ਇਟਲੀ ''ਚ ਸੜਕ ਹਾਦਸੇ ਦੌਰਾਨ ਜ਼ਿਲ੍ਹਾ ਮੋਗਾ ਦੇ 44 ਸਾਲਾ ਪੰਜਾਬੀ ਨੌਜਵਾਨ ਦੀ ਮੌਤ
Saturday, Aug 22, 2026 - 11:47 PM (IST)
ਬਰੇਸ਼ੀਆ (ਦਲਵੀਰ ਸਿੰਘ ਕੈਂਥ) : ਇਟਲੀ ਦੇ ਜ਼ਿਲ੍ਹਾ ਮਨਤੋਵਾ ਦੇ ਸ਼ਹਿਰ ਕਸਤੀਲਿਉਨੇ ਦੇਲੇ ਸਤਾਵੀਏਰੇ ਵਿਖੇ ਸ਼ੁੱਕਰਵਾਰ ਸ਼ਾਮ ਨੂੰ ਵਾਪਰੇ ਇੱਕ ਸੜਕ ਹਾਦਸੇ ਦੌਰਾਨ 44 ਸਾਲਾ ਪੰਜਾਬੀ ਨੌਜਵਾਨ ਰਣਵੀਰ ਸਿੰਘ ਦੀ ਮੌਤ ਹੋ ਗਈ ਹੈ। ਇਟਾਲੀਅਨ ਮੀਡੀਆ ਦੀ ਖਬਰ ਮੁਤਾਬਕ ਮ੍ਰਿਤਕ ਨੌਜਵਾਨ ਇੱਕ ਦੁਕਾਨ ਵਿੱਚੋਂ ਨਿਕਲ ਕੇ ਆਪਣੀ ਕਾਰ ਵੱਲ ਜਾ ਰਿਹਾ ਸੀ , ਜਿਸ ਵਿੱਚ ਉਸ ਦੀ 43 ਸਾਲਾ ਪਤਨੀ ਅਤੇ 8 ਅਤੇ 10 ਸਾਲ ਦੇ 2 ਬੱਚੇ ਉਸ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਜਦੋਂ ਉਹ ਕਾਰ ਵਿੱਚ ਬੈਠਣ ਹੀ ਵਾਲਾ ਸੀ ਤਾਂ ਇੱਕ ਜੀਪ ਕੰਪਾਸ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨੂੰ ਮੋਰੱਕੋ ਮੂਲ ਦਾ 49 ਸਾਲਾ ਵਿਅਕਤੀ ਚਲਾ ਰਿਹਾ ਸੀ। ਇਸ ਤਰ੍ਹਾਂ ਰਣਵੀਰ ਸਿੰਘ ਦੀ ਆਪਣੀ ਪਤਨੀ ਅਤੇ ਬੱਚਿਆਂ ਦੀਆਂ ਅੱਖਾਂ ਦੇ ਸਾਹਮਣੇ ਭਿਆਨਕ ਹਾਦਸੇ ਦੌਰਾਨ ਮੌਤ ਹੋ ਗਈ।
ਇਸ ਮੌਕੇ ਐਮਰਜੈਂਸੀ ਸੇਵਾਵਾਂ ਲਈ ਵੇਰੋਨਾ ਸ਼ਹਿਰ ਤੋਂ ਹੈਲੀਕਾਪਟਰ ਅਤੇ ਹੋਰ ਮੈਡੀਕਲ ਟੀਮਾਂ ਪਹੁੰਚ ਗਈਆਂ ਪਰ ਉਸ ਦੀ ਜਾਨ ਨਾ ਬਚਾਈ ਜਾ ਸਕੀ। ਪੁਲਸ ਨੇ ਜੀਪ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਣਵੀਰ ਸਿੰਘ ਦੀ ਪਤਨੀ ਉਸ ਦੀਆਂ ਅੱਖਾਂ ਸਾਹਮਣੇ ਵਾਪਰੇ ਇਸ ਹਾਦਸੇ ਉਪਰੰਤ ਭਾਰੀ ਸਦਮੇ ਵਿੱਚ ਹੈ, ਜਿਸ ਕਰਕੇ ਉਸ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰਣਵੀਰ ਸਿੰਘ ਦੇ ਮ੍ਰਿਤਕ ਸਰੀਰ ਨੂੰ ਮਨਤੋਵਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰਣਵੀਰ ਸਿੰਘ ਜ਼ਿਲ੍ਹਾ ਮੋਗਾ ਦੇ ਪਿੰਡ ਬਿਲਾਸਪੁਰ ਨਾਲ ਸਬੰਧਿਤ ਸੀ, ਜੋ ਕਿ ਲੰਮੇ ਸਮੇਂ ਤੋਂ ਇਟਲੀ ਦੇ ਇਸ ਸ਼ਹਿਰ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
