ਰੂਸ-ਯੂਕ੍ਰੇਨ ਜੰਗ ਦੌਰਾਨ ਪੁਤਿਨ ਨੇ ਵਿਦੇਸ਼ੀਆਂ ਨੂੰ ਦਿੱਤਾ 'ਨਾਗਰਿਕਤਾ' ਦਾ ਆਫ਼ਰ
Friday, Jan 05, 2024 - 03:08 PM (IST)
ਮਾਸਕੋ- ਯੂਕ੍ਰੇਨ ਨਾਲ ਚੱਲ ਰਹੇ ਯੁੱਧ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਆਦੇਸ਼ ਜਾਰੀ ਕੀਤਾ ਹੈ। ਇਸ ਆਦੇਸ਼ ਵਿਚ ਯੂਕ੍ਰੇਨ ਵਿੱਚ ਉਸਦੇ ਲਈ ਲੜ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਰੂਸੀ ਨਾਗਰਿਕਤਾ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਇਲਾਵਾ ਫੌਜ 'ਚ ਭਰਤੀ ਹੋਣ ਵਾਲਿਆਂ ਨੂੰ 100 ਗੁਣਾ ਤਨਖਾਹ ਦਿੱਤੀ ਜਾਵੇਗੀ। ਪੁਤਿਨ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਯੂਕ੍ਰੇਨ ਵਿੱਚ ਮਾਸਕੋ ਦੇ "ਵਿਸ਼ੇਸ਼ ਫੌਜੀ ਆਪ੍ਰੇਸ਼ਨ" ਦੌਰਾਨ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਹਨ, ਉਹ ਆਪਣੇ ਅਤੇ ਆਪਣੇ ਜੀਵਨ ਸਾਥੀ, ਬੱਚਿਆਂ ਅਤੇ ਮਾਪਿਆਂ ਲਈ ਰੂਸੀ ਪਾਸਪੋਰਟ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਹਨ। ਉਹਨਾਂ ਨੂੰ ਇਹ ਸਾਬਤ ਕਰਨ ਵਾਲੇ ਦਸਤਾਵੇਜ਼ ਪ੍ਰਦਾਨ ਕਰਨੇ ਪੈਣਗੇ ਕਿ ਉਹਨਾਂ ਨੇ ਘੱਟੋ-ਘੱਟ ਇੱਕ ਸਾਲ ਲਈ ਸੇਵਾ ਕੀਤੀ ਹੈ।
ਕੌਣ ਲੈ ਸਕੇਗਾ ਨਾਗਰਿਕਤਾ
ਇਸ ਆਦੇਸ਼ ਦੇ ਤਹਿਤ ਉਹ ਲੋਕ ਜਿਨ੍ਹਾਂ ਨੇ ਨਿਯਮਤ ਹਥਿਆਰਬੰਦ ਬਲਾਂ ਜਾਂ ਰੂਸ ਦੇ ਹੋਰ "ਫੌਜੀ ਗਠਨ" ਨਾਲ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਹਨ, ਉਹ ਰੂਸੀ ਨਾਗਰਿਕਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ। ਰਾਸ਼ਟਰਪਤੀ ਪੁਤਿਨ ਦੇ ਇਸ ਕਦਮ ਨਾਲ ਅਜਿਹਾ ਲੱਗ ਰਿਹਾ ਹੈ ਕਿ ਉਹ ਰੂਸੀ ਫੌਜ 'ਚ ਭਰਤੀ ਹੋਣ ਲਈ ਫੌਜੀ ਤਜਰਬੇ ਵਾਲੇ ਜ਼ਿਆਦਾ ਤੋਂ ਜ਼ਿਆਦਾ ਵਿਦੇਸ਼ੀ ਸ਼ਾਮਲ ਕਰਨਾ ਚਾਹੁੰਦੇ ਹਨ। ਦਰਅਸਲ ਅਜਿਹੀਆਂ ਖ਼ਬਰਾਂ ਹਨ ਕਿ ਰੂਸ ਨੇ ਯੁੱਧ ਵਿਚ ਆਪਣੇ ਬਹੁਤ ਸਾਰੇ ਸੈਨਿਕਾਂ ਨੂੰ ਗੁਆ ਦਿੱਤਾ ਹੈ ਕਿਉਂਕਿ ਯੂਕ੍ਰੇਨ ਦੀ ਫੌਜ ਉਨ੍ਹਾਂ 'ਤੇ ਹਾਵੀ ਹੈ।
ਯੁੱਧ ਵਿੱਚ ਮਾਰੇ ਗਏ 3 ਲੱਖ ਤੋਂ ਵੱਧ ਰੂਸੀ ਸੈਨਿਕ
ਹਾਲਾਂਕਿ ਮਾਸਕੋ ਯੂਕ੍ਰੇਨ ਵਿੱਚ ਆਪਣੇ ਪੱਖ ਵਿੱਚ ਲੜ ਰਹੇ ਵਿਦੇਸ਼ੀ ਲੋਕਾਂ ਦੀ ਗਿਣਤੀ ਬਾਰੇ ਅੰਕੜੇ ਪ੍ਰਕਾਸ਼ਤ ਨਹੀਂ ਕਰਦਾ ਹੈ। ਪਰ ਰਾਇਟਰਜ਼ ਨੇ ਪਹਿਲਾਂ ਕਿਊਬਾ ਦੇ ਲੋਕਾਂ 'ਤੇ ਰਿਪੋਰਟ ਦਿੱਤੀ ਹੈ ਜੋ ਕਿਊਬਾ ਦੀ ਔਸਤ ਮਹੀਨਾਵਾਰ ਤਨਖਾਹ ਦੇ 100 ਗੁਣਾ ਤੋਂ ਵੱਧ ਬੋਨਸ ਦੇ ਬਦਲੇ ਫੌਜ ਵਿੱਚ ਭਰਤੀ ਹੋਏ ਹਨ। ਇੱਕ ਯੂ.ਐਸ ਖੁਫੀਆ ਰਿਪੋਰਟ ਦਾ ਅੰਦਾਜ਼ਾ ਹੈ ਕਿ ਯੂਕ੍ਰੇਨ ਯੁੱਧ ਵਿੱਚ 315,000 ਰੂਸੀ ਫੌਜੀ ਮਾਰੇ ਅਤੇ ਜ਼ਖਮੀ ਹੋਏ ਹਨ। ਹਾਲਾਂਕਿ ਨਾ ਤਾਂ ਰੂਸ ਅਤੇ ਨਾ ਹੀ ਯੂਕ੍ਰੇਨ ਨੇ 22 ਮਹੀਨਿਆਂ ਦੀ ਲੜਾਈ ਵਿੱਚ ਆਪਣੇ ਨੁਕਸਾਨ ਦਾ ਖੁਲਾਸਾ ਕੀਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦੀ ਫੌਜ ਨੇ 450,000-500,000 ਹੋਰ ਲੋਕਾਂ ਨੂੰ ਲਾਮਬੰਦ ਕਰਨ ਦਾ ਪ੍ਰਸਤਾਵ ਦਿੱਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਖ਼ਬਰ, ਨਵੇਂ ਸਾਲ 'ਚ ਸਰਕਾਰ ਨੇ ਕੀਤਾ ਇਹ ਐਲਾਨ
ਯੂਕ੍ਰੇਨ ਨੇ ਵੀ ਵਿਦੇਸ਼ੀਆਂ ਨੂੰ ਦਿੱਤਾ ਸੀ ਆਫ਼ਰ
ਦੱਸ ਦਈਏ ਕਿ ਯੁੱਧ ਦੀ ਸ਼ੁਰੂਆਤ 'ਚ ਹੀ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਰੂਸੀ ਹਮਲੇ ਖ਼ਿਲਾਫ਼ ਲੜਾਈ 'ਚ ਸ਼ਾਮਲ ਹੋਣ ਲਈ ਕਿਹਾ ਸੀ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਅਪੀਲ ਵਿੱਚ ਕਿਹਾ ਸੀ ਕਿ “ਯੂਕ੍ਰੇਨੀ ਆਰਮਡ ਫੋਰਸਿਜ਼ ਅੰਤਰਰਾਸ਼ਟਰੀ ਵਲੰਟੀਅਰਾਂ ਲਈ ਇੱਕ ਵਿਦੇਸ਼ੀ ਫੌਜ ਯੂਨਿਟ ਦੀ ਸਥਾਪਨਾ ਦੀ ਸ਼ੁਰੂਆਤ ਕਰ ਰਹੀ ਹੈ। ਕੋਈ ਵੀ ਜੋ ਯੂਕ੍ਰੇਨ, ਯੂਰਪ ਅਤੇ ਦੁਨੀਆ ਦੀ ਰੱਖਿਆ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਆ ਸਕਦਾ ਹੈ ਅਤੇ ਰੂਸੀ ਯੁੱਧ ਅਪਰਾਧੀਆਂ ਵਿਰੁੱਧ ਯੂਕ੍ਰੇਨੀਆਂ ਦੇ ਨਾਲ-ਨਾਲ ਲੜ ਸਕਦਾ ਹੈ। ”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।