ਪੁਤਿਨ ਨੇ ਪਰਮਾਣੂ ਸਮਰੱਥਾ ਵਾਲੇ ਲੜਾਕੂ ਜਹਾਜ਼ ’ਚ ਭਰੀ ਉਡਾਣ
Friday, Feb 23, 2024 - 11:43 AM (IST)
ਮਾਸਕੋ (ਭਾਸ਼ਾ)- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਵੀਰਵਾਰ ਨੂੰ ਪਰਮਾਣੂ ਸਮਰੱਥਾ ਵਾਲੇ ਲੜਾਕੂ ਜਹਾਜ਼ ’ਚ ਸਹਿ-ਪਾਇਲਟ ਵਜੋਂ ਉਡਾਣ ਭਰੀ। ਪੁਤਿਨ ਦੀ ਇਸ ਲੜਾਕੂ ਜਹਾਜ਼ ਦੀ ਸਵਾਰੀ ਦਾ ਮਕਸਦ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਆਪਣੇ ਅਕਸ ਨੂੰ ਮਜ਼ਬੂਤ ਦਿਖਾਉਣਾ ਹੈ। ਰੂਸ ’ਚ ਹੋਣ ਵਾਲੀਆਂ ਚੋਣਾਂ ’ਚ ਪੁਤਿਨ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ
ਟੀ. ਯੂ.-160 ਐੱਮ ਸੁਪਰਸੋਨਿਕ ਲੜਾਕੂ ਜਹਾਜ਼ ’ਚ ਪੁਤਿਨ ਨੇ ਕਰੀਬ 30 ਮਿੰਟ ਤੱਕ ਸਵਾਰੀ ਕੀਤੀ। ਇਸ ਉਡਾਣ ਨਾਲ ਪੁਤਿਨ ਦਾ ਉਦੇਸ਼ ਯੂਕ੍ਰੇਨ ’ਚ ਜੰਗ ਨੂੰ ਲੈ ਕੇ ਪੱਛਮੀ ਦੇਸ਼ਾਂ ਨਾਲ ਵਧਦੇ ਤਣਾਅ ਵਿਚਕਾਰ ਰੂਸ ਦੀ ਪ੍ਰਮਾਣੂ ਸ਼ਕਤੀ ਦਾ ਦਮ ਦਿਖਾਉਣਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।