ਕੀਨਏਜਰਜ਼ ਕਲੱਬ ਵਿਕਟੋਰੀਆ ਵੱਲੋਂ ''ਸੀਪ ਟੂਰਨਾਮੈਂਟ'' ਦਾ ਸਫਲ ਆਯੋਜਨ

Tuesday, Aug 04, 2026 - 01:03 PM (IST)

ਕੀਨਏਜਰਜ਼ ਕਲੱਬ ਵਿਕਟੋਰੀਆ ਵੱਲੋਂ ''ਸੀਪ ਟੂਰਨਾਮੈਂਟ'' ਦਾ ਸਫਲ ਆਯੋਜਨ

ਮੈਲਬੌਰਨ (ਮਨਦੀਪ ਸਿੰਘ ਸੈਣੀ ): ਬੀਤੇ ਐਤਵਾਰ ਨੂੰ ਕੀਨਏਜਰਜ਼ ਕਲੱਬ ਵਿਕਟੋਰੀਆ ਵੱਲੋਂ ਮੈਲਬੌਰਨ ਦੇ ਮਿਕਲਹਮ ਨੌਰਥ ਕਮਿਊਨਿਟੀ ਸੈਂਟਰ ਵਿਖੇ ਇੱਕ ਬਹੁਤ ਹੀ ਸ਼ਾਨਦਾਰ 'ਸੀਪ ਟੂਰਨਾਮੈਂਟ' ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਖਾਸ ਖੇਡ ਮੇਲੇ ਵਿੱਚ ਮੈਲਬੌਰਨ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ ਕੁੱਲ 40 ਟੀਮਾਂ ਨੇ ਆਪਸੀ ਮੁਕਾਬਲਾ ਕੀਤਾ। ਖਾਸ ਗੱਲ ਇਹ ਰਹੀ ਕਿ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਨੇ ਵੀ ਭਾਗ ਲਿਆ, ਜਿਨ੍ਹਾਂ ਨੇ ਆਪਣੇ ਤਜਰਬੇ ਅਤੇ ਉਤਸ਼ਾਹ ਨਾਲ ਮਾਹੌਲ ਵਿੱਚ ਵੱਖਰਾ ਹੀ ਰੰਗ ਭਰ ਦਿੱਤਾ। 

PunjabKesari

ਖੇਡ ਦੇ ਹਰ ਮੁਕਾਬਲੇ ਦੌਰਾਨ ਖਿਡਾਰੀਆਂ ਵਿੱਚ ਕਾਫੀ ਰੋਮਾਂਚ ਅਤੇ ਫਸਵੇਂ ਮੁਕਾਬਲਾ ਦੇਖਣ ਨੂੰ ਮਿਲੇ, ਜਿਸ ਦਾ ਉੱਥੇ ਮੌਜੂਦ ਵੱਡੀ ਗਿਣਤੀ ਵਿੱਚ ਆਏ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਟੂਰਨਾਮੈਂਟ ਨੂੰ ਯਾਦਗਾਰ ਬਣਾਉਣ ਲਈ ਪ੍ਰਬੰਧਕ ਕਮੇਟੀ ਵੱਲੋਂ ਖਿਡਾਰੀਆਂ ਅਤੇ ਦਰਸ਼ਕਾਂ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ। ਸਮਾਗਮ ਦੌਰਾਨ ਆਏ ਸਾਰੇ ਲੋਕਾਂ ਲਈ ਚਾਹ-ਪਾਣੀ  ਅਤੇ ਲੰਗਰ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਸੀ, ਜਿਸ ਨਾਲ ਪੂਰੇ ਮਾਹੌਲ ਵਿੱਚ ਇੱਕ ਪਾਰੰਪਰਿਕ ਮੇਲੇ ਵਰਗੀ ਰੌਣਕ ਬਣੀ ਰਹੀ। ਪ੍ਰਬੰਧਕਾਂ ਦੀ ਇਸ ਮਹਿਮਾਨਨਿਵਾਜ਼ੀ ਦੀ ਆਏ ਹੋਏ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਵੱਲੋਂ ਸ਼ਲਾਘਾ ਕੀਤੀ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-   ਹੁਣ ਸਿਟੀਜ਼ਨਸ਼ਿਪ ਰੱਦ ਕਰਨ ਲੱਗਾ ਅਮਰੀਕਾ, ਪੰਜਾਬੀ ਸਣੇ 25 ਲੋਕਾਂ 'ਤੇ ਹੋ ਗਈ ਕਾਰਵਾਈ

ਟੂਰਨਾਮੈਂਟ ਦੇ ਅੰਤ ਵਿੱਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਵਿਸ਼ੇਸ਼ ਨਕਦ ਇਨਾਮਾਂ, ਯਾਦਗਾਰੀ ਟਰਾਫੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਕਲੱਬ ਕਮੇਟੀ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਸਹਿਯੋਗੀ ਸੱਜਣਾਂ ਅਤੇ ਹਾਜ਼ਰ  ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਜੌਹਲ ਤੋਂ ਇਲਾਵਾ ਸੌਰਭ ਆਨੰਦ ਸੰਨੀ, ਨਿੰਮਾ ਕਪੂਰੇ , ਨਵਤੇਜ ਸਿੰਘ ਕੌੜਾ , ਲੱਕੀ ਤਨੇਜਾ, ਸੰਦੀਪ ਸਿੰਘ, ਰੋਬਿਨ ਢੱਲਾ, ਸਤਵੰਤ ਸਿੰਘ ਢੀਂਡਸਾ, ਪਰਮਿੰਦਰ ਸਿੰਘ ਗਿੱਲ, ਨਾਇਬ ਸਿੰਘ ਸੰਧੂ ਅਤੇ ਪ੍ਰਿੰਸੀਪਲ ਅਮਰਜੀਤ ਸਿੰਘ ਸਮੇਤ ਹੋਰ ਵੀ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News