ਕਾਜ਼ੀ ਪਾਕਿਸਤਾਨ ਦੇ ਅਗਲੇ ਵਿਦੇਸ਼ ਸਕੱਤਰ ਨਿਯੁਕਤ
Tuesday, Feb 08, 2022 - 02:55 PM (IST)
ਇਸਲਾਮਾਬਾਦ (ਵਾਰਤਾ): ਤੁਰਕੀ ਵਿੱਚ ਪਾਕਿਸਤਾਨ ਦੇ ਰਾਜਦੂਤ ਮੁਹੰਮਦ ਸਾਈਰਸ ਸੱਜਾਦ ਕਾਜ਼ੀ ਅਗਲੇ ਮਹੀਨੇ ਵਿਦੇਸ਼ ਸਕੱਤਰ ਦੇ ਰੂਪ ਵਿੱਚ ਸੋਹੇਲ ਮਹਿਮੂਦ ਦੀ ਜਗ੍ਹਾ ਲੈ ਸਕਦੇ ਹਨ। ਕਾਜ਼ੀ ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਆਪਣੀ ਸੇਵਾ ਦੇ ਚੁੱਕੇ ਹਨ। ਇੱਕ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ। ਮੌਜੂਦਾ ਵਿਦੇਸ਼ ਸਕੱਤਰ ਸੋਹਲ ਮਹਿਮੂਦ ਇਸ ਸਾਲ ਮਾਰਚ ਵਿੱਚ ਆਪਣੇ ਤਿੰਨ ਸਾਲ ਦੇ ਕਾਰਜਕਾਲ ਨੂੰ ਪੂਰਾ ਕਰ ਲੈਣਗੇ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ ’ਚ ਅਹਿਮਦੀਆ ਭਾਈਚਾਰੇ ਦੀਆਂ 45 ਕਬਰਾਂ ਦੀ ਕੀਤੀ ਗਈ ਬੇਅਦਬੀ
ਵਰਤਮਾਨ ਸਮੇਂ ਵਿੱਚ ਸਾਇਰਸ ਕਾਜ਼ੀ ਸੀਨੀਅਰ ਗ੍ਰੇਡ-21 ਦੇ ਅਫਸਰ ਹਨ ਅਤੇ ਹੁਣ ਇੱਕ ਮਹੀਨੇ ਦੇ ਅੰਦਰ ਉਨ੍ਹਾਂ ਨੂੰ ਤਰੱਕੀ ਦੇਣ 'ਤੇ ਗਰੇਡ-22 ਵਿੱਚ ਹੋਣ ਦੀ ਸੰਭਾਵਨਾ ਹੈ, ਜੋ ਸਿਵਿਲ ਨੌਕਰਸ਼ਾਹੀ ਵਿੱਚ ਸਭ ਤੋਂ ਵੱਡਾ ਗ੍ਰੇਡ ਹੈ। ਕੁਝ ਰਜਨੀਤਕ ਸੂਤਰਾਂ ਨੇ ਦਿ ਨਿਊਜ ਨੂੰ ਦੱਸਿਆ ਕਿ ਸਾਈਰਸ ਕਾਜ਼ੀ ਨੇ ਵਸ਼ਿੰਗਟਨ, ਨਵੀਂ ਦਿੱਲੀ (2005-06) ਅਤੇ ਹੋਰ ਦੇਸ਼ਾਂ ਵਿੱਚ ਮਹੱਤਵਪੂਰਨ ਰਾਜਨੀਤਕ ਅਹੁਦਿਆਂ 'ਤੇ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜੂਨ, 2013 ਤੋਂ ਅਕਤੂਬਰ, 2015 ਤੱਕ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਵੀ ਕੰਮ ਕੀਤਾ। ਮੌਜੂਦਾ ਵਿਦੇਸ਼ ਸਕੱਤਰ ਸੋਹੇਲ ਮਹਿਮੂਦ ਦੇ ਅੰਕਾਰਾ ਵਿੱਚ ਰਾਜਦੂਤ ਬਣਨ ਦੀ ਉਮੀਦ ਹੈ, ਜਿੱਥੇ ਉਹ ਪਹਿਲਾਂ ਵੀ ਰਾਜਦੂਤ ਦੇ ਰੂਪ ਵਿੱਚ ਕੰਮ ਕਰ ਚੁੱਕੇ ਹਨ। ਉਹ ਇਸੇ ਸਾਲ ਸਤੰਬਰ ਵਿੱਚ ਰਿਟਾਇਰ ਹੋਣ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ISIS-K ਦੇ ਨੇਤਾ ਸਨਾਉੱਲਾ ਗਫਾਰੀ 'ਤੇ 1 ਕਰੋੜ ਡਾਲਰ ਦਾ ਇਨਾਮ ਕੀਤਾ ਘੋਸ਼ਿਤ
ਇੱਕ ਹੋਰ ਮਹੱਤਵਪੂਰਨ ਘਟਨਾਕ੍ਰਮ ਵਿੱਚ ਵਿਦੇਸ਼ ਮੰਤਰੀ ਦਫ਼ਤਰ ਵਿੱਚ ਵਿਸ਼ੇਸ਼ ਸਕੱਤਰ ਰੇਜ਼ਾ ਬਸ਼ੀਰ ਤਰਾਰ ਨੂੰ ਜਾਪਾਨ ਦਾ ਰਾਜਦੂਤ ਨਿਯੁਕਤ ਕੀਤਾ ਜਾਵੇਗਾ। ਰੇਜ਼ਾ ਬਸ਼ੀਰ ਤਰਾਰ ਇਸ ਤੋਂ ਪਹਿਲਾਂ ਕੈਨੇਡਾ ਵਿੱਚ ਹਾਈ ਕਮਿਸ਼ਨਰ ਦਾ ਕੰਮ ਕਰ ਚੁੱਕੇ ਹਨ। ਉਹਨਾਂ ਨੂੰ ਜਾਪਾਨੀ ਭਾਸ਼ਾ ਦੀ ਚੰਗੀ ਸਮਝ ਹੈ ਅਤੇ ਸਾਲ 2003 ਵਿੱਚ ਦੋ ਸਾਲਾਂ ਲਈ ਟੋਕੀਓ ਵਿੱਚ ਆਪਣੀ ਸੇਵਾ ਦੇ ਚੁੱਕੇ ਹਨ। ਉਹ ਇਮਤਿਆਜ਼ ਅਹਿਮਦ ਦੀ ਜਗ੍ਹਾ ਲੈਣ ਵਾਲੇ ਹਨ, ਜੋ ਅਗਲੇ ਮਹੀਨੇ ਸੇਵਾ ਰਿਟਾਇਰ ਹੋਣ ਵਾਲੇ ਹਨ।