ਆਸਟ੍ਰੇਲੀਆ ’ਚ ਮਾਨਵਤਾ ਦੀ ਸੇਵਾ ਲਈ ਅੱਗੇ ਆਏ ਪੰਜਾਬੀ ਨੌਜਵਾਨ, ਕਰ ਰਹੇ ਖ਼ੂਨ-ਦਾਨ

04/06/2021 4:31:42 PM

ਸਿਡਨੀ (ਸਨੀ ਚਾਂਦਪੁਰੀ)-ਆਸਟ੍ਰੇਲੀਆ ’ਚ ਆਪ੍ਰੇਸ਼ਨਾਂ ਤੇ ਹੋਰ ਇਲਾਜ ਲਈ ਖ਼ੂਨ ਅਤੇ ਪਲਾਜ਼ਮਾ ਦੀ ਸਖ਼ਤ ਲੋੜ ਹੈ, ਜਿਸ ਨੂੰ ਪੂਰਾ ਕਰਨ ਤੇ ਮਾਨਵਤਾ ਦੀ ਸੇਵਾ ਕਰਨ ਦੀ ਭਾਵਨਾ ਨਾਲ ਪੰਜਾਬੀ ਨੌਜਵਾਨ ਅੱਗੇ ਆਏ ਹਨ । ਨੌਜਵਾਨਾਂ ਵੱਲੋਂ ਆਸਟ੍ਰੇਲੀਆ ’ਚ ਬਲੱਡ ਡ੍ਰਾਈਵ ਸ਼ੁਰੂ ਕੀਤੀ ਗਈ ਹੈ । ਬਲੱਡ ਡ੍ਰਾਈਵ ਦੀ ਪਹਿਲੀ ਲੜੀ ਤਹਿਤ ਨੌਜਵਾਨਾਂ ਵੱਲੋਂ ਰੈੱਡ ਕਰਾਸ ਦੇ ਪੈਨਰਿਥ ਇਲਾਕੇ ਦੇ ਦਫਤਰ ’ਚ ਖ਼ੂਨ ਅਤੇ ਪਲਾਜ਼ਮਾ ਦਾਨ ਕੀਤਾ ਗਿਆ । ਆਸਟ੍ਰੇਲੀਆ ਦੇ ਕੁਲ 91 ਸੈਂਟਰਾਂ ’ਚ ਖ਼ੂਨ ਅਤੇ ਪਲਾਜ਼ਮਾ ਦਾਨ ਕੀਤਾ ਜਾ ਰਿਹਾ ਹੈ । ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੁਲਵਿੰਦਰ ਸਿੰਘ ਬਦੇਸ਼ਾ ਨੇ ਦੱਸਿਆ ਕਿ ਪੰਜਾਬੀ ਭਾਈਚਾਰਾ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਲਈ ਅੱਗੇ ਆਇਆ ਹੈ।

PunjabKesari

ਉਨ੍ਹਾਂ ਦੱਸਿਆ ਕਿ ਇਹ ਖ਼ੂਨ-ਦਾਨ ਨੌਜਵਾਨਾਂ ਵੱਲੋਂ ਭਾਰਤੀ ਕਿਸਾਨਾਂ ਦੇ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਅਤੇ ਖ਼ੂਨ-ਦਾਨ ਦੀਆਂ ਬੁਕਿੰਗਜ਼ ਵੀ ‘ਲੈੱਟ’ਸ ਸਪੋਰਟ ਅਵਰ ਫਾਰਮਰ’ ਦੇ ਕੋਡ ਅਧੀਨ ਹੀ ਹੋ ਰਹੀਆਂ ਹਨ । ਖ਼ੂਨ-ਦਾਨ ਕਰਨ ਵਾਲੇ ਨੌਜਵਾਨਾਂ ’ਚ ਖ਼ੂਨ-ਦਾਨ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹ ਸੀ । ਨੌਜਵਾਨ ਵੱਧ ਤੋਂ ਵੱਧ ਖ਼ੂਨ ਅਤੇ ਪਲਾਜ਼ਮਾ ਦਾਨ ਕਰਨ ਤੇ ਮਾਨਵਤਾ ਦੀ ਇਸ ਸੇਵਾ ’ਚ ਆਪਣਾ ਯੋਗਦਾਨ ਪਾਉਣ। ਖ਼ੂਨ-ਦਾਨ ਕਰਨ ਵਾਲੇ ਨੌਜਵਾਨਾਂ ’ਚ ਕੁਲਵਿੰਦਰ ਬਦੇਸ਼ਾ, ਜੱਗ ਤੂਰ, ਮਨਮੋਹਨ ਸਿੰਘ, ਗੁਰਜੰਟ ਸਿੰਘ ਕੈਨਬਰਾ, ਮਨਜਿੰਦਰ ਬਰਾੜ, ਦੇਵ ਸਿੱਧੂ, ਸਤਨਾਮ ਬਰਾੜ, ਸੁਖਬੀਰ ਔਲ਼ਖ, ਹਰਪ੍ਰੀਤ ਸੰਧੂ, ਮਨਜੀਤ ਬੋਪਾਰਾਏ ਸ਼ਾਮਿਲ ਸਨ।


Anuradha

Content Editor

Related News