ਦੋ ਰੋਜ਼ਾ 47ਵੀਂ ਮੈਰਾਥਨ ''ਚ ਪੰਜਾਬੀਆਂ ਨੇ ਕੀਤੀ ਸ਼ਿਰਕਤ

Tuesday, Jul 30, 2024 - 10:20 AM (IST)

ਦੋ ਰੋਜ਼ਾ 47ਵੀਂ ਮੈਰਾਥਨ ''ਚ ਪੰਜਾਬੀਆਂ ਨੇ ਕੀਤੀ ਸ਼ਿਰਕਤ

ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)- ਲੰਘੇ ਐਤਵਾਰ ਸਾਨਫਰਾਂਸਿਸਕੋ ਵਿਖੇ ਦੋ ਰੋਜ਼ਾ 47ਵੀਂ ਮੈਰਾਥਨ ਸਮਾਪਤ ਹੋਈ। ਜਿਸ ਵਿੱਚ ਦੁਨੀਆ ਭਰ ਤੋਂ ਕੋਈ 45000 ਦੇ ਕਰੀਬ ਦੌੜਾਕਾਂ ਨੇ ਹਿੱਸਾ ਲਿਆ। ਇਸ ਦੌੜ ਵਿੱਚ 9 ਪੰਜਾਬੀਆਂ ਨੇ ਵੀ ਹਿੱਸਾ ਲੈਕੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕੀਤੀ। ਜਿਨ੍ਹਾਂ ਵਿੱਚੋ ਇੱਕ 82 ਸਾਲਾ ਨੌਜਵਾਨ ਸਤਿਕਾਰਯੋਗ ਬਾਪੂ ਜੀ ਸਰਦਾਰ ਜੋਗਿੰਦਰ ਸਿੰਘ ਸਾਹੀ ਵੀ ਸਨ, ਜਿਨ੍ਹਾਂ ਨੇ 5ਕੇ ਦੌੜ ਵਿੱਚ ਆਪਣੀ ਉਮਰ ਦੇ ਸਾਰੇ ਹਾਣੀ ਨੌਜਵਾਨਾਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਅਤੇ ਸੇਧ ਲੈਣ ਵਾਲੀ ਗੱਲ ਹੈ ਕਿ ਇਸ ਉਮਰ ਵਿੱਚ ਕਈ ਵਾਰ ਬੰਦਾ ਤੁਰਨ ਨੂੰ ਵੀ ਤਰਸਦਾ ਹੈ ਤੇ ਬਾਪੂ ਜੀ ਮੈਰਾਥਾਨ ਦੌੜ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਚੋਣਾਂ : ਭਾਰਤੀਆਂ ਨੂੰ ਨਾਗਰਿਕਤਾ ਦੇਣ 'ਤੇ ਜੋਰ

ਇਸ ਦੌੜ ਵਿੱਚ ਫਰਿਜਨੋ ਨਿਵਾਸੀ ਹਰਭਜਨ ਸਿੰਘ ਨੇ 64-69 ਸਾਲ ਉਮਰ ਵਰਗ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਫਰਿਜਨੋ ਨਿਵਾਸੀ ਕਮਲਜੀਤ ਸਿੰਘ ਬੈਨੀਪਾਲ ਨੇ 55-60 ਉਮਰ ਵਰਗ ਵਿੱਚ 5ਕੇ ਰੇਸ 26 ਮਿੰਟ ਵਿੱਚ ਪੂਰੀ ਕੀਤੀ। ਇਸੇ ਤਰ੍ਹਾਂ ਕੁਲਵੰਤ ਸਿੰਘ ਗਿੱਲ, ਰਜਿੰਦਰ ਸਿੰਘ ਟਾਂਡਾ, ਮਨਪ੍ਰੀਤ ਸਿੰਘ ਆਦਿ ਨੇ ਵੀ 5ਕੇ ਰੇਸ ਵਿੱਚ ਭਾਗ ਲਿਆ। ਇਨ੍ਹਾਂ ਤੋਂ ਇਲਾਵਾ ਰਜਿੰਦਰ ਸਿੰਘ ਸੇਖੋਂ, ਨਰਿੰਦਰ ਕੌਰ ਸੇਖੋਂ, ਦਰਸ਼ਨ ਸਿੰਘ, ਕਮਲਜੀਤ ਘੁਮਾਣ ਆਦਿ ਨੇ 13ਕੇ ਰੇਸ ਵਿੱਚ ਹਿੱਸਾ ਲੈਕੇ ਪੰਜਾਬੀ ਭਾਈਚਾਰੇ ਦਾ ਨਾਮ ਚਮਕਾਇਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਬਾਬੇ ਜੋਗਿੰਦਰ ਸਿੰਘ ਸਾਹੀ ਦੀ ਪੋਤਰੀ ਗੁਰਸਿਮਰਨ ਕੌਰ ਅਤੇ ਪੋਤ ਜਵਾਈ ਹਰਜਿੰਦਰ ਸਿੰਘ ਨੂੰ ਪਤਾ ਲੱਗਿਆ ਕੇ ਸਾਡੇ ਬਾਬੇ ਨੇ ਦੌੜ ਲਗਾਉਣ ਲਈ ਸਾਨਫਰਾਂਸਿਸਕੋ ਜਾਣਾ ਹੈ ਤਾਂ ਉਨ੍ਹਾਂ ਨੇ ਫਰਿਜ਼ਨੋ ਤੋਂ ਸ਼ਪੈਸ਼ਲ ਲਿਮੋਜ਼ੀਨ ਭੇਜ ਦਿੱਤੀ ਜਿਸ ਵਿੱਚ ਸਵਾਰ ਹੋਕੇ ਦਸੇ ਦੇ ਦਸ ਐਥਲੀਟ ਸਾਨਫਰਾਂਸਿਸਕੋ ਵਿਖੇ ਮੈਰਾਥਾਨ ਵਿੱਚ ਹਿੱਸਾ ਲੈਣ ਲਈ ਪਹੁੰਚੇ। ਇਨ੍ਹਾਂ ਸਾਰੇ ਐਥਲੀਟਾਂ ਨੂੰ ਸੀ. ਸੀ.ਐਸ ਲਿਮੋਜ਼ੀਨ ਸਰਵਿਸ ਨੇ ਸਪਾਂਸਰ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News