ਕੁਈਨਜ਼ਲੈਂਡ ਦੇ ਪ੍ਰਸਿੱਧ ਬਾਈਕ ਰਾਈਡਰ ਦੀ ਮੌਤ, ਜਲਦ ਹੀ ਬਣਨ ਵਾਲਾ ਸੀ ਪਿਤਾ

01/15/2017 5:34:30 PM

ਬ੍ਰਿਸਬੇਨ— ਕੁਈਨਜ਼ਲੈਂਡ ਦੇ ਪ੍ਰਸਿੱਧ ਬਾਈਕ ਰਾਈਡਰ ਮੈਥਿਊ ਹਾਲ ਦੀ ਮੌਤ ਹੋ ਗਈ ਹੈ। ਉਹ ਕੁਈਨਜ਼ਲੈਂਡ ਦੇ ਸਨਸ਼ਾਇਨ ਕੋਸਟ ''ਚ ਬਾਈਕ ਨਾਲ ਸਟੰਟ ਕਰ ਰਿਹਾ ਸੀ। ਦੱਸਣ ਯੋਗ ਹੈ ਕਿ ਆਸਟਰੇਲੀਆ ''ਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ। ਇਕੱਲੇ ਕੁਈਨਜ਼ਲੈਂਡ ''ਚ 34 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ, ਇਸ ਤਪਦੀ ਗਰਮੀ ''ਚ ਸਟੰਟ ਕਰਨਾ ਉਸ ਲਈ ਖਤਰਨਾਕ ਸਾਬਿਤ ਹੋਇਆ।
ਮੈਥਿਊ ਹਾਲ ਆਸਟਰੇਲੀਆ ਦੀ ਏਅਰਲਾਈਨਜ਼ ਵਰਜਿਨ ਦਾ ਪਾਇਲਟ ਵੀ ਸੀ। ਉਸ ਦੀ ਸਿਹਤ ਵੀ ਠੀਕ ਨਹੀਂ ਸੀ, ਬਾਵਜੂਦ ਇਸ ਦੇ ਉਸ ਨੇ ਸਟੰਟ ਕੀਤੇ। ਜਦੋਂ ਸਹਿਯੋਗੀ ਟੀਮਾਂ ਉਸ ਕੋਲ ਪਹੁੰਚੀਆਂ ਤਾਂ ਉਹ ਉਸ ਨੂੰ ਦੇਖ ਕੇ ਉਲਝਣ ''ਚ ਪੈ ਗਈਆਂ, ਉਹ ਬਹੁਤ ਗਰਮ ਸੀ। ਜਦੋਂ ਉਸ ਨੂੰ ਬਚਾਉਣ ਲਈ ਹੈਲੀਕਾਪਟਰ ਪੁੱਜਾ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਮੈਥਿਊ ਨੂੰ ਬੁਖਾਰ ਸੀ। ਉਸ ਦੀ ਪਤਨੀ ਗਰਭਵਤੀ ਹੈ ਅਤੇ ਉਹ ਆਪਣੇ ਬੱਚੇ ਦੇ ਜਨਮ ਦੇ ਦੋ ਹਫਤੇ ਪਹਿਲਾਂ ਹੀ ਗੁਜ਼ਰ ਗਿਆ। ਉਸ ਦੀ ਪਤਨੀ ਨੇ ਰੋਂਦੇ ਹੋਏ ਕਿਹਾ— ''''ਮੈਥਿਊ ਮੇਰੇ ਪੱਕੇ ਦੋਸਤ ਅਤੇ ਜਾਨ ਤੋਂ ਪਿਆਰੇ ਸਨ। ਉਸ ਤੋਂ ਬਿਨਾਂ ਮੈਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੀ ਪਰ ਉਸ ਦਾ ਪਿਆਰ ਅਤੇ ਇਹ ਬੱਚਾ ਮੇਰੇ ਜਿਉਣ ਦੀ ਤਾਕਤ ਬਣੇਗਾ।'''' ਡਾਕਟਰਾਂ ਮੁਤਾਬਕ ਸਿਰ ''ਤੇ ਡੂੰਘੀ ਸੱਟ ਅਤੇ ਜ਼ਿਆਦਾ ਗਰਮੀ ਹੋਣ ਕਾਰਨ ਮੈਥਿਊ ਦੀ ਮੌਤ ਦਾ ਕਾਰਨ ਬਣਿਆ।

Tanu

News Editor

Related News