ਪੁਤਿਨ ਨੇ ਅਮਰੀਕੀ ਪਾਬੰਦੀਆਂ ਨੂੰ ''ਵਿਰੋਧੀ ਪ੍ਰਭਾਵ ਵਾਲਾ ਤੇ ਬਕਵਾਸ'' ਕਰਾਰ ਦਿੱਤਾ

Thursday, Aug 23, 2018 - 02:28 AM (IST)

ਪੁਤਿਨ ਨੇ ਅਮਰੀਕੀ ਪਾਬੰਦੀਆਂ ਨੂੰ ''ਵਿਰੋਧੀ ਪ੍ਰਭਾਵ ਵਾਲਾ ਤੇ ਬਕਵਾਸ'' ਕਰਾਰ ਦਿੱਤਾ

ਸੋਚੀ— ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਾਸਕੋ ਦੇ ਖਿਲਾਫ ਅਮਰੀਕੀ ਪਾਬੰਦੀਆਂ ਨੂੰ 'ਵਿਰੋਧੀ ਪ੍ਰਭਾਵ ਵਾਲਾ ਤੇ ਬਕਵਾਸ' ਕਰਾਰ ਦਿੱਤਾ। ਇਸ ਤੋਂ ਪਹਿਲਾਂ ਵਾਸ਼ਿੰਗਟਨ ਨੇ ਮਾਸਕੋ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਉਹ ਆਰਥਿਕ ਪਾਬੰਦੀਆਂ ਦੇ ਲਈ ਤਿਆਰ ਰਹੇ। ਪੁਤਿਨ ਨੇ ਫਿਨਲੈਂਡ ਦੇ ਆਪਣੇ ਹਮਰੁਤਬਾ ਸਾਊਲੀ ਨੀਨਿਸਤੋ ਦੇ ਨਾਲ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਪਾਬੰਦੀ ਵਿਰੋਧੀ ਪ੍ਰਭਾਵ ਵਾਲੀ ਤੇ ਬਕਵਾਸ ਕਾਰਵਾਈ ਹੈ, ਖਾਸ ਕਰਕੇ ਰੂਸ ਜਿਹੇ ਦੇਸ਼ ਦੇ ਲਈ। ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਖਰਕਾਰ ਵਾਸ਼ਿੰਗਟਨ ਨੂੰ ਅਹਿਸਾਸ ਹੋਵੇਗਾ ਕਿ ਇਸ ਨੀਤੀ ਦਾ ਕੋਈ ਭਵਿੱਖ ਨਹੀਂ ਹੈ।


Related News