ਕਵਾਡ ਬੈਠਕ: PM ਮੋਦੀ ਨੇ ਕਿਹਾ- ਇੰਡੋ-ਪੈਸੇਫਿਕ ਖੇਤਰ 'ਚ ਨਾਲ ਮਿਲ ਕੇ ਕੰਮ ਕਰਾਂਗੇ

Saturday, Sep 25, 2021 - 02:38 AM (IST)

ਵਾਸ਼ਿੰਗਟਨ - ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਲ ਪੀ.ਐੱਮ. ਮੋਦੀ ਦੀ ਮੁਲਾਕਾਤ ਤੋਂ ਬਾਅਦ ਵਾਸ਼ਿੰਗਟਨ ਵਿੱਚ QUAD ਦੇਸ਼ਾਂ ਦੀ ਅਹਿਮ ਬੈਠਕ ਹੋ ਰਹੀ ਹੈ। ਇਸ ਦੀ ਮੇਜਬਾਨੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਕਰ ਰਹੇ ਹਨ। ਇਸ ਬੈਠਕ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਸ਼ਾਮਲ ਹੋਏ ਹਨ। 

ਇਹ ਵੀ ਪੜ੍ਹੋ - PM ਮੋਦੀ ਤੇ ਜੋਅ ਬਾਈਡੇਨ ਦੀ ਬੈਠਕ ਖਤਮ, ਵਪਾਰ ਤੇ ਤਕਨੀਕ ਸਮੇਤ ਕਈ ਜ਼ਰੂਰੀ ਮੁੱਦਿਆਂ 'ਤੇ ਹੋਈ ਚਰਚਾ

ਇਸ ਤੋਂ ਪਹਿਲਾਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵੀ ਕਿਹਾ, ਅਸੀਂ ਸਾਰੇ ਲੋਕਤੰਤਰੀ ਦੇਸ਼ ਹਾਂ। ਅਸੀਂ ਇੱਕ ਅਜਿਹੇ ਗਲੋਬਲ ਵਿਵਸਥਾ ਵਿੱਚ ਵਿਸ਼ਵਾਸ ਕਰਦੇ ਹਾਂ ਜੋ ਆਜ਼ਾਦੀ ਦਿੰਦਾ ਹੈ ਅਤੇ ਅਸੀਂ ਆਜ਼ਾਦ ਅਤੇ ਖੁੱਲ੍ਹੇ ਇੰਡੋ ਪੈਸੇਫਿਕ ਖੇਤਰ ਵਿੱਚ ਭਰੋਸਾ ਕਰਦੇ ਹਾਂ।

ਕਵਾਡ ਲੀਡਰਸ ਸਮਿਟ ਵਿੱਚ ਸ਼ਾਮਲ ਹੋ ਰਹੇ ਚਾਰ ਦੇਸ਼ਾਂ ਦੇ ਪ੍ਰਮੁਖਾਂ ਦਾ ਸਵਾਗਤ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ, ਗਲੋਬਲ ਸਪਲਾਈ ਨੂੰ ਬੜਾਵਾ ਦੇਣ ਲਈ ਭਾਰਤ ਵਿੱਚ ਵੈਕਸੀਨ ਦੀ ਵਾਧੂ 1 ਬਿਲੀਅਨ ਡੋਜ਼ ਦੇ ਉਤਪਾਦਨ ਦੀ ਸਾਡੀ ਪਹਿਲ ਟ੍ਰੈਕ 'ਤੇ ਹੈ। ਰਾਸ਼ਟਰਪਤੀ ਬਾਈਡੇਨ ਨੇ ਮਾਰਚ ਵਿੱਚ ਹੋਏ ਕਵਾਡ ਦੇ ਵਰਚੁਅਲ ਬੈਠਕ ਦਾ ਜ਼ਿਕਰ ਕਰਦੇ ਹੋਏ ਕਿਹਾ, ਜਦੋਂ ਅਸੀਂ ਛੇ ਮਹੀਨੇ ਪਹਿਲਾਂ ਮਿਲੇ ਸੀ, ਤਾਂ ਅਸੀਂ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੇਫਿਕ ਦੇ ਸਾਡੇ ਏਜੰਡੇ ਨੂੰ ਅੱਗੇ ਵਧਾਉਣ ਲਈ ਵਚਨਬੱਧਤਾ ਜਤਾਈ ਸੀ। ਅੱਜ ਮੈਨੂੰ ਇਹ ਕਹਿੰਦੇ ਹੋਏ ਮਾਣ ਹੋ ਰਿਹਾ ਹੈ ਕਿ ਅਸੀਂ ਇਸ ਦਿਸ਼ਾ ਵਿੱਚ ਕਾਫੀ ਤਰੱਕੀ ਕਰ ਰਹੇ ਹਾਂ।

ਇਹ ਵੀ ਪੜ੍ਹੋ - ਵ੍ਹਾਈਟ ਹਾਊਸ 'ਚ ਪੀ.ਐੱਮ. ਮੋਦੀ ਨਾਲ ਅਜਿਹੀ ਕਿਹੜੀ ਗੱਲ ਹੋਈ ਕਿ ਸੁਣਦੇ ਹੀ ਹੱਸ ਪਏ ਜੋਅ ਬਾਈਡੇਨ

ਸਮਿਟ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਪਹਿਲੀ ਫਿਜਿਕਲ ਕਵਾਡ ਸਮਿਟ ਇਤਿਹਾਸਕ ਪਹਿਲ ਲਈ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਬਹੁਤ-ਬਹੁਤ ਧੰਨਵਾਦ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਾਡਾ ਕਵਾਡ ਇੱਕ ਤਰ੍ਹਾਂ ਫੋਰਸ ਫਾਰ ਗਲੋਬਲ ਗੁਡ ਦੀ ਭੂਮਿਕਾ ਵਿੱਚ ਕੰਮ ਕਰੇਗਾ। ਉਨ੍ਹਾਂ ਕਿਹਾ, ਅਸੀਂ 2004 ਦੀ ਸੁਨਾਮੀ ਤੋਂ ਬਾਅਦ ਇੰਡੋ-ਪੈਸੇਫਿਕ ਖੇਤਰ ਦੀ ਮਦਦ ਲਈ ਇਕੱਠੇ ਆਏ ਸੀ। ਅੱਜ ਜਦੋਂ ਵਿਸ਼ਵ ਕੋਵਿਡ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਅਸੀਂ ਇੱਕ ਵਾਰ ਫਿਰ ਕਵਾਡ ਦੇ ਰੂਪ ਵਿੱਚ ਇਕੱਠੇ ਮਿਲ ਕੇ ਮਨੁੱਖਤਾ  ਦੇ ਹਿੱਤ ਵਿੱਚ ਜੁਟੇ ਹਾਂ। ਉਨ੍ਹਾਂ ਅੱਗੇ ਕਿਹਾ, ਸਾਡਾ ਕਵਾਡ ਵੈਕਸੀਨ ਪਹਿਲ ਇੰਡੋ-ਪੈਸੇਫਿਕ ਦੇਸ਼ਾਂ ਦੀ ਵੱਡੀ ਮਦਦ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, ਸਪਲਾਈ ਚੇਨ ਹੋਵੇ ਜਾਂ ਵਿਸ਼ਵ ਸੁਰੱਖਿਆ, ਜਲਵਾਯੂ ਪਰਿਵਰਤਨ ਹੋਵੇ ਜਾਂ ਕੋਵਿਡ ਰਿਸਪਾਂਸ ਜਾਂ ਟੈਕਨੋਲਾਜੀ ਵਿੱਚ ਸਹਿਯੋਗ ਇਨ੍ਹਾਂ ਸਾਰੇ ਵਿਸ਼ਿਆਂ 'ਤੇ ਮੈਨੂੰ ਆਪਣੇ ਸਾਥੀਆਂ ਨਾਲ ਚਰਚਾ ਕਰਨ ਵਿੱਚ ਖੁਸ਼ੀ ਹੋਵੇਗੀ।

 ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News