30 ਸਾਲ ਬਾਅਦ ਇਸ ਦੇਸ਼ ਤੋਂ ਖਤਮ ਹੋਵੇਗਾ ਮਹਾਰਾਣੀ ਏਲੀਜ਼ਾਬੇਥ ਦਾ ਰਾਜ

09/19/2020 8:57:39 PM

ਬ੍ਰਿਜ਼ਟਾਊਨ - ਇਕ ਵੇਲਾ ਸੀ ਜਦ ਬ੍ਰਿਟੇਨ ਦਾ ਰਾਜਘਰਾਣਾ ਦੁਨੀਆ ਦੇ ਕਈ ਦੇਸ਼ਾਂ 'ਤੇ ਰਾਜ ਕਰਦਾ ਸੀ। ਹੌਲੀ-ਹੌਲੀ ਇਹ ਦੇਸ਼ ਬ੍ਰਿਟੇਨ ਦੀਆਂ ਬੇੜੀਆਂ ਤੋਂ ਆਜ਼ਾਦ ਹੋਣ ਲੱਗੇ। ਹੁਣ ਕਰੀਬ 30 ਸਾਲ ਬਾਅਦ ਕੋਈ ਦੇਸ਼ ਬ੍ਰਿਟੇਨ ਦੇ ਰਾਜਘਰਾਣੇ ਦੇ ਸ਼ਾਸਨ ਨੂੰ ਖਤਮ ਕਰ ਰਿਪਬਲਿਕ ਬਣਨ ਦੇ ਰਾਹ 'ਤੇ ਹੈ। ਬਾਰਬੇਡੋਸ ਨੇ ਫੈਸਲਾ ਕੀਤਾ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ-2 ਉਸ ਦੇ ਰਾਸ਼ਟਰ ਦੀ ਮੁਖੀ ਨਹੀਂ ਹੋਵੇਗੀ। ਏਲੀਜ਼ਾਬੇਥ ਬ੍ਰਿਟੇਨ ਤੋਂ ਇਲਾਵਾ 15 ਅਤੇ ਕਾਮਨਵੈਲਥ ਦੇਸ਼ਾਂ ਦੀ ਰਾਣੀ ਹੈ।

ਇਤਿਹਾਸ ਪਿੱਛੇ ਛੱਡਣ ਦਾ ਸਮਾਂ 
ਕਰੀਬ 3 ਲੱਖ ਦੀ ਆਬਾਦੀ ਵਾਲੇ ਬਾਰਬੇਡੋਸ ਨੂੰ 1996 ਵਿਚ ਆਜ਼ਾਦੀ ਮਿਲ ਗਈ ਸੀ। ਇਸ ਤੋਂ ਬਾਅਦ ਵੀ ਉਸ ਦੇ ਬ੍ਰਿਟਿਸ਼ ਤਖ਼ਤ ਨਾਲ ਰਸਮੀ ਸਬੰਧ ਬਣੇ ਰਹੇ। ਦੇਸ਼ ਦੀ ਗਵਰਨਰ ਜਨਰਲ ਸੈਂਡ੍ਰਾ ਮੇਸਨ ਦਾ ਆਖਣਾ ਹੈ ਕਿ ਹੁਣ ਵੇਲਾ ਆ ਗਿਆ ਹੈ ਕਿ ਆਪਣੇ ਬਸਤੀਵਾਦੀ ਇਤਿਹਾਸ (ਕੋਲੋਨੀਅਲ ਹਿਸਟਰੀ) ਨੂੰ ਪਿੱਛੇ ਛੱਡ ਦਿੱਤਾ ਜਾਵੇ। ਮੇਸਨ ਨੇ ਕਿਹਾ ਕਿ ਦੇਸ਼ ਦੀ ਜਨਤਾ ਆਪਣਾ ਰਾਸ਼ਟਰ ਮੁਖੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਵਿਸ਼ਵਾਸ ਦਾ ਸਬੂਤ ਹੈ ਕਿ ਅਸੀਂ ਕੀ ਹਾਂ ਅਤੇ ਕੀ ਹਾਸਲ ਕਰ ਸਕਦੇ ਹਾਂ।

ਦੇਰ ਬਾਅਦ ਮਿਲੀ ਆਜ਼ਾਦੀ
ਨਵੰਬਰ 2021 ਵਿਚ ਬਾਰਬੇਡੋਸ ਆਪਣਾ 55ਵਾਂ ਆਜ਼ਾਦੀ ਦਿਹਾੜਾ ਮਨਾਵੇਗਾ ਅਤੇ ਇਸ ਤੋਂ ਪਹਿਲਾਂ ਇਹ ਪੂਰੀ ਤਰ੍ਹਾਂ ਨਾਲ ਹਕੂਮਤ ਨੂੰ ਸਵੀਕਾਰ ਕਰ ਗਣਤੰਤਰ ਬਣ ਜਾਵੇਗਾ। ਉਥੇ, ਇਸ ਬਾਰੇ ਵਿਚ ਕਾਫੀ ਸਮੇਂ ਤੋਂ ਸਵਾਲ ਕੀਤਾ ਜਾਂਦਾ ਰਿਹਾ ਹੈ ਕਿ ਆਖਿਰ ਦੇਸ਼ ਨੂੰ ਗਣਤੰਤਰ ਬਣਾਉਣ ਵਿਚ ਇੰਨੀ ਦੇਰ ਕਿਉਂ ਕੀਤੀ ਗਈ। ਇਸ 'ਤੇ ਦੇਸ਼ ਦੀ ਪ੍ਰਧਾਨ ਮੰਤਰੀ ਮਿਆ ਮੋਟਲੀ ਦੇ ਪ੍ਰੈੱਸ ਸਕੱਤਰ ਰਾਯ ਆਰ ਮੋਰਿਸ ਨੇ ਕਿਹਾ ਹੈ ਕਿ ਅਜਿਹਾ ਕਰਨ ਦੇ ਪਿੱਛੇ ਦੇਸ਼ ਨਾਲ ਕੀਤਾ ਵਾਅਦਾ ਪੂਰਾ ਕਰਨ ਤੋਂ ਇਲਾਵਾ ਦੂਜਾ ਕੋਈ ਕਾਰਨ ਨਹੀਂ ਹੈ।

ਇਸ ਤੋਂ ਪਹਿਲਾਂ ਆਖਰੀ ਵਾਰ 1992 ਵਿਚ ਮਾਰੀਸ਼ਸ ਅਜਿਹਾ ਕਰਨ ਵਾਲਾ ਦੇਸ਼ ਸੀ। ਸਾਲ 2018 ਵਿਚ ਮੋਟਲੀ ਜ਼ਿਆਦਾ ਵੋਟਾਂ ਦੇ ਨਾਲ ਸੱਤਾ ਵਿਚ ਆਈ ਸੀ ਅਤੇ ਪ੍ਰਧਾਨ ਮੰਤਰੀ ਬਣਨ ਵਾਲੀ ਦੇਸ਼ ਦੀ ਪਹਿਲੀ ਬੀਬੀ ਸੀ। ਉਥੇ, ਅੱਜ ਵੀ ਕੈਨੇਡਾ ਅਤੇ ਆਸਟ੍ਰੇਲੀਆ ਜਿਹੇ ਦੇਸ਼ਾਂ ਦੀ ਰਾਸ਼ਟਰ ਮੁਖੀ ਮਹਾਰਾਣੀ ਏਲੀਜ਼ਾਬੇਥ ਹੀ ਹੈ।


Khushdeep Jassi

Content Editor

Related News