ਕੁਈਨਜ਼ਲੈਂਡ ਸਰਕਾਰ ਨੂੰ ਕ੍ਰਿਪਾਨ ਮੁੱਦੇ ''ਤੇ ਸਾਰਥਿਕ ਪਹੁੰਚ ਅਪਣਾਉਣ ਦੀ ਅਪੀਲ : ਨਵਦੀਪ ਸਿੰਘ

09/02/2017 9:37:49 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਕੁਈਨਜ਼ਲੈਂਡ ਸੂਬੇ ਦੀਆਂ ਆਉਣ ਵਾਲੀਆਂ ਸੰਸਦੀ ਚੋਣਾਂ 'ਚ ਗਰੀਨਜ਼ ਪਾਰਟੀ ਦੇ ਪੰਜਾਬੀ ਮੂਲ ਦੇ ਇਨਾਲਾ ਸੰਸਦੀ ਹਲਕੇ ਤੋਂ ਉਮੀਦਵਾਰ ਨਵਦੀਪ ਸਿੰਘ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਨੂੰ ਕ੍ਰਿਪਾਨ ਦੇ ਮੁੱਦੇ 'ਤੇ ਸਥਾਨਕ ਲੋਕਾਂ ਅਤੇ ਮੀਡੀਆ ਨੂੰ ਜਾਗਰੂਕ ਕਰਦਿਆਂ ਦੱਸਣਾ ਚਾਹੀਦਾ ਹੈ ਕਿ ਸਿੱਖ ਧਰਮ ਵਿਚ ਪੰਜ ਕਕਾਰਾਂ 'ਚੋਂ (ਸ੍ਰੀ ਸਾਹਿਬ) ਕ੍ਰਿਪਾਨ ਵੀ ਅਹਿਮ ਹਿੱਸਾ ਹੈ, ਜੋ ਕਿ ਅੰਮ੍ਰਿਤਧਾਰੀ ਸਿੱਖ ਲਈ ਮਰਿਆਦਾ ਅਨੁਸਾਰ ਧਾਰਨ ਕਰਨੀ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਸਿੱਖ ਸ਼ਾਤੀ ਪਸੰਦ ਕੌਮ ਹੈ ਜੋ ਕਿ ਸਦੀਆਂ ਤੋਂ ਆਸਟ੍ਰੇਲੀਆ ਦੀ ਤਰੱਕੀ ਵਿਚ ਆਪਣੀ ਮਿਹਨਤ ਨਾਲ ਵਡਮੁੱਲਾ ਯੋਗਦਾਨ ਪਾ ਰਹੇ ਹਨ। ਆਸਟ੍ਰੇਲੀਆ ਜਿਹੇ ਬਹੁ-ਸੱਭਿਆਚਾਰਕ ਦੇਸ਼ ਵਿਚ ਜਿੱਥੇ ਵੱਖ-ਵੱਖ ਖੇਤਰਾਂ ਦੇ ਲੋਕ ਆ ਕੇ ਵੱਸੇ ਹੋਏ ਹਨ ਹਰ ਸਮਾਜ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਪ੍ਰੰਪਰਾਵਾਂ ਅਤੇ ਰਹੁ-ਰੀਤਾਂ ਅਨੁਸਾਰ ਪਹਿਰਾਵਾ ਵਿਸ਼ੇਸ਼ ਪਹਿਚਾਣ ਦਾ ਹਿੱਸਾ ਹੁੰਦਾ ਹੈ, ਜਿਸ ਨੂੰ ਉਹ ਸ਼ਾਤੀਪੂਰਵਕ ਪ੍ਰਫੁੱਲਿਤ ਕਰ ਰਹੇ ਹਨ। ਜਿਸ ਨੂੰ ਪਹਿਨਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ।


Related News