ਇਮਰਾਨ ਦੀ ਰੈਲੀ ਦਾ ਮਕਸਦ ਆਪਣੀ ਪਸੰਦ ਦੇ ਫੌਜ ਮੁਖੀ ਦੀ ਨਿਯੁਕਤੀ ਕਰਨਾ : ਨਵਾਜ਼

Thursday, Oct 27, 2022 - 12:51 PM (IST)

ਇਮਰਾਨ ਦੀ ਰੈਲੀ ਦਾ ਮਕਸਦ ਆਪਣੀ ਪਸੰਦ ਦੇ ਫੌਜ ਮੁਖੀ ਦੀ ਨਿਯੁਕਤੀ ਕਰਨਾ : ਨਵਾਜ਼

ਨਵੀਂ ਦਿੱਲੀ (ਵਾਰਤਾ)– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਮੁਸਲਿਮ ਲੀਗ ਐੱਨ. (ਪੀ. ਐੱਮ. ਐੱਲ.-ਐੱਨ.) ਦੇ ਸੀਨੀਅਰ ਨੇਤਾ ਨਵਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖ਼ਾਨ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਰੈਲੀ ਦਾ ਮਕਸਦ ਆਪਣੀ ਪਸੰਦ ਦੇ ਫੌਜ ਮੁਖੀ ਦੀ ਨਿਯੁਕਤੀ ਕਰਨਾ ਹੈ।

ਡਾਅਨ ਨਿਊਜ਼ ’ਚ ਅੱਜ ਛਪੀ ਰਿਪੋਰਟ ਮੁਤਾਬਕ ਸ਼ਰੀਫ ਨੇ ਟਵੀਟ ਕਰਕੇ ਕਿਹਾ ਕਿ ਇਮਰਾਨ ਖ਼ਾਨ ਦਾ ਲੰਮਾ ਮਾਰਚ ਕਿਸੇ ਕ੍ਰਾਂਤੀ ਲਈ ਨਹੀਂ ਹੈ, ਸਗੋਂ ਉਨ੍ਹਾਂ ਦੀ ਪਸੰਦ ਦੇ ਫੌਜ ਮੁਖੀ ਦੀ ਨਿਯੁਕਤੀ ਲਈ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਰੂਸ, ਨਾਟੋ ਨੇ ਕੀਤਾ ਪ੍ਰਮਾਣੂ ਅਭਿਆਸ, ਪੁਤਿਨ ਨੇ ਦੁਹਰਾਇਆ 'ਡਰਟੀ ਬੰਬ' ਦਾ ਦਾਅਵਾ

ਉਨ੍ਹਾਂ ਕਿਹਾ ਕਿ ਪੀ. ਟੀ. ਆਈ. ਨੇਤਾ ਜਿਸ ਕ੍ਰਾਂਤੀ ਦਾ ਵਾਅਦਾ ਕਰ ਰਹੇ ਹਨ, ਉਹ ਉਨ੍ਹਾਂ ਦੇ ਚਾਰ ਸਾਲ ਦੇ ਸ਼ਾਸਨ ਦੌਰਾਨ ਦੇਸ਼ ਪਹਿਲਾਂ ਹੀ ਦੇਖ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਫੰਡਿੰਗ ਤੇ ਤੋਸ਼ਾਖਾਨਾ ਮਾਮਲਿਆਂ ’ਚ 50 ਅਰਬ ਰੁਪਏ ਦੀ ਲੁੱਟ ਦੇ ਸਬੂਤਾਂ ਨਾਲ ਇਮਰਾਨ ਖ਼ਾਨ ਇਤਿਹਾਸ ਦੇ ਸਭ ਤੋਂ ਵੱਡੇ ਚੋਰ ਸਾਬਿਤ ਹੋਏ ਹਨ।

ਪ੍ਰਧਾਨ ਮੰਤਰੀ ਸ਼ਹਿਬਾਜ਼ ਨੇ ਟਵੀਟ ਕਰਕੇ ਕਿਹਾ, ‘‘ਇਮਰਾਨ ਖ਼ਤਰਨਾਕ ਗੇਮ ਚਲਾ ਰਹੇ ਹਨ। ਉਹ ਘਟੀਆ ਰਾਜਨੀਤੀ ਲਈ ਅਰਸ਼ਦ ਸ਼ਰੀਫ ਦੇ ਦੁਖਦਾਇਕ ਕਤਲ ਦੀ ਵਰਤੋਂ ਕਰ ਰਹੇ ਹਨ ਤੇ ਦੇਸ਼ ਦੇ ਸੰਸਥਾਨਾਂ ’ਤੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਦੇ ਬਿਨਾਂ ਆਧਾਰ ਦੇ ਦੋਸ਼ਾਂ ਦਾ ਸਹਾਰਾ ਲੈਣ ਦੀ ਬਜਾਏ ਸਬਰ ਰੱਖਦਿਆਂ ਨਿਆਇਕ ਕਮਿਸ਼ਨ ਦੇ ਫ਼ੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News