ਬਿਹਤਰ ਭਵਿੱਖ ਦੀ ਆਸ ''ਚ ਆਸਟ੍ਰੇਲੀਆ ਆਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ

Tuesday, Aug 11, 2026 - 05:08 PM (IST)

ਬਿਹਤਰ ਭਵਿੱਖ ਦੀ ਆਸ ''ਚ ਆਸਟ੍ਰੇਲੀਆ ਆਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ

ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਵਿਚ ਪੰਜਾਬੀ ਨੌਜਵਾਨਾਂ ਦੀਆਂ ਅਚਨਚੇਤ ਹੋਈਆਂ ਮੌਤਾਂ ਨੇ ਪਰਿਵਾਰਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਹਾਲ ਹੀ ਵਿਚ ਇਕ ਹੋਰ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਨੌਜਵਾਨ ਪ੍ਰਿਤਪਾਲ ਸਿੰਘ ਦਿਲ ਦਾ ਦੌਰਾ ਪੈਣ ਕਰ ਕੇ ਸਦੀਵੀ ਵਿਛੋੜਾ ਦੇ ਗਿਆ। ਪ੍ਰਿਤਪਾਲ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ ਅਤੇ 11 ਸਾਲ ਤੇ 6 ਸਾਲ ਦੇ ਬੱਚੇ ਛੱਡ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-   ਅਮਰੀਕਾ 'ਚ ਗੰਭੀਰ ਸੜਕ ਹਾਦਸਾ, ਆਂਧਰਾ ਪ੍ਰਦੇਸ਼ ਦੇ ਨੌਜਵਾਨ ਇੰਜੀਨੀਅਰ ਦੀ ਮੌਤ

ਕੰਪਿਊਟਰ ਟੀਚਰ ਵਜੋਂ ਆਪਣੇ ਪੇਸ਼ੇਵਰ ਸਫ਼ਰ ਦਾ ਆਰੰਭ ਕਰਨ ਵਾਲਾ ਪ੍ਰਿਤਪਾਲ ਸਿੰਘ ਆਸਟ੍ਰੇਲੀਆ ਪੁੱਜਾ ਅਤੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਕੰਮ ਕਰਨ ਲੱਗਾ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਵਿਦਿਆਰਥੀ ਪ੍ਰਿਤਪਾਲ ਸਿੰਘ ਦਾ ਸਨਮਾਨ ਕਰਦੇ ਸਨ ਅਤੇ ਉਸ ਦੇ ਸਾਥੀ ਵੀ ਉਸ ਨੂੰ ਦਿਲੋਂ ਪਿਆਰ ਕਰਦੇ ਸੀ। ਉਹ ਜ਼ਿੰਦਗੀ ਨੂੰ ਪਿਆਰ ਕਰਦਾ ਸੀ। ਉਸਨੂੰ ਪਹਾੜਾਂ ਦੀ ਯਾਤਰਾ ਕਰਨਾ, ਲੋਕਾਂ ਨਾਲ ਗੱਲ ਕਰਨਾ ਅਤੇ ਉਨ੍ਹਾਂ 'ਤੇ ਚਿਹਰੇ 'ਤੇ ਮੁਸਕਾਨ ਲਿਆਉਣਾ ਪਸੰਦ ਸੀ। ਉਸਦੀ ਸਕਾਰਾਤਮਕਤਾ ਦੂਜਿਆਂ ਨੂੰ ਪ੍ਰਭਾਵਿਤ ਕਰਦੀ ਸੀ। ਪ੍ਰਿਤਪਾਲ ਦਾ ਮੰਨਣਾ ਸੀ ਕਿ ਸਿੱਖਿਆ ਜ਼ਿੰਦਗੀ ਨੂੰ ਬਦਲ ਸਕਦੀ ਹੈ। ਬੈਡਫੌਰਡੇਲ ਦੇ ਹਰਮੀਤ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਪ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਦਾ ਸੱਦਾ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਕੈਨੇਡਾ 'ਚ ਪੰਜਾਬੀ ਨੌਜਵਾਨ'ਤੇ ਨਸਲੀ ਹਮਲਾ, ਨੱਕ 'ਤੇ ਮਾਰਿਆ ਮੁੱਕਾ ਅਤੇ ਲਾਹ'ਤੀ ਪੱਗ

ਬੀਤੇ ਦਿਨ ਬਟਾਲਾ ਦੇ ਰਹਿਣ ਵਾਲੇ ਸਨੇਹਪਾਲ  ਸਿੰਘ ਦੀ ਸੜਕ ਹਾਦਸੇ ਵਿਚ ਦੁਖਦਾਈ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਸਨੇਹਪਾਲ ਸਿੰਘ ਬੀਤੇ 11 ਸਾਲ ਤੋਂ ਆਸਟ੍ਰੇਲੀਆ ਵਿਚ ਰਹਿ ਰਿਹਾ ਸੀ ਅਤੇ ਪਿਛਲੇ ਸਾਲ ਹੀ ਉਸਦਾ ਵਿਆਹ ਹੋਇਆ ਸੀ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News