜੋ ਆਬੇ ਅੱਜ ਵੀ ਜਾਪਾਨ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੇ ਪ੍ਰਧਾਨ ਸਨ। ਨਿਯਮ ਮੁਤਾਬਕ ਜਿਥੇ ਵੀ ਉਹ ਜਾਂਦੇ ਹੋਣਗੇ ਉਨ੍ਹਾਂ ਦੇ ਨਾਲ ਪੂਰਾ ਕਾਫਲਾ ਜਾਂਦਾ ਹੋਵੇਗਾ। ਕਾਫਲੇ ਵਿਚ ਐਂਬੂਲੈਂਸ ਵੀ ਹੁੰਦੀ ਹੈ। ਅਜਿਹੇ ਵਿਚ ਸ਼ਿੰਜੋ ਦੇ ਕਾਫ਼ਲੇ ਵਿਚ ਕੋਈ ਐਂਬੂਲੈਂਸ ਕਿਉਂ ਨਹੀਂ ਸੀ ਅਤੇ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਹਸਪਤਾਲ ਕਿਉਂ ਨਹੀਂ ਲਿਜਾਇਆ ਗਿਆ? 15 ਮਿੰਟ ਤੱਕ ਐਂਬੂਲੈਂਸ ਦੀ ਉਡੀਕ ਕਿਉਂ ਕੀਤੀ ਗਈ? ਮਾਮਲਾ ਸਾਬਕਾ ਪ੍ਰਧਾਨ ਮੰਤਰੀ ਨਾਲ ਜੁੜਿਆ ਹੋਣ ਤੋਂ ਬਾਅਦ ਵੀ ਐਂਬੂਲੈਂਸ ਦੇ ਆਉਣ ਵਿਚ ਇੰਨੀ ਦੇਰੀ ਕਿਉਂ ਹੋਈ?

ਇਹ ਵੀ ਪੜ੍ਹੋ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਮੰਗਲਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ

ਜਾਪਾਨ ਤੋਂ ਪਹਿਲਾਂ ਚੀਨੀ ਮੀਡੀਆ ਨੇ ਬ੍ਰੇਕ ਕੀਤੀ ਖ਼ਬਰ

ਹਮਲਾ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ’ਤੇ ਹੋਇਆ ਸੀ ਪਰ ਸਭ ਤੋਂ ਪਹਿਲਾਂ ਚੀਨ ਵਿਚ ਖ਼ਬਰ ਫਲੈਸ਼ ਹੋਈ। ਇਥੋਂ ਤੱਕ ਕਿ ਜਾਪਾਨ ਦੇ ਕੁਝ ਮੀਡੀਆ ਨੇ ਚੀਨੀ ਸਟੇਟ ਮੀਡੀਆ ਦਾ ਹਵਾਲਾ ਦੇ ਕੇ ਆਪਣੇ ਇਥੇ ਖ਼ਬਰ ਚਲਾਈ। ਆਖਿਰ ਇਹ ਕਿਵੇਂ ਹੋ ਸਕਦਾ ਹੈ ਕਿ ਸਥਾਨਕ ਮੀਡੀਆ ਤੋਂ ਪਹਿਲਾਂ ਚੀਨੀ ਮੀਡੀਆ ’ਤੇ ਇਹ ਖ਼ਬਰ ਚੱਲ ਜਾਏ? ਸ਼ਿੰਜੋ ਆਬੇ ’ਤੇ ਹਮਲੇ ’ਤੇ ਹਮਲੇ ਦੀ ਖਬਰ ਵਾਇਰਲ ਹੁੰਦੇ ਹੀ ਚੀਨ ਵਿਚ ਇਕ ਤਰ੍ਹਾਂ ਨਾਲ ਜਸ਼ਨ ਮਨਾਇਆ ਜਾਣ ਲੱਗਾ। ਜਦੋਂ ਪੂਰੀ ਦੁਨੀਆ ਸ਼ਿੰਜੋ ਆਬੇ ਲਈ ਦੁਆ ਕਰ ਰਹੀ ਸੀ, ਓਦੋਂ ਸਵਾਲ ਉੱਠਾ ਹੈ ਕਿ ਕਿਸੇ ਦੇਸ਼ ਦੇ ਸਾਬਕਾ ਪੀ. ਐੱਮ. ’ਤੇ ਹਮਲੇ ਤੋਂ ਚੀਨ ਇੰਨਾ ਖੁਸ਼ ਕਿਉਂ ਹੈ? ਸ਼ਿੰਜੋ ਆਬੇ ਹੀ ਉਹ ਸ਼ਖਸ ਸਨ ਜਿਨ੍ਹਾਂ ਨੇ 2007 ਵਿਚ ਆਸਟ੍ਰੇਲੀਆ, ਜਾਪਾਨ, ਭਾਰਤ ਅਤੇ ਅਮਰੀਕਾ ਨਾਲ ਮਿਲ ਕੇ ਕੁਆਡ ਦੀ ਸ਼ੁਰੂਆਤ ਕੀਤੀ। ਇਹ ਸੰਗਠਨ ਚੀਨ ਦੀ ਵਧਦੀ ਸਮਰਾਜਵਾਦ ਦੀ ਨੀਤੀ ਦੇ ਖਿਲਾਫ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ: ਫੇਸਬੁੱਕ ਤੇ ਟਵਿਟਰ ਨੇ ਸ਼ਿੰਜੋ ਆਬੇ ’ਤੇ ਹਮਲੇ ਨਾਲ ਸਬੰਧਤ ਵੀਡੀਓਜ਼ ਨੂੰ ਹਟਾਇਆ

ਘਰ ’ਚ ਹਥਿਆਰ ਬਣਾਉਣ ਵਿਚ ਕਿਸਨੇ ਮਦਦ ਕੀਤੀ?

ਜਿਸ ਬੰਦੂਕ ਨਾਲ ਆਬੇ ’ਤੇ ਹਮਲਾ ਕੀਤਾ ਗਿਆ ਹੈ ਉਹ ਇਕ ਹੋਮਮੇਡ ਹਥਿਆਰ ਹੈ। ਇਸਨੂੰ ਡਕਟ ਟੇਪ ਅਤੇ ਪਾਈਪਸ ਮਿਲਾਕੇ ਤਿਆਰ ਕੀਤਾ ਗਿਆ ਸੀ। ਦੇਖਣ ਵਿਚ ਇਹ ਬਿਲਕੁੱਲ ਕੈਮਰੇ ਦੇ ਵਰਗੀ ਦਿਖਦੀ ਹੈ ਅਤੇ ਇਸੇ ਨੇੜਿਓਂ ਦੇਖਣ ’ਤੇ 2 ਪਾਈਪ ਸਾਫ ਨਜ਼ਰ ਆ ਰਹੇ ਹਨ। ਅਜਿਹੇ ਵਿਚ ਸਵਾਲ ਇਹ ਵੀ ਹੈ ਕਿ ਆਖਿਰ ਇਹ ਹਥਿਆਰ ਬਣਾਉਣ ਵਿਚ ਦੋਸ਼ੀ ਦੀ ਕਿਸਨੇ ਮਦਦ ਕੀਤੀ?

ਇਹ ਵੀ ਪੜ੍ਹੋ: ਭਾਰਤ-ਜਾਪਾਨ ਭਾਈਵਾਲੀ 'ਚ ਬੇਮਿਸਾਲ ਬਦਲਾਅ ਲਿਆਉਣ ਵਾਲੇ ਸ਼ਿੰਜੋ ਆਬੇ ਨਹੀਂ ਰਹੇ


author

cherry

Content Editor

Related News