ਕਿਊਬਿਕ ''ਚ ਦੋ ਹਫਤਿਆਂ ਬਾਅਦ ਕੋਰੋਨਾ ਪੀੜਤਾਂ ਦੀ ਵੱਡੀ ਗਿਣਤੀ ਹੋਈ ਦਰਜ

07/05/2020 4:23:56 PM

ਮਾਂਟਰੀਅਲ- ਕਿਊਬਿਕ ਦੇ ਸਿਹਤ ਅਧਿਕਾਰੀਆਂ ਮੁਤਾਬਕ ਸ਼ਨੀਵਾਰ ਨੂੰ ਸੂਬੇ ਵਿਚ ਕੋਰੋਨਾ ਵਾਇਰਸ ਦੇ 102 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ ਇਸ ਦੌਰਾਨ ਹੋਰ 6 ਲੋਕਾਂ ਦੀ ਮੌਤ ਹੋਈ ਹੈ।
19 ਜੂਨ ਤੋਂ ਬਾਅਦ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ 19 ਜੂਨ ਨੂੰ 133 ਨਵੇਂ ਮਾਮਲੇ ਦਰਜ ਕੀਤੇ ਗਏ ਸਨ, ਜੋ ਕਾਫੀ ਵੱਡੀ ਗਿਣਤੀ ਸੀ। 
ਕਿਊਬਿਕ ਦੇ ਸ਼ਹਿਰ ਮਾਂਟਰੀਅਲ ਵਿਚ ਸਿਰਫ 23 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਹਾਲਾਂਕਿ ਇੱਥੇ 27,400 ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਦੇ ਖੇਤਰ ਲਾਵਾਲ ਵਿਚ 22 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕਿਊਬਿਕ ਵਿਚ ਪਿਛਲੇ 24 ਘੰਟਿਆਂ ਦੌਰਾਨ 3 ਲੋਕਾਂ ਦੀ ਮੌਤ ਹੋਈ ਅਤੇ 3 ਮੌਤਾਂ 26 ਜੂਨ ਤੋਂ ਪਹਿਲਾਂ ਹੋਈਆਂ ਸਨ। ਹਾਲਾਂਕਿ ਮਾਂਟਰੀਅਲ ਵਿਚ ਕੋਰੋਨਾ ਕਾਰਨ ਕਿਸੇ ਦੀ ਮੌਤ ਹੋਣ ਦੀ ਖਬਰ ਨਹੀਂ ਹੈ। ਕਿਊਬਿਕ ਵਿਚ ਕੁੱਲ 5,566 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 55,784 ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।  ਜਾਣਕਾਰੀ ਮੁਤਾਬਕ 375 ਲੋਕ ਕਿਊਬਿਕ ਦੇ ਹਸਪਤਾਲ ਵਿਚ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਹਨ ਤੇ ਇਨ੍ਹਾਂ ਵਿਚੋਂ 27 ਲੋਕਾਂ ਨੂੰ ਆਈ. ਸੀ. ਯੂ. ਵਾਰਡ ਵਿਚ ਰੱਖਿਆ ਗਿਆ ਹੈ। 


Lalita Mam

Content Editor

Related News