ਸੀਤਕਾਲੀਨ ਓਲੰਪਿਕ ਲਈ ਬੀਜਿੰਗ ਪਹੁੰਚੇ ਪੁਤਿਨ, ਰਾਸ਼ਟਰਪਤੀ ਸ਼ੀ ਨਾਲ ਕਰਨਗੇ ਗੱਲਬਾਤ

Friday, Feb 04, 2022 - 03:49 PM (IST)

ਬੀਜਿੰਗ (ਭਾਸ਼ਾ)  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ੁੱਕਰਵਾਰ ਨੂੰ ਸੀਤਕਾਲੀਨ ਓਲੰਪਿਕ ਖੇਡਾਂ ਦੇ ਉਦਘਾਟਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵਾਰਤਾ ਲਈ ਬੀਜਿੰਗ ਪਹੁੰਚ ਗਏ। ਯੂਕਰੇਨ 'ਤੇ ਰੂਸ ਦੇ ਮਿਲਟਰੀ ਹਮਲੇ ਦੇ ਖਦਸ਼ੇ ਦੇ ਵਿਚਕਾਰ ਚੀਨ ਨੇ ਰੂਸ ਦਾ ਸਮਰਥਨ ਕੀਤਾ ਹੈ ਅਤੇ ਅਜਿਹੇ ਸਮੇਂ ਵਿਚ ਪੁਤਿਨ ਦਾ ਇਹ ਦੌਰਾ ਕਾਫੀ ਅਹਿਮ ਹੋ ਗਿਆ ਹੈ। ਅਮਰੀਕਾ ਅਤੇ ਬ੍ਰਿਟੇਨ ਨੇ ਚੀਨ ਦੇ ਖਰਾਬ ਮਨੁੱਖੀ ਅਧਿਕਾਰ ਰਿਕਾਰਡ ਕਾਰਨ ਇਹਨਾਂ ਖੇਡਾਂ ਦਾ ਡਿਪਲੋਮੈਟਿਕ ਬਾਈਕਾਟ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਪੀ.ਐੱਮ. ਬੋਲਸਨਾਰੋ 14-17 ਫਰਵਰੀ ਨੂੰ ਕਰਨਗੇ ਰੂਸ ਦਾ ਦੌਰਾ

ਪੁਤਿਨ ਦੇ ਇੱਥੇ ਪਹੁੰਚਣ ਦੀ ਪੁਸ਼ਟੀ ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰ.ਆਈ.ਏ. ਨੇ ਕੀਤੀ। ਦੋਵੇਂ ਨੇਤਾ ਲੰਚ ਦੌਰਾਨ ਗੱਲ ਕਰਨਗੇ। ਇਸ ਵਾਰਤਾ ਵਿਚ ਦੋਹਾਂ ਦੇਸ਼ਾਂ ਦੀਆਂ ਵਿਦੇਸ਼ ਨੀਤੀਆਂ ਵਿਚ ਤਾਲਮੇਲ 'ਤੇ ਜ਼ੋਰ ਰਹੇਗਾ। ਚੀਨ ਦੀ ਸਮਾਚਾਰ ਏਜੰਸੀ ਸ਼ਿਨਹੂਆ ਵੱਲੋਂ ਪ੍ਰਕਾਸ਼ਿਤ ਪੁਤਿਨ ਦੇ ਲੇਖ ਵਿਚ ਕਿਹਾ ਗਿਆ ਹੈ ਕਿ ਰੂਸ ਅਤੇ ਚੀਨ ਗਲੋਬਲ ਮਾਮਲਿਆਂ ਅਤੇ ਅੰਤਰਰਾਸ਼ਟਰੀ ਮਾਮਲਿਆਂ ਨੂੰ ਜ਼ਿਆਦਾ ਨਿਆਂ ਸੰਗਤ ਅਤੇ ਸਮਾਵੇਸ਼ੀ ਬਣਾਉਣ ਵਿਚ ਮਹੱਤਵਪੂਰਨ ਸਥਿਰ ਭੂਮਿਕਾ ਨਿਭਾਉਣਗੇ। ਪੁਤਿਨ ਨੇ ਅਮਰੀਕਾ ਦੀ ਅਗਵਾਈ ਵਿਚ ਖੇਡਾਂ ਦੇ ਡਿਪਲੋਮੈਟਿਕ ਬਾਈਕਾਟ ਦੇ ਬਾਰੇ ਕਿਹਾ ਕਿ ਆਪਣੀਆਂ ਇੱਛਾਵਾਂ ਲਈ ਖੇਡਾਂ ਦੇ ਰਾਜਨੀਤੀਕਰਨ ਦੀ ਕੁਝ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੀ ਉਹ ਨਿੰਦਾ ਕਰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ -ਦੁਬਈ ਡਰੋਨ ਹਮਲੇ ਨੂੰ ਯਾਦ ਕਰਨ ਸਹਿਮ ਜਾਂਦੈ 'ਰਾਮਜਨ', ਦੱਸੀ ਉਸ ਦਿਨ ਦੀ ਕਹਾਣੀ


Vandana

Content Editor

Related News