ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਬਰੈਂਪਟਨ 'ਚ ਇਕੱਠੇ ਹੋਏ ਪੰਜਾਬੀ

06/06/2022 11:43:24 AM

ਬਰੈਂਪਟਨ : ਮਰਹੂਮ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਚਿੰਗੁਆਕੌਸੀ ਪਾਰਕ ਵਿਖੇ ਪੰਜਾਬੀਆਂ ਦਾ ਵੱਡਾ ਇਕੱਠ ਹੋਇਆ। ਇਸ ਦੌਰਾਨ ਮੂਸੇਵਾਲਾ ਦੇ ਗਾਣੇ ਵਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਆਪਣੇ ਘਰ ਪੰਜਾਬ ਵਾਪਸ ਪਰਤਣ ਅਤੇ ਇੱਕ ਸੁਪਰਸਟਾਰ ਬਣਨ ਤੋਂ ਪਹਿਲਾਂ ਮੂਸੇਵਾਲਾ ਨੇ ਆਪਣਾ ਸੰਗੀਤ ਕੈਰੀਅਰ ਬਰੈਂਪਟਨ ਵਿੱਚ ਸ਼ੁਰੂ ਕੀਤਾ ਸੀ। ਮੂਸੇਵਾਲਾ ਯੂਨਾਈਟਿਡ ਕਿੰਗਡਮ ਅਤੇ ਕੈਨੇਡਾ ਵਿੱਚ ਪ੍ਰਸਿੱਧ ਸੀ, ਜਿੱਥੇ ਉਨ੍ਹਾਂ ਦੇ ਗੀਤ ਬਿਲਬੋਰਡ ਚਾਰਟ ਉੱਤੇ ਵੀ ਸਨ। 

ਇਹ ਵੀ ਪੜ੍ਹੋ: ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਨਾਈਜੀਰੀਅਨ ਰੈਪਰ, ਸ਼ੋਅ 'ਚ ਸਿੱਧੂ ਦੇ ਹੀ ਸਿਗਨੇਚਰ ਸਟਾਈਲ 'ਚ ਦਿੱਤੀ ਸ਼ਰਧਾਂਜਲੀ

PunjabKesari

2021 ਵਿਚ ਮੂਸੇਵਾਲਾ ਰਾਜਨੀਤੀ ਵਿੱਚ ਸ਼ਾਮਲ ਹੋਏ ਸਨ ਅਤੇ ਮਾਰਚ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਹ ਕਾਂਗਰਸ ਵੱਲੋਂ ਚੋਣ ਲੜੇ ਸਨ, ਜਿਸ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਲੰਘੇ ਮਹੀਨੇ 29 ਮਈ ਨੂੰ ਅਣਪਛਾਤੇ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮਾਨਸਾ ਹਸਪਤਾਲ ਦੇ ਸਿਵਲ ਸਰਜਨ ਡਾ: ਰਣਜੀਤ ਰਾਏ ਨੇ ਦੱਸਿਆ ਕਿ ਜਦੋਂ ਮੂਸੇਵਾਲਾ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੋਈ ਸੀ। ਇਹ ਘਟਨਾ ਪੰਜਾਬ ਪੁਲਸ ਵੱਲੋਂ 424 ਹੋਰਾਂ ਸਮੇਤ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਤੋਂ 1 ਦਿਨ ਬਾਅਦ ਵਾਪਰੀ ਸੀ।

ਇਹ ਵੀ ਪੜ੍ਹੋ: ਵਿਦੇਸ਼ਾਂ ਤੋਂ ਕਾਰਵਾਈਆਂ ਕਰਨ ਵਾਲੇ ਗੈਂਗਸਟਰਾਂ ਦਾ ਮੁੱਦਾ ਮੁੜ ਭਖਿਆ, ਭਾਰਤ ਨੇ ਕੈਨੇਡਾ ਕੋਲ ਜਤਾਈ ਚਿੰਤਾ

PunjabKesari


cherry

Content Editor

Related News