ਦੋਹਾ ਤੋਂ ਕਾਬੁਲ ਵਿਚਕਾਰ ਸਿੱਧੀਆਂ ਉਡਾਣਾਂ ''ਤੇ ਕਤਰ-ਤਾਲਿਬਾਨ ਵਿਚਾਲੇ ਬਣੀ ਸਹਿਮਤੀ
Thursday, Feb 03, 2022 - 11:40 AM (IST)
ਕਾਬੁਲ (ਏ.ਐੱਨ.ਆਈ.) ਕਤਰ ਅਤੇ ਤਾਲਿਬਾਨ ਨੇ ਬੁੱਧਵਾਰ ਨੂੰ ਕਾਬੁਲ ਅਤੇ ਦੋਹਾ ਦੇ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ 'ਤੇ ਸਹਿਮਤੀ ਜਤਾਈ। ਟੋਲੋ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਇੱਕ ਆਪਸੀ ਸਮਝੌਤੇ ਦੇ ਅਧਾਰ 'ਤੇ ਅਫਗਾਨਿਸਤਾਨ ਦੇ ਆਵਾਜਾਈ ਅਤੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਅਫਗਾਨ ਅਤੇ ਕਤਰ ਏਅਰਲਾਈਨਜ਼ ਹਰ ਹਫ਼ਤੇ ਦੋਹਾ-ਕਾਬੁਲ ਲਈ ਉਡਾਣਾਂ ਸੰਚਾਲਿਤ ਕਰਨਗੇ।
ਦੋਹਾਂ ਦੇਸ਼ਾਂ ਵਿਚਾਲੇ ਹੋਇਆ ਸਮਝੌਤਾ
ਮੰਤਰਾਲੇ ਦੇ ਇਕ ਬੁਲਾਰੇ ਨੇ ਇਮਾਮੁਦੀਨ ਅਹਿਮਦੀ ਨੇ ਦੱਸਿਆ ਕਿ ਇਸਲਾਮਿਕ ਅਮੀਰਾਤ ਅਤੇ ਕਤਰ ਨੇ ਕਾਬੁਲ-ਦੋਹਾ ਵਿਚਕਾਰ ਉਡਾਣਾਂ ਸ਼ੁਰੂ ਕਰਨ ਲਈ ਇੱਕ ਸਮਝੌਤਾ ਕੀਤਾ ਹੈ। ਅਫਗਾਨ ਏਅਰਲਾਈਨਜ਼ ਦੋਹਾ ਲਈ ਉਡਾਣਾਂ ਸੰਚਾਲਿਤ ਕਰੇਗੀ ਅਤੇ ਕਤਰ ਏਅਰਲਾਈਨਜ਼ ਕਾਬੁਲ ਲਈ ਉਡਾਣ ਭਰੇਗੀ। ਮਾਹਰਾਂ ਦੇ ਅਨੁਸਾਰ ਕਾਬੁਲ ਅਤੇ ਦੋਹਾ ਦੇ ਵਿਚਕਾਰ ਉਡਾਣਾਂ ਸ਼ੁਰੂ ਹੋਣ ਨਾਲ ਅਫਗਾਨਿਸਤਾਨ ਦੇ ਹਵਾਬਾਜ਼ੀ ਉਦਯੋਗ ਨੂੰ ਵਧਾਵਾ ਮਿਲੇਗਾ। ਇੱਕ ਅਰਥਸ਼ਾਸਤਰੀ ਸੈਯਦ ਮਸੂਦ ਨੇ ਕਿਹਾ ਕਿ ਕਤਰ ਤੋਂ ਅਫਗਾਨਿਸਤਾਨ ਅਤੇ ਅਫਗਾਨਿਸਤਾਨ ਤੋਂ ਕਤਰ ਲਈ ਉਡਾਣਾਂ ਦੀ ਸ਼ੁਰੂਆਤ ਅਫਗਾਨਿਸਤਾਨ ਹਵਾਬਾਜ਼ੀ ਲਈ ਇੱਕ ਵੱਡਾ ਕਦਮ ਹੈ।
ਪੜ੍ਹੋ ਇਹ ਅਹਿਮ ਖ਼ਬਰ- UAE ਨੇ ‘ਦੁਸ਼ਮਣਾਂ’ ਦੇ ਤਿੰਨ ਡਰੋਨ ਕੀਤੇ ਢੇਰ, ਦੇਸ਼ 'ਤੇ ਇਹ ਚੌਥਾ ਹਮਲਾ
ਹਵਾਬਾਜ਼ੀ ਸੇਵਾ ਵਿਚ ਹੋਵੇਗਾ ਸੁਧਾਰ
ਅਫਗਾਨਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਏਸੀਏਏ) ਦੇ ਸਾਬਕਾ ਪ੍ਰਮੁੱਖ ਨੇ ਕਿਹਾ ਕਿ ਕਾਬੁਲ ਅਤੇ ਕਤਰ ਵਿਚਕਾਰ ਉਡਾਣਾਂ ਨਾਲ ਟਿਕਟਾਂ ਦੀ ਕੀਮਤ ਘੱਟ ਕਰਨ ਅਤੇ ਦੇਸ਼ ਦੇ ਹਵਾਬਾਜ਼ੀ ਸੇਵਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨ ਮਿਲੇਗੀ। ਐਸਈਏ ਕੇ ਸਾਬਕਾ ਪ੍ਰਮੁੱਖ ਮੁਹੰਮਦ ਕਾਸਿਮ ਵਫ਼ਾਈਜਾਦਾ ਨੇ ਕਿਹਾ ਕਿ ਅਫ਼ਗਾਨਿਸਤਾਨ ਉਡਾਣਾਂ ਲਈ ਤੁਰਕੀ ਅਤੇ ਯੂਏਈ ਵਰਗੇ ਆਪਣੇ ਦੋ ਮੁੱਖ ਪਾਰਗਮਨ ਕੇਂਦਰਾਂ 'ਤੇ ਨਿਰਭਰ ਹੈ ਅਤੇ ਹੁਣ ਕਤਰ ਲਈ ਉਡਾਣਾਂ ਸ਼ੁਰੂ ਕਰਨਾ ਕਾਫ਼ੀ ਮਦਦਗਾਰ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਕਤਰ ਏਅਰਵੇਜ਼ ਇੱਕ ਮਸ਼ਹੂਰ ਏਅਰਲਾਈਨ ਹੈ, ਜਿਸ ਨੂੰ 173 ਮੰਜ਼ਿਲਾਂ ਤੱਕ ਉਡਾਣ ਭਰਨ ਦੀ ਇਜਾਜ਼ਤ ਹੈ।
ਤੁਰਕੀ, ਕਾਬੁਲ ਅਤੇ ਤਾਲਿਬਾਨ ਵਿਚਕਾਰ ਹੋਈ ਬੈਠਕ
ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਵਫਾਈਜਾਦਾ ਦੇ ਅਨੁਸਾਰ ਕਾਬੁਲ ਅਤੇ ਦੋਹਾ ਨੇ 2005 ਵਿੱਚ ਦੋ ਪੱਖੀ ਹਵਾਬਾਜ਼ੀ ਸਹਿਯੋਗ ਲਈ ਇੱਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਸਨ ਪਰ ਸਿਆਸੀ ਮੁੱਦਿਆਂ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਨਹੀਂ ਹੋਈਆਂ ਸਨ। ਪਹਿਲਾਂ ਮੰਗਲਵਾਰ ਨੂੰ ਕਤਰ ਨੇ ਤਾਲਿਬਾਨ ਨਾਲ ਦੋਹਾਂ ਧਿਰਾਂ ਦੇ ਵਿਚਕਾਰ ਗੱਲਬਾਤ ਦੇ ਬਾਅਦ ਦਾ ਕਾਬੁਲ ਹਵਾਈ ਅੱਡੇ ਤੋਂ ਚਾਰਟਡ ਨਿਕਾਸੀ ਉਡਾਣਾਂ ਮੁੜ ਸ਼ੁਰੂ ਕਰਨ 'ਤੇ ਸਹਿਮਤੀ ਜਤਾਈ ਸੀ। ਇਸ ਵਿਚਕਾਰ ਤੁਰਕੀ, ਕਤਰ ਅਤੇ ਤਾਲਿਬਾਨ ਦੇ ਅਧਿਕਾਰੀਆਂ ਵਿਚਕਾਰ ਇੱਕ ਤ੍ਰਿਪੱਖੀ ਬੈਠਕ ਵਿਚ ਕਾਬੁਲ ਹਵਾਈ ਅੱਡੇ ਦੇ ਪ੍ਰਬੰਧਨ ਅਤੇ ਸੰਚਾਲਨ ਬਾਰੇ ਕਈ ਪ੍ਰਮੁੱਖ ਮੁੱਦਿਆਂ 'ਤੇ ਸਹਿਮਤੀ ਬਣੀ ਸੀ।