ਕਰੀਬੀ ਅਧਿਕਾਰੀਆਂ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਪੁਤਿਨ ਹੋਏ ਇਕਾਂਤਵਾਸ

Tuesday, Sep 14, 2021 - 07:39 PM (IST)

ਕਰੀਬੀ ਅਧਿਕਾਰੀਆਂ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਪੁਤਿਨ ਹੋਏ ਇਕਾਂਤਵਾਸ

ਮਾਸਕੋ-ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਕਰੀਬੀ ਅਧਿਕਾਰੀਆਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਕਾਰਨ ਖੁਦ ਇਕਾਂਤਵਾਸ ਹੋ ਗਏ ਹਨ। ਰਾਸ਼ਟਰਪਤੀ ਦਫ਼ਤਰ 'ਕ੍ਰੇਮਲਿਨ' ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। 'ਕ੍ਰੇਮਲਿਨ' ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਪੁਤਿਨ ਨੇ ਕੋਵਿਡ-19 ਦੀ ਜਾਂਚ ਕਰਵਾਈ ਪਰ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ। ਪੁਤਿਨ ਕੋਵਿਡ-19 ਰੋਕੂ ਟੀਕੇ ਸਪੂਤਨਿਕ-ਵੀ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ ਪਰ ਇਨਫੈਕਟਿਡਾਂ ਦੇ ਸੰਪਰਕ 'ਚ ਆਉਣ ਕਾਰਨ ਇਕਾਤਵਾਂਸ 'ਚ ਰਹਿਣਗੇ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮਾਂ ਦਾ ਹੋਇਆ ਦੇਹਾਂਤ

ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਪੁਤਿਨ ਕਦੋਂ ਤੱਕ ਇਕਤਾਂਵਾਸ 'ਚ ਰਹਿਣਗੇ ਪਰ ਕਿਹਾ ਕਿ ਉਹ ਆਪਣਾ ਕੰਮ ਜਾਰੀ ਰੱਖਣਗੇ। ਪੁਤਿਨ ਕਿਸ ਦੇ ਸੰਪਰਕ 'ਚ ਆਏ ਇਸ ਦੇ ਬਾਰੇ 'ਚ ਪੇਸਕੋਵ ਨੇ ਕੋਈ ਟਿੱਪਣੀ ਨਹੀਂ ਕੀਤੀ। ਇਸ ਤੋਂ ਪਹਿਲਾਂ 'ਕ੍ਰੇਮਲਿਨ' ਨੇ ਦੱਸਿਆ ਕਿ ਪੁਤਿਨ ਅਤੇ ਤਾਜਿਕਸਤਾਨ ਦੇ ਰਾਸ਼ਟਰਪਤੀ ਇਮੋਮਲੀ ਰਹਿਮਾਨ ਦਰਮਿਆਨ ਫੋਨ 'ਤੇ ਗੱਲਬਾਤ ਹੋਈ। ਰੂਸ ਦੇ ਰਾਸ਼ਟਰਪਤੀ ਨੇ ਸੋਮਵਾਰ ਨੂੰ ਕਿਸੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਉਨ੍ਹਾਂ ਨੇ ਰੂਸ ਦੇ ਪੈਰਾਲੰਪਿਕ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਬੈਲਾਰੂਸ ਨਾਲ ਫੌਜੀ ਮੁਹਿੰਮ 'ਚ ਸ਼ਾਮਲ ਹੋਏ ਅਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਦੁਨੀਆ 'ਚ ਹੋਰਨਾਂ ਸਮੂਹਾਂ ਦੇ ਹੌਂਸਲੇ ਕਰੇਗੀ ਬੁਲੰਦ : ਗੁਟਾਰੇਸ

ਪੈਰਾਲੰਪਿਕ ਖਿਡਾਰੀਆਂ ਨਾਲ ਮੁਲਾਕਾਤ ਕਰਨ ਦੌਰਾਨ ਪੁਤਿਨ ਨੇ ਕਿਹਾ ਸੀ ਕਿ ਜਲਦ ਹੀ ਉਨ੍ਹਾਂ ਨੂੰ ਇਕਾਂਤਵਾਸ 'ਚ ਜਾਣਾ ਪੈ ਸਕਦਾ ਹੈ। ਜਦ ਰਾਸ਼ਟਰਤਪੀ ਨੂੰ ਪਤਾ ਸੀ ਕਿ ਉਨ੍ਹਾਂ ਦੇ ਕਰੀਬੀ ਘੇਰੇ 'ਚ ਕੋਵਿਡ-19 ਦੇ ਮਾਮਲੇ ਆ ਚੁੱਕੇ ਹਨ ਤਾਂ ਉਨ੍ਹਾਂ ਨੇ ਸੋਮਵਾਰ ਨੂੰ ਕਈ ਪ੍ਰੋਗਰਾਮਾਂ 'ਚ ਸ਼ਿਰਕਤ ਕਿਉਂ ਕੀਤੀ, ਇਹ ਪੁੱਛੇ ਜਾਣ 'ਤੇ ਪੇਸਕੋਵ ਨੇ ਕਿਹਾ ਕਿ ਡਾਕਟਰਾਂ ਦੀ ਰਾਏ ਤੋਂ ਬਾਅਦ ਰਾਸ਼ਟਰਪਤੀ ਨੇ ਇਕਾਂਤਵਾਸ 'ਚ ਜਾਣ ਦਾ ਫੈਸਲਾ ਕੀਤਾ ਹੈ ਅਤੇ ਸੋਮਵਾਰ ਨੂੰ ਪ੍ਰੋਗਰਾਮਾਂ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੋਇਆ। ਰੂਸ 'ਚ ਹੁਣ ਤੱਕ ਕੋਵਿਡ-19 ਦੇ 71 ਲੱਖ ਮਾਮਲੇ ਆ ਚੁੱਕੇ ਹਨ ਅਤੇ 1,94,249 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News