ਮਹਾਰਾਣੀ ਐਲਿਜ਼ਾਬੇਥ-II ਨੇ ਆਸਟ੍ਰੇਲੀਆ ਨੂੰ ਲਿਖਿਆ ਸੀ 'ਗੁਪਤ ਪੱਤਰ', 63 ਸਾਲ ਬਾਅਦ ਹੋਵੇਗਾ ਜਨਤਕ
Monday, Sep 12, 2022 - 10:08 AM (IST)
ਸਿਡਨੀ (ਏਜੰਸੀ): ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦੀ ਮੌਤ ਤੋਂ ਬਾਅਦ ਇਕ ਰਹੱਸਮਈ ਅਤੇ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਮਹਾਰਾਣੀ ਐਲਿਜ਼ਾਬੈਥ ਨੇ ਆਸਟ੍ਰੇਲੀਆ ਨੂੰ ਇੱਕ ਗੁਪਤ ਪੱਤਰ ਲਿਖਿਆ ਸੀ ਅਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਗੁਪਤ ਪੱਤਰ 63 ਸਾਲਾਂ ਤੱਕ ਨਹੀਂ ਖੋਲ੍ਹਿਆ ਜਾ ਸਕਦਾ ਹੈ। ਇਹ ਪੱਤਰ ਆਸਟ੍ਰੇਲੀਆ ਦੇ ਸਿਡਨੀ ਵਿਚ ਇਕ ਇਤਿਹਾਸਕ ਇਮਾਰਤ ਵਿਚ ਇਕ ਤਿਜੋਰੀ ਵਿਚ ਰੱਖਿਆ ਗਿਆ ਹੈ ਅਤੇ ਇਸ ਗੱਲ ਦੀ ਜਾਣਕਾਰੀ ਮਹਾਰਾਣੀ ਦੇ ਨਿੱਜੀ ਸਟਾਫ ਨੂੰ ਵੀ ਨਹੀਂ ਹੈ।
1986 ਵਿੱਚ ਲਿਖਿਆ ਗੁਪਤ ਪੱਤਰ
ਆਸਟ੍ਰੇਲੀਅਨ ਨਿਊਜ਼ ਚੈਨਲ 7NEWS ਦੇ ਅਨੁਸਾਰ ਇਹ ਗੁਪਤ ਪੱਤਰ ਸਿਡਨੀ ਦੀ ਇੱਕ ਇਤਿਹਾਸਕ ਇਮਾਰਤ ਵਿੱਚ ਇੱਕ ਵਾਲਟ ਦੇ ਅੰਦਰ ਰੱਖਿਆ ਗਿਆ ਹੈ ਅਤੇ ਉਸ ਦੁਆਰਾ ਨਵੰਬਰ 1986 ਵਿੱਚ ਲਿਖਿਆ ਗਿਆ ਸੀ, ਜਿਸ ਦੌਰਾਨ ਮਹਾਰਾਣੀ ਨੇ ਸਿਡਨੀ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਸੀ। ਸਮਾਚਾਰ ਏਜੰਸੀ ਨੇ ਦੱਸਿਆ ਕਿ ਕਿਸੇ ਨੂੰ ਵੀ ਇੱਥੋਂ ਤੱਕ ਕਿ ਮਹਾਰਾਣੀ ਦੇ ਨਿੱਜੀ ਸਟਾਫ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਪੱਤਰ ਵਿੱਚ ਕੀ ਲਿਖਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਪੱਤਰ ਕਿਸੇ ਸੁਰੱਖਿਅਤ ਥਾਂ 'ਤੇ ਲੁਕੋਇਆ ਗਿਆ ਹੈ ਅਤੇ ਇਸ ਨੂੰ 2085 ਤੋਂ ਪਹਿਲਾਂ ਖੋਲ੍ਹਿਆ ਨਹੀਂ ਜਾ ਸਕਦਾ।
2085 ਵਿੱਚ ਖੋਲ੍ਹਿਆ ਜਾਵੇਗਾ ਗੁਪਤ ਪੱਤਰ
ਤੁਹਾਨੂੰ ਦੱਸ ਦੇਈਏ ਕਿ ਸਿਡਨੀ ਦੇ ਲਾਰਡ ਮੇਅਰ ਨੂੰ ਦਿੱਤੇ ਗਏ ਨਿਰਦੇਸ਼ਾਂ ਵਿੱਚ ਲਿਖਿਆ ਗਿਆ ਹੈ ਕਿ ਸਾਲ 2085 ਵਿੱਚ ਤੁਹਾਡੇ ਦੁਆਰਾ ਚੁਣੇ ਗਏ ਉਚਿਤ ਦਿਨ 'ਤੇ ਤੁਸੀਂ ਕਿਰਪਾ ਕਰਕੇ ਇਸ ਪੱਤਰ ਨੂੰ ਖੋਲ੍ਹ ਕੇ ਸਿਡਨੀ ਦੇ ਨਾਗਰਿਕਾਂ ਨੂੰ ਆਪਣਾ ਸੰਦੇਸ਼ ਦਿਓਗੇ। ਇੱਥੇ ਦੱਸ ਦਈਏ ਕਿ ਰਾਜ ਦੇ ਮੁਖੀ ਵਜੋਂ ਮਹਾਰਾਣੀ ਐਲਿਜ਼ਾਬੈਥ II ਨੇ 16 ਵਾਰ ਆਸਟ੍ਰੇਲੀਆ ਦਾ ਦੌਰਾ ਕੀਤਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮਹਾਰਾਣੀ ਵੱਲੋਂ ਆਸਟ੍ਰੇਲੀਆ ਦੀ ਆਪਣੀ ਮਸ਼ਹੂਰ ਪਹਿਲੀ ਫੇਰੀ ਤੋਂ ਇਹ ਸਪੱਸ਼ਟ ਸੀ ਕਿ ਉਹ ਆਸਟ੍ਰੇਲੀਆ ਲਈ ਆਪਣੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਖੁਸ਼ ਕਰਨ ਲਈ 16 ਵਾਰ ਆਸਟ੍ਰੇਲੀਆ ਆਈ।
ਪੜ੍ਹੋ ਇਹ ਅਹਿਮ ਖ਼ਬਰ- ਕਿੰਗ ਚਾਰਲਸ III ਨੂੰ ਕੈਨੇਡਾ ਦਾ ਨਵਾਂ ਮੁਖੀ ਕੀਤਾ ਗਿਆ ਨਿਯੁਕਤ
ਮਹਾਰਾਣੀ ਦੇ ਖ਼ਿਲਾਫ਼ ਜਨਮਤ ਸੰਗ੍ਰਹਿ
ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ 1999 ਵਿੱਚ ਆਸਟ੍ਰੇਲੀਆ ਨੇ ਮਹਾਰਾਣੀ ਨੂੰ ਰਾਜ ਦੇ ਮੁਖੀ ਦੇ ਅਹੁਦੇ ਤੋਂ ਹਟਾਉਣ ਲਈ ਇੱਕ ਜਨਮਤ ਸੰਗ੍ਰਹਿ ਕਰਵਾਇਆ ਪਰ ਉਹ ਹਾਰ ਗਈ ਸੀ। ਸ਼ੁੱਕਰਵਾਰ ਨੂੰ ਸਿਡਨੀ ਦੇ ਵੱਕਾਰੀ ਓਪੇਰਾ ਹਾਊਸ ਵਿੱਚ ਮਹਾਰਾਣੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸੀਐਨਐਨ ਦੇ ਅਨੁਸਾਰ ਨਿਊਜ਼ੀਲੈਂਡ ਨੇ ਐਤਵਾਰ ਨੂੰ ਅਧਿਕਾਰਤ ਤੌਰ 'ਤੇ ਰਾਜਾ ਚਾਰਲਸ III ਨੂੰ ਆਪਣਾ ਰਾਜ ਦਾ ਮੁਖੀ ਘੋਸ਼ਿਤ ਕੀਤਾ। ਇਸ ਦੌਰਾਨ ਐਤਵਾਰ ਨੂੰ ਆਸਟ੍ਰੇਲੀਆ ਸਮੇਤ ਕੈਨੇਡਾ ਅਤੇ ਨਿਊਜ਼ੀਲੈਂਡ ਨੇ ਰਾਜ ਦੇ ਮੁਖੀ ਵਜੋਂ ਰਾਜਾ ਚਾਰਲਸ III ਦਾ ਐਲਾਨ ਕੀਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।