ਸਮਝੌਤੇ ਤਹਿਤ ਯੂਕ੍ਰੇਨ ਦੇ ‘ਡੋਨੇਤਸਕ’ ਇਲਾਕੇ ਦਾ ਬਾਕੀ ਹਿੱਸਾ ਚਾਹੁੰਦੇ ਹਨ  ਪੁਤਿਨ : ਜ਼ੇਲੈਂਸਕੀ

Wednesday, Aug 13, 2025 - 02:24 AM (IST)

ਸਮਝੌਤੇ ਤਹਿਤ ਯੂਕ੍ਰੇਨ ਦੇ ‘ਡੋਨੇਤਸਕ’ ਇਲਾਕੇ ਦਾ ਬਾਕੀ ਹਿੱਸਾ ਚਾਹੁੰਦੇ ਹਨ  ਪੁਤਿਨ : ਜ਼ੇਲੈਂਸਕੀ

ਬ੍ਰਸਲਜ਼ - ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਚਾਹੁੰਦੇ ਹਨ ਕਿ ਯੂਕ੍ਰੇਨ ਜੰਗਬੰਦੀ ਸਮਝੌਤੇ ਤਹਿਤ ਡੋਨੇਤਸਕ ਇਲਾਕੇ ਦੇ ਬਾਕੀ 30 ਫੀਸਦੀ ਹਿੱਸੇ ਤੋਂ ਵੀ ਪਿੱਛੇ ਹਟ ਜਾਵੇ, ਜੋ ਕਿ ਇਸ ਸਮੇਂ ਯੂਕ੍ਰੇਨ ਦੇ ਕੰਟਰੋਲ ਵਿਚ ਹੈ।  

ਜ਼ੇਲੈਂਸਕੀ ਨੇ ਦੁਹਰਾਇਆ ਕਿ ਯੂਕ੍ਰੇਨ ਆਪਣੇ ਕੰਟਰੋਲ ਵਾਲੇ ਇਲਾਕਿਆਂ ’ਚੋਂ ਪਿੱਛੇ ਨਹੀਂ ਹਟੇਗਾ ਕਿਉਂਕਿ ਇਹ ਗੈਰ-ਸੰਵਿਧਾਨਕ ਹੈ ਅਤੇ ਭਵਿੱਖ ਵਿਚ ਰੂਸ ਨੂੰ ਦੁਬਾਰਾ ਹਮਲਾ ਕਰਨ ’ਚ ਮਦਦ ਕਰ ਸਕਦਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਪੁਤਿਨ ਚਾਹੁੰਦੇ ਹਨ ਕਿ  ਡੋਨੇਤਸਕ ਦਾ ਬਾਕੀ 9,000 ਵਰਗ ਕਿਲੋਮੀਟਰ (3,500 ਵਰਗ ਮੀਲ) ਇਲਾਕਾ, ਜੋ ਕਿ ਇਸ ਸਮੇਂ ਕੀਵ ਦੇ ਕਬਜ਼ੇ ਵਿਚ ਹੈ, ਜੰਗਬੰਦੀ ਸਮਝੌਤੇ ਤਹਿਤ ਰੂਸ ਦੇ ਕੰਟਰੋਲ ਅਧੀਨ ਕਰ ਦਿੱਤਾ ਜਾਵੇ।
 


author

Inder Prajapati

Content Editor

Related News